1.4 C
Toronto
Tuesday, February 17, 2026
spot_img
Homeਕੈਨੇਡਾਬਲੂਮਜ਼ਬਰੀ ਸੀਨੀਅਰ ਸਿਟੀਜ਼ਨ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ

ਬਲੂਮਜ਼ਬਰੀ ਸੀਨੀਅਰ ਸਿਟੀਜ਼ਨ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ

ਬਰੈਂਪਟਨ : ਪਿਛਲੇ ਦਿਨੀਂ ਬਲੂਮਜ਼ਬਰੀ ਸੀਨੀਅਰ ਸਿਟੀਜ਼ਨ ਕਲੱਬ ਦੀ ਮੀਟਿੰਗ ਮਨਮੋਹਣ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦਾ ਮੁੱਖ ਏਜੰਡਾ ਪਿਛਲੀ ਕਮੇਟੀ ਦੀ ਮਿਆਦ ਪੂਰੀ ਹੋਣ ਕਰਕੇ ਨੇਂ ਕਮੇਟੀ ਚੁਣਨਾ ਸੀ। ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਮਾਰੀ ਕਾਰਨ ਸਰਕਾਰ ਵਲੋਂ ਸਮੂਹਕ ਇਕੱਠ ਕਰਨ ‘ਤੇ ਪਾਬੰਦੀ ਲਾਈ ਹੋਈ ਸੀ, ਪਰੰਤੂ ਹੁਣ ਇਹ ਪਾਬੰਦੀ ਹਟਾ ਲਈ ਹੈ। ਸਾਰੇ ਮੁੱਢਲੇ ਮੈਂਬਰਾਂ ਦੀ ਹਾਜ਼ਰੀ ਵਿਚ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ਇਸ ਕਮੇਟੀ ਦੀ ਚੋਣ ਲਈ ਇਕ ਸਬ ਕਮੇਟੀ ਬਣਾਈ ਗਈ। ਜਿਸ ਵਿਚ ਮਨਮੋਹਣ ਸਿੰਘ ਸਵੈਚ, ਗੁਰਬਲਜੀਤ ਸਿੰਘ ਸੰਧੂ ਅਤੇ ਅਵਤਾਰ ਸਿੰਘ ਸੰਘਾ ਨੂੰ ਸਾਰੇ ਅਧਿਕਾਰ ਦਿੱਤੇ ਗਏ। ਇਸ ਸਬ ਕਮੇਟੀ ਵਲੋਂ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਹੇਠ ਲਿਖੇ ਅਨੁਸਾਰ ਕੀਤੀ ਗਈ।
ਬਲਬੀਰ ਸਿੰਘ ਸੈਣੀ ਪ੍ਰਧਾਨ, ਗੁਰਮੀਤ ਸਿੰਘ ਤੰਬੜ ਮੀਤ ਪ੍ਰਧਾਨ, ਮਨਜੀਤ ਸਿੰਘ ਕੂੰਨਰ ਖਜ਼ਾਨਚੀ, ਜਗਤਾਰ ਸਿੰਘ ਰੰਧਾਵਾ ਸਕੱਤਰ, ਗੁਰਦਰਸ਼ਨ ਸਿੰਘ ਧਾਲੀਵਾਲ ਡਾਇਰੈਕਟਰ, ਗੁਰਜੰਟ ਸਿੰਘ ਜੱਸਲ ਡਾਇਰੈਕਟਰ, ਕਰਿਸ਼ਨ ਲਾਲ ਮਲਹੋਤਰਾ ਡਾਇਰੈਕਟਰ, ਗੁਰਨੇਕ ਸਿੰਘ ਬਾਸੀ ਡਾਇਰੈਕਟਰ, ਗੁਰਦੇਵ ਸਿੰਘ ਚਾਹਲ ਡਾਇਰੈਕਟਰ, ਮਨਮੋਹਣ ਸਿੰਘ ਧਾਲੀਵਾਲ ਡਾਇਰੈਕਟਰ, ਜੀਤ ਸਿੰਘ ਢਿੱਲੋਂ ਡਾਇਰੈਕਟਰ, ਸ੍ਰੀਮਤੀ ਕਾਂਤਾ ਮਨੋਚਾ ਡਾਇਰੈਕਟਰ, ਸ੍ਰੀਮਤੀ ਰਾਜਵੀਰ ਕੌਰ ਢਿੱਲੋਂ ਡਾਇਰੈਕਟਰ।
ਸਰਬਸੰਮਤੀ ਨਾਲ ਚੁਣੀ ਗਈ ਇਸ ਕਮੇਟੀ ਵਲੋਂ ਇਸ ਸਾਲ ਦਾ ਸਲਾਨਾ ਮੇਲਾ ਮਿਤੀ 28 ਅਗਸਤ 2022 ਨੂੰ ਜੇਮਜ਼ ਐਂਡ ਮਾਰਗਾਰੈਟ ਐਂਡ ਮਕੈਜੀ ਪਾਰਕ ਵਿਚ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਮਨਾਇਆ ਜਾਵੇਗਾ। ਇਹ ਪਾਰਕ ਕੈਥੋਲਿਕ ਐਲੀਮੈਂਟਰੀ ਸਕੂਲ ਦੇ ਨਾਲ ਸਥਿਤ ਹੈ। ਮੇਲੇ ਵਿਚ ਸਭਿਆਚਾਰਕ ਪ੍ਰੋਗਰਾਮ , ਵੱਖ-ਵੱਖ ਵਰਗਾਂ ਦੇ ਬੱਚਿਆਂ ਅਤੇ ਬਜ਼ੁਰਗਾਂ ਤੇ ਬੀਬੀਆਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਜੇਤੂਆਂ ਨੂੰ ਇਨਾਮ ਦੀ ਵੰਡ ਸਮਾਗਮ ਦੇ ਅਖੀਰ ਵਿਚ ਕੀਤੀ ਜਾਵੇਗੀ। ਪ੍ਰੋਗਰਾਮ ਸਬੰਧੀ ਕੋਈ ਵੀ ਜਣਕਾਰੀ ਲੈਣੀ ਹੋਵੇ ਤਾਂ ਮਨਮੋਹਣ ਸਿੰਘ ਸਵੈਚ 647-621-1144, ਮਨਜੀਤ ਸਿੰਘ ਕੂੰਨਰ 647-964-2526 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS