14.3 C
Toronto
Wednesday, October 15, 2025
spot_img
Homeਕੈਨੇਡਾਪ੍ਰੀ-ਬਜਟ ਸਲਾਹ-ਮਸ਼ਵਰੇ ਰਾਹੀਂ ਕਈ ਮਸਲਿਆਂ ਲਈ ਸੁਝਾਅ ਦਿੱਤੇ ਜਾ ਸਕਦੇ ਹਨ :...

ਪ੍ਰੀ-ਬਜਟ ਸਲਾਹ-ਮਸ਼ਵਰੇ ਰਾਹੀਂ ਕਈ ਮਸਲਿਆਂ ਲਈ ਸੁਝਾਅ ਦਿੱਤੇ ਜਾ ਸਕਦੇ ਹਨ : ਸੋਨੀਆ ਸਿੱਧੂ

ਬਰੈਂਪਟਨ : ਬਜਟ ਰਿਲੀਜ਼ ਕਰਨ ਤੋਂ ਪਹਿਲਾਂ ਮੰਤਰੀ ਮੋਰਨੋ ਨੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਬਜਟ ਦੇ ਸੁਝਾਵਾਂ ਲਈ ਕੈਨੇਡਾ ਵਾਸੀਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ, ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ ਸਾਊਥ ਦੇ ਹਲਕਾ ਵਾਸੀਆਂ ਨੂੰ ਅਜਿਹੀ ਪ੍ਰਕਿਰਿਆ ਵਿਚ ਜ਼ਰੂਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਬਜਟ ਬਣਾਉਣ ਸਮੇਂ ਸਰਕਾਰ ਨੂੰ ਕੈਨੇਡਾ ਵਾਸੀਆਂ ਦੀਆਂ ਲੋੜਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਵਿੱਚ ਕਈ ਮਸਲਿਆਂ ਲਈ ਸੁਝਾਅ ਦਿੱਤੇ ਜਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਸੁਝਾਵਾਂ ਰਾਹੀਂ ਸਰਕਾਰ ਨੂੰ ਹੋਰ ਜ਼ਿਆਦਾ ਨੌਕਰੀਆਂ ਪੈਦਾ ਕਰਨ, ਮਿਡਲ ਕਲਾਸ ਦੇ ਵਾਧੇ ਅਤੇ ਵਿਕਾਸ ਅਤੇ ਇੱਕ ਮਜ਼ਬੂਤ ਆਰਥਿਕਤਾ ਜੋ ਕਿ ਸਾਰਿਆਂ ਲਈ ਲਾਹੇਵੰਦ ਹੋਵੇ, ਸਬੰਧੀ ਕੈਨੇਡਾ ਵਾਸੀਆਂ ਦੀਆਂ ਮੁੱਖ ਲੋੜਾਂ ਦਾ ਪਤਾ ਲੱਗਦਾ ਹੈ। ਇਸ ਸਲਾਹ ਮਸ਼ਵਰੇ ਲਈ ਸਾਰਿਆਂ ਨੂੰ ਛੇਤੀ ਤੋਂ ਛੇਤੀ ਸੁਝਾਅ ਭੇਜਣ ਦੀ ਅਪੀਲ ਕੀਤੀ ਜਾਂਦੀ ਹੈ। ਅਜਿਹਾ ਕਰਨ ਲਈ ਕੈਨੇਡਾ ਵਾਸੀ ਪਾਰਲੀਮੈਂਟ ਦੇ ਦੁਬਾਰਾ ਚੱਲਣ ਤੋਂ ਪਹਿਲਾਂ, ਆਪਣੇ ਇਲਾਕੇ ਦੇ ਸਟੇਕਹੋਲਡਰਜ਼ ਨਾਲ ਮਿਲ ਕੇ, ਆਪਣੀ ਕਮਿਊਨੀਟੀ ਸੰਬੰਧੀ ਜਾਣਕਾਰੀ ਪੇਸ਼ ਕਰ ਸਕਦੇ ਹਨ। ਕੈਨੇਡਾ ਵਾਸੀ ਆਪਣੇ ਵਿਚਾਰ ਈ-ਮੇਲ ਦੁਆਰਾ ਵੀ [email protected] ‘ਤੇ ਭੇਜ ਸਕਦੇ ਹਨ। ਇਸ ਤੋਂ ਇਲਾਵਾ ਆਪਣੇ ਸੋਸ਼ਲ ਮੀਡੀਏ ‘ਤੇ #YourBudget ਦੀ ਵਰਤੋਂ ਵੀ ਕਰ ਸਕਦੇ ਹੋ।

RELATED ARTICLES

ਗ਼ਜ਼ਲ

POPULAR POSTS