ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਕਰਾਇਆ
ਕਿਚਨਰ/ਡਾ. ਝੰਡ : ਬਰੈਂਪਟਨ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਸਫ਼ਲਤਾ ਪੂਰਵਕ ਇਮੀਗ੍ਰੇਸ਼ਨ ਸੇਵਾਵਾਂ ਦੇ ਰਹੇ ਕਰਾਊਨ ਇਮੀਗ੍ਰੇਸ਼ਨ ਦਫ਼ਤਰ ਦੇ ਮਾਲਕ ਤੇ ਸੰਚਾਲਕ ਰਾਜਪਾਲ ਸਿੰਘ ਹੋਠੀ ਵੱਲੋਂ ਕਿਚਨਰ, ਕੈਂਬਰਿਜ, ਓਕਵਿਲ, ਸਟੋਨੀ ਕਰੀਕ, ਵਾਟਰਲੂ ਏਰੀਏ ਦੇ ਲੋਕਾਂ ਦੀ ਭਾਰੀ ਮੰਗ ‘ઑਤੇ ਆਪਣੀ ਦੂਸਰੀ ਲੋਕੇਸ਼ਨ ਕਿਚਨਰ ਵਿੱਚ 201 ਫ਼ਾਰੈੱਸਟਵਾਕ ਸਟਰੀਟ ਵਿਖੇ ਆਰੰਭ ਕੀਤੀ ਗਈ ਹੈ। ਇਸ ਸ਼ੁਭ ਮੌਕੇ ‘ઑਤੇ ਉਸ ਮਾਲਕ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕਿਚਨਰ ਸ਼ਹਿਰ ਦੇ 2070 ਗੋਲਡਨ ਟਰਾਈਐਂਗਲ ਸਥਿਤ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਉਪਰੰਤ, ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਅਰਦਾਸੀਏ ਸਿੰਘ ਵੱਲੋਂ ਕਿਚਨਰ ਵਿਖੇ ਆਰੰਭ ਕੀਤੀ ਗਈ ਕਰਾਊਨ ਇਮੀਗਰੇਸ਼ਨ ਦੀ ਚੜ੍ਹਦੀ-ਕਲਾ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ।
ਉੱਘੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਵੱਲੋਂ ਸਮੂਹ ਸੰਗਤ ਵੱਲੋਂ ਰਾਜਪਾਲ ਸਿੰਘ ਹੋਠੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਨਵੀਂ ਲੋਕੇਸ਼ਨ ਖੋਲ੍ਹਣ ਦੀਆਂ ਹਾਰਦਿਕ ਮੁਬਾਰਕਾਂ ਦਿੱਤੀਆਂ ਗਈਆਂ। ਰਾਜਪਾਲ ਹੋਠੀ ਨਾਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਆਪਣੀ ਚਾਰ ਦਹਾਕੇ ਪੁਰਾਣੀ ਨੇੜਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਹੋਠੀ ਸਾਹਿਬ ਵਿਦਿਆਰਥੀ ਜੀਵਨ ਤੋਂ ਹੀ ਬੜੇ ਜ਼ਹੀਨ ਅਤੇ ਮਿਹਨਤੀ ਰਹੇ ਹਨ ਅਤੇ ਕੈਨੇਡਾ ਆ ਕੇ ਉਹ ਕਰੜੀ ਘਾਲਣਾ ਤੋਂ ਬਾਅਦ ਇਸ ਉਚੇਰੇ ਮੁਕਾਮ ‘ઑਤੇ ਪਹੁੰਚੇ ਹਨ। ਡਾ. ਸੁਖਦੇਵ ਸਿੰਘ ਝੰਡ ਵੱਲੋਂ ਬੜੇ ਭਾਵਪੂਰਤ ਸ਼ਬਦਾਂ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੋਠੀ ਸਾਬ੍ਹ ਨੇ ਇਮਾਨਦਾਰੀ, ਦਿਆਨਤਦਾਰੀ ਅਤੇ ਲੋਕਾਂ ਪ੍ਰਤੀ ਸਦਭਾਵਨਾ ਭਰੇ ਵਿਹਾਰ ਸਦਕਾ ਬਰੈਂਪਟਨ ਵਿੱਚ ਕਮਿਊਨਿਟੀ ‘ઑਚ ਆਪਣਾ ਬਹੁਤ ਵਧੀਆ ਨਾਂ ਬਣਾਇਆ ਹੈ ਅਤੇ ਉਨ੍ਹਾਂ ਦਾ ਓਹੀ ਵੱਕਾਰ ਇੱਥੇ ਇਸ ਕਿਚਨਰ ਏਰੀਏ ਵਿੱਚ ਵੀ ਬਾਖ਼ੂਬੀ ਰੰਗ ਲਿਆਏਗਾ।
ਇਸ ਸੰਖੇਪ ਧਾਰਮਿਕ ਸਮਾਗ਼ਮ ਦੌਰਾਨ ਪਹਿਲਾਂ ਚਾਹ-ਪਾਣੀ, ਮਿਠਾਈ ਅਤੇ ਗਰਮ ਗਰਮ ਪਕੌੜਿਆਂ ਦਾ ਦੌਰ ਚੱਲਦਾ ਰਿਹਾ ਅਤੇ ਸਮਾਪਤੀ ‘ઑਤੇ ઑਗੁਰੂ ਕਾ ਲੰਗਰ਼ ਅਟੁੱਟ ਵਰਤਿਆ। ਉਪਰੰਤ, ਸੰਗਤ ਵਿੱਚ ਸ਼ਾਮਲ ਬਹੁਤ ਸਾਰੇ ਵਿਅੱਕਤੀ ਕਰਾਊਨ ਇਮੀਗਰੇਸ਼ਨ ਦੀ 201 ਫ਼ਾਰੈੱਸਟਵਾੱਕ ਸਟਰੀਟ ਵਿਖੇ ਨਵੀਂ ਲੋਕੇਸ਼ਨ ਵੇਖਣ ਗਏ ਜਿੱਥੇ ਫਿਰ ਉਨ੍ਹਾਂ ਦੀ ਚਾਹ-ਪਾਣੀ ਨਾਲ ਖ਼ੂਬ ਆਓ-ਭਗਤ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਰਾਜਪਾਲ ਹੋਠੀ ਹੋਰਾਂ ਨੇ ਦੱਸਿਆ ਕਿ ਇੱਥੇ ਕਲਾਇੰਟਸ ਦੇ ਨਾਲ ਮੁਲਾਕਾਤ ਅਪੁਆਇੰਟ ਨਾਲ ਹੀ ਸੰਭਵ ਹੋ ਸਕੇਗੀ, ਕਿਉਂਕਿ ਇਸ ਤੋਂ ਬਿਨਾਂ ਕਈ ਵਾਰ ਅੰਗਰੇਜ਼ੀ ਦੀ ਕਹਾਵਤ ”ਨੋ ਅਪੁਆਇੰਟਮੈਂਟ ਲੀਡਜ਼ ਟੂ ਡਿਸਅਪੁਆਇੰਟਮੈਂਟ” ਵਾਲੀ ਗੱਲ ਹੋ ਜਾਂਦੀ ਹੈ। ਅਪੁਆਇੰਟਮੈਂਟ ਬਨਾਉਣ ਲਈ ਉਨ੍ਹਾਂ ਦੇ ਨਾਲ ਕਰਾਊਨ ਇਮੀਗ੍ਰੇਸ਼ਨ ਦੇ ਸੈਂਟਰਲ ਫ਼ੋਨ ਨੰਬਰ 905-789-7744 ઑ’ਤੇ ਸੰਪਰਕ ਕੀਤਾ ਜਾ ਸਕਦਾ ਹੈ।