11.3 C
Toronto
Friday, October 17, 2025
spot_img
HomeਕੈਨੇਡਾFrontਰੌਬਰਟ ਵਾਡਰਾ ਜ਼ਮੀਨ ਘੁਟਾਲਾ ਮਾਮਲੇ ’ਚ ਈਡੀ ਅੱਗੇ ਹੋਏ ਪੇਸ਼

ਰੌਬਰਟ ਵਾਡਰਾ ਜ਼ਮੀਨ ਘੁਟਾਲਾ ਮਾਮਲੇ ’ਚ ਈਡੀ ਅੱਗੇ ਹੋਏ ਪੇਸ਼


ਕਿਹਾ : ਮੇਰੀ ਅਵਾਜ਼ ਨੂੰ ਦਬਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਰੌਬਰਟ ਵਾਡਰਾ ਜ਼ਮੀਨ ਘੁਟਾਲਾ ਮਾਮਲੇ ’ਚ ਅੱਜ ਮੰਗਲਵਾਰ ਨੂੰ ਪੈਦਲ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਕੋਲੋਂ ਗੁਰੂਗ੍ਰਾਮ ਦੇ ਸ਼ਿਕੋਹਪੁਰ ਜ਼ਮੀਨ ਘੁਟਾਲਾ ਮਾਮਲੇ ’ਚ ਈਡੀ ਵੱਲੋਂ ਪੁੱਛਗਿੱਛ ਕੀਤੀ ਗਈ। ਇਸ ਮਾਮਲੇ ’ਚ ਪੁੱਛਗਿੱਛ ਲਈ ਈਡੀ ਵੱਲੋਂ ਵਾਡਰਾ ਨੂੰ ਦੂਜਾ ਸੰਮਨ ਭੇਜ ਕੇ ਅੱਜ ਮੰਗਲਵਾਰ ਈਡੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਜਦਕਿ ਇਸ ਤੋਂ ਪਹਿਲਾਂ 8 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਵਾਡਰਾ ਈਡੀ ਅੱਗੇ ਪੇਸ਼ ਨਹੀਂ ਹੋਏ ਸਨ। ਈਡੀ ਦਫ਼ਤਰ ਜਾਂਦੇ ਹੋਏ ਵਾਡਰਾ ਨੇ ਕਿਹਾ ਕਿ ਜਦੋਂ ਵੀ ਮੈਂ ਲੋਕਾਂ ਦੀ ਅਵਾਜ਼ ਨੂੰ ਬੁਲੰਦ ਕਰਾਂਗਾ ਜਾਂ ਰਾਜਨੀਤੀ ’ਚ ਆਉਣ ਦੀ ਕੋਸ਼ਿਸ਼ ਕਰਾਂਗਾ ਤਾਂ ਇਹ ਲੋਕ ਏਜੰਸੀਆਂ ਦੀ ਗਲਤ ਵਰਤੋਂ ਕਰਕੇ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ। ਮੈਂ ਇਸ ਮਾਮਲੇ ’ਚ ਪਹਿਲਾਂ ਕੀਤੀ ਗਈ ਪੁੱਛਗਿੱਛ ਦੌਰਾਨ ਹਰ ਸਵਾਲ ਦਿੱਤਾ ਸੀ ਅਤੇ ਹੁਣ ਵੀ ਹਰ ਸਵਾਲ ਦਾ ਜਵਾਬ ਦੇਵਾਂਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਆਰੋਪੀ ਹਨ।

RELATED ARTICLES
POPULAR POSTS