ਬਰੈਂਪਟਨ : ਪਰਵਾਸੀ ਪੰਜਾਬ ਵੈੱਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ 10 ਸਤੰਬਰ ਦਿਨ ਐਤਵਾਰ 11:00 ਵਜੇ ਸੈਂਡਲਵੁੱਡ ਅਤੇ ਡਿਕਸੀ ਦੇ ਇੰਟਰਸੈਕਸ਼ਨ ਤੇ ਸਥਿਤ ਬਰੈਂਪਟਨ ਸ਼ਾਕਰ ਸੈਂਟਰ ਵਿੱਚ ਹੋ ਰਿਹਾ ਹੈ। ਪਿਛਲੇ ਸਾਲ ਹੋਂਦ ਵਿੱਚ ਆਈ ਇਸ ਸੰਸਥਾ ਦਾ ਮਕਸਦ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਇੱਕ ਮਜਬੂਤ ਜਥੇਬੰਦੀ ਬਿਨਾਂ ਸਰਕਾਰ ਕਿਸੇ ਵੀ ਸਮੇਂ ਪੈਨਸ਼ਨਰ ਵਿਰੋਧੀ ਫੈਸਲਾ ਲੈ ਸਕਦੀ ਹੈ। ਜਿਸ ਤਰ੍ਹਾਂ ਸਾਲ 2007 ਅਤੇ ਫੇਰ 16 ਸਤੰਬਰ 2016 ਨੂੰ ਪੱਤਰ ਜਾਰੀ ਕਰ ਕੇ ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੇ ਭੱਤੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜਥੇਬੰਦਕ ਦਬਾਅ ਅਤੇ ਰਾਜਨੀਤਕ ਹਾਲਤ ਕਾਰਣ ਭਾਵੇਂ ਉਸ ਪੱਤਰ ‘ਤੇ ਅਮਲ ਆਰਜੀ ਤੌਰ ‘ਤੇ ਰੋਕ ਦਿੱਤਾ ਹੈ। ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਅਤੇ ਇਸ ਤਰ੍ਹਾਂ ਦੇ ਫੈਸਲਿਆਂ ਨੂੰ ਪੱਕੇ ਤੌਰ ‘ਤੇ ਰੋਕਣ ਅਤੇ ਪੈਨਸ਼ਨਰ ਵਿਰੋਧੀ ਫੈਸਲਿਆਂ ਦਾ ਟਾਕਰਾ ਕਰਨ ਲਈ ਵਧੇਰੇ ਜਥੇਬੰਦਕ ਤੇ ਕਾਨੂੰਨੀ ਯਤਨਾਂ ਦੀ ਲੋੜ ਹੈ। 10 ਸਤੰਬਰ ਦੇ ਇਜਲਾਸ ਵਿੱਚ ਪੈਨਸ਼ਨਰਾਂ ਦੇ ਮਸਲਿਆਂ ‘ਤੇ ਵਿਚਾਰ ਕਰ ਕੇ ਸਾਰਿਆਂ ਤੋਂ ਸੁਝਾਅ ਮੰਗ ਕੇ ਅਗਲਾ ਪ੍ਰੋਗਰਾਮ ਤਹਿ ਕੀਤਾ ਜਾਵੇਗਾ। ਵਸੂਲ ਕੀਤੀ ਮੈਂਬਰਸ਼ਿੱਪ ਦੀਆਂ ਰਸੀਦਾਂ ਦਿੱਤੀਆਂ ਜਾਣਗੀਆਂ ਅਤੇ ਹੁਣ ਤੱਕ ਦਾ ਪਿਛਲਾ ਸਾਰਾ ਹਿਸਾਬ ਕਿਤਾਬ ਦੱਸਿਆ ਜਾਵੇਗਾ। ਭਵਿੱਖ ਵਿੱਚ ਏਕਤਾ ਮਜਬੂਤ ਕਰਨ ਲਈ ਪੰਜਾਬ ਸਰਕਾਰ ਦੇ ਸਰਕਾਰੀ /ਅਰਧ ਸਰਕਾਰੀ ਪੈਨਸ਼ਨਰਾਂ ਨੂੰ ਬੇਨਤੀ ਹੈ ਕਿ ਇਸ ਇਜਲਾਸ ਵਿੱਚ ਪਹੁੰਚ ਕੇ ਆਪਣੇ ਕੀਮਤੀ ਸੁਝਾਅ ਦੇਣ। ਪੰਜਾਬ ਸਰਕਾਰ ਦੇ ਜਿਹੜੇ ਪੈਨਸ਼ਨਰ ਅਜੇ ਤੱਕ ਮੈਂਬਰਸ਼ਿੱਪ ਨਹੀਂ ਲੈ ਸਕੇ ਉਹ ਮੈਂਬਰਸ਼ਿੱਪ ਜਰੂਰ ਲੈ ਲੈਣ। ਚਾਹ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਜੰਗੀਰ ਸਿੰਘ ਕਾਹਲੋਂ 647-533-8297, ਪਰਮਜੀਤ ਬੜਿੰਗ 647-963-0331 ਜਾਂ ਪਰਮਜੀਤ ਢਿੱਲੋਂ 416-527-1040 ਨਾਲ ਸੰਪਰਕ ਕੀਤਾ ਜਾ ਸਕਦਾ ਹੈ।