Breaking News
Home / ਕੈਨੇਡਾ / ਮਾਲਟਨ ਵਿਖੇ ਸਾਬਕਾ ਫੌਜੀਆਂ ਦੀ ਮੀਟਿੰਗ ਸਫਲ ਰਹੀ

ਮਾਲਟਨ ਵਿਖੇ ਸਾਬਕਾ ਫੌਜੀਆਂ ਦੀ ਮੀਟਿੰਗ ਸਫਲ ਰਹੀ

ਮਾਲਟਨ/ਬਿਊਰੋ ਨਿਊਜ਼ :  ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 13 ਮਈ ਸਨਿਚਰਵਾਰ ਨੂੰ ਮਾਲਟਨ ਵਿਖੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਵਿੱਚ ਹੋਈ ਜਿਸਨੂੰ ਕਾਫੀ ਭਰਮਾ ਹੁੰਗਾਰਾ ਮਿਲਿਆ। ਮੀਟਿੰਗ ਦੀ ਪਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਮੀਟਿੰਗ ਦਾ ਅਰੰਭ ਸੈਕਟਰੀ ਸਾਹਿਬ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਸਭ ਨੂੰ ਜੀ ਆਇਆਂ ਆਖ ਕੇ ਕੀਤਾ ਅਤੇ ਪਿਛਲੀ ਮੀਟਿੰਗ ਦੌਰਾਨ ਹੋਈ ਸਾਰੀ ਗੱਲਬਾਤ ਤੇ ਚਾਨਣਾ ਪਾਇਆ।
4 ਮਾਰਚ 2017 ਨੂੰ ਹੋਈ ਮੀਟਿੰਗ ਦੀ ਕਾਰਵਾਈ ਪੜ੍ਹਕੇ ਸੁਣਾਈ ਗਈ ਅਤੇ 31 ਮਾਰਚ 2017 ਤਕ ਸਾਰਾ ਹਿਸਾਬ ਕਿਤਾਬ ਪੜ੍ਹਕੇ ਸੁਣਾਇਆ ਜੋ ਸਾਰੇ ਮੈਂਬਰਾਂ ਨੇ ਪਾਸ ਕੀਤਾ। ਇਸਦਾ ਆਡਿਟ ਪਹਿਲਾਂ ਹੋ ਚੁਕਿਆ ਸੀ। ਇਹ ਵੀ ਦੱਸਿਆ ਗਿਆ ਕਿ ਬੈਂਕ ਬੈਲਿੰਸ ਕਿੰਨਾ ਹੈ। ਸੈਕਟਰੀ ਸਾਹਿਬ ਨੇ ਇਹ ਵੀ ਬੇਨਤੀ ਕੀਤੀ ਕਿ ਜੋ ਮੈਂਬਰ ਆਪਣੀ ਰਹਾਇਸ਼ ਬਦਲ ਲੈਂਦੇ ਹਨ ਉਹ ਨਵਾਂ ਅਡਰੈਸ ਅਤੇ ਟੈਲੀਫੋਨ ਨੰਬਰ ਜ਼ਰੂਰ ਦੱਸਣ।
ਕੁਝ ਮੈਂਬਰਾਂ ਨੂੰ ਜਨਮ ਦਿਨ ‘ਤੇ ਵਧਾਈ ਪੱਤਰ ਵੀ ਭੇਜੇ ਗਏ ਸਨ। ਇੱਕ ਵਾਰ ਫੇਰ ਸਾਰੇ ਮੈਂਬਰਾਂ ਨੇ ਉੱਨਾ ਨੂੰ ਮੁਬਾਰਕਾਂ ਦਿੱਤੀਆਂ। ਉਮਰ ਦੇ ਲਿਹਾਜ਼ ਨਾਲ ਸੀਨੀਅਰਜ਼ ਨੂੰ ਲੈਫਟੀਨੈਂਟ ਗਵਰਨਰ, ਗਵਰਨਰ ਜਨਰਲ ਅਤੇ ਮਹਾਰਾਣੀ ਸਾਹਿਬਾ ਵੱਲੋਂ ਪ੍ਰਮਾਣ ਪੱਤਰ ਭੇਜੇ ਜਾਂਦੇ ੇਹਨ। ਇਹ ਕਾਗਜ਼ ਐਮ.ਪੀ.ਪੀ.ਅਤੇ ਐਮ.ਪੀ. ਦਫਤਰਾਂ ਦੁਆਰਾ ਭੇਜੇ ਜਾਂਦੇ ਹਨ। ਇਹ ਅਰਜ਼ੀਆਂ ਭੇਜਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਇਹ ਪ੍ਰਮਾਣ ਪੱਤਰ ਲੈਣ ਲਈ ਲੰਬੀ ਉਮਰ ਦੇ ਪਤੀ ਪਤਨੀ ਵੀ ਸ਼ਾਮਿਲ ਹਨ। ਅਸੀਂ ਬੜੇ ਮਾਣ ਨਾਲ ਲਿਖਦੇ ਹਾਂ ਕਿ ਸਾਡਾ ਇੱਕ ਮੈਂਬਰ 103 ਸਾਲ ਦੀ ਉਮਰ ਭੋਗਕੇ ਅਜੇ ਚੜ੍ਹਦੀ ਕਲਾ ਵਿੱਚ ਹੈ ਅਤੇ ਉਸਦਾ ਨਾਮ ਮਹਾਰਾਣੀ ਸਾਹਿਬਾ ਦੇ ਪ੍ਰਮਾਣ ਪੱਤਰ ਲਈ ਭੇਜਿਆ ਜਾਵੇਗਾ। ਕਰਨਲ ਕੰਵਰ ਅਟਵਾਲ ਸਾਹਿਬ ਨੇ ਆਧਾਰ ਕਾਰਡ ਦੀ ਮਹੱਤਤਾ ‘ਤੇ ਚਾਨਣਾ ਪਾਇਆ ਅਤੇ ਕਰਨਲ ਦੱਤ ਸਾਹਿਬ ਨੇ ਵੀ ਅਪਣੇ ਵਿਚਾਰ ਪ੍ਰਗਟ ਕੀਤੇ। ਕੈਪਟਨ ਧਾਲੀਵਾਲ ਨੇ ਦੱਸਿਆ ਕਿ ਭਾਰਤ ਵਿੱਚ CSD ਕੰਟੀਨ ਦੇ ਨਵੇਂ ਕਾਰਡ ਬਣਦੇ ਹਨ ਇਸ ਲਈ ਉੱਥੇ ਜਾਕੇ ਇੱਕ ਅਰਜ਼ੀ ਭਰਨੀ ਪੈਂਦੀ ਹੈ ਅਤੇ ਪਤੀ ਪਤਨੀ ਦੇ ਦੋ ਫੋਟੋ ਦੇਣੇ ਪੈਂਦੇ ਹਨ। ਜਿੰਨੀ ਦੇਰ ਕਾਰਡ ਨਾ ਬਣੇ ਇੱਕ ਟੈਂਪਰੇਰੀ ਕਾਰਡ ਦਿੱਤਾ ਜਾਂਦਾ ਹੈ ਜਿਸ ਨਾਲ ਸਾਮਾਨ ਖਰੀਦਿਆ ਜਾ ਸਕਦਾ ਹੈ। ਕਰਨਲ ਸੋਹੀ ਸਾਹਿਬ ਨੇ 29 ਅਪਰੈਲ ਨੂੰ ਹੋਈ ਰੰਗਲਾ ਪੰਜਾਬ ਦੀ 20ਵੀਂ ਵਰ੍ਹੇਗੰਢ ਦੇ ਮੌਕੇ ਤੇ ਦਿਲਬਾਗ਼ ਚਾਵਲਾ (ਫ਼ੌਜੀ ਦੇ ਪੁੱਤਰ) ਨੂੰ ਸ਼ੀਨੀਅਰਜ਼ ਵੱਲੋਂ ਪਲੈਕ ਦੇਕੇ ਆਸ਼ੀਰਵਾਦ ਦਿੱਤਾ। ਇਡੀਆ ਤੋਂ ਆਈ ਬੀਬੀ ਅਮਨ ਨੂੰ ਵੀ ਤਾਜ਼ਾ ਖ਼ਬਰਾਂ ਸੁਨਾਉਣ ਲਈ ਸ਼ਾਬਾਸ਼ ਦਿੱਤੀ।
ਇਸ ਮੌਕੇ ‘ਤੇ ਕਰਨਲ ਜਗਜੀਤ ਸਿੰਘ ਗਰੇਵਾਲ ਖਾਸ ਮਹਿਮਾਨ ਸਨ। ਉਹਨਾਂ ਨੇ ਫੌਜੀਆਂ ਦੀਆਂ ਕਈ ਕਿਸਮ ਦੀਆਂ ਔਕੜਾਂ ਅਤੇ ਉਨ੍ਹਾਂ ਦੇ ਹੱਲ ਵੀ ਦੱਸੇ। ੳਨ੍ਹਾਂ ਇਹੀ ਵੀ ਦੱਸਿਆ ਕਿ ਜਿਸ ਆਮਦਨ ਤੇ ਅਸੀਂ ਇੰਡੀਆ ਵਿੱਚ ਟੈਕਸ ਦਿੰਦੇ ਹਾਂ ਕੈਨੇਡਾ ਸਰਕਾਰ ਉਸ ਤੇ ਟੈਕਸ ਨਹੀਂ ਲਗਾ ਸਕਦੀ। ਉੋਹ ਸਾਡੀ ਸਭਾ ਦੇ ਮੇਂਬਰ ਵੀ ਬਣੇ।
ਅਖ਼ੀਰ ਵਿੱਚ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਦੱਸਿਆ ਕਿ ਬਾਈ-ਲਾਅਜ਼ ਦਾ ਸੋਧ ਕੀਤਾ ਗਿਆ ਹੈ ਅਤੇ ਅਗਲੀ ਮੀਟਿੰਗ ਵਿੱਚ ਨਵੀਂ ਕਮੇਟੀ ਚੁਣੀ ਜਾਵੇਗੀ। ਬਰਗੇਡੀਅਰ ਸਾਹਿਬ ਨੇ ਇਹ ਭੀ ਦੱਸਿਆ ਕਿ 16 ਜੁਲਾਈ ਨੂੰ ਫੌਜੀ ਪਿਕਨਿਕ ਹੋਵੇਗੀ। ਪਿਕਨਿਕ ਲਈ ਕਰਨਲ ਜਗਜੀਤ ਸਿੰਘ ਗਰੇਵਾਲ ਨੇ ਇੱਕ ਹਜ਼ਾਰ ਡਾਲਰ ਦਿੱਤੇ ਅਤੇ ਸਾਰਿਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਅਖ਼ੀਰ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਹਾਜ਼ਰੀ ਭਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਜ਼ੂਮ-ਮੀਟਿੰਗ ‘ਚ ਕਵੀ ਧਨੀ ਰਾਮ ਚਾਤ੍ਰਿਕ ਬਾਰੇ ਹੋਈ ਚਰਚਾ

ਪ੍ਰੋ. ਰਾਮ ਸਿੰਘ, ਡਾ. ਸਾਧੂ ਬਿਨਿੰਗ ਤੇ ਕਈ ਹੋਰਨਾਂ ਨੇ ਵਿਚਾਰ ਪੇਸ਼ ਕੀਤੇ – ਕਵੀ-ਦਰਬਾਰ …