-0.4 C
Toronto
Sunday, November 9, 2025
spot_img
HomeਕੈਨੇਡਾFrontਪ੍ਰਤਾਪ ਸਿੰਘ ਬਾਜਵਾ ਵੱਲੋਂ ਬੰਬਾਂ ਸਬੰਧੀ ਦਿੱਤੇ ਬਿਆਨ ਮਾਮਲੇ ’ਚ ਕੀਤੀ ਗਈ...

ਪ੍ਰਤਾਪ ਸਿੰਘ ਬਾਜਵਾ ਵੱਲੋਂ ਬੰਬਾਂ ਸਬੰਧੀ ਦਿੱਤੇ ਬਿਆਨ ਮਾਮਲੇ ’ਚ ਕੀਤੀ ਗਈ ਪੁੱਛਗਿੱਛ


ਕਾਂਗਰਸੀ ਆਗੂਆਂ ਵੱਲੋਂ ਮੋਹਾਲੀ ਥਾਣੇ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ
ਮੋਹਾਲੀ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੰਬਾਂ ਸਬੰਧੀ ਦਿੱਤੇ ਗਏ ਬਿਆਨ ਨੂੰ ਲੈ ਕੇ ਅੱਜ ਮੋਹਾਲੀ ਦੇ ਸਾਈਬਰ ਥਾਣੇ ਵਿਚ ਪੁੱਛਗਿੱਛ ਕੀਤੀ ਗਈ। ਜਦੋਂ ਪੁਲਿਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ, ਉਸ ਸਮੇਂ ਕਾਂਗਰਸੀ ਆਗੂਆਂ ਵੱਲੋਂ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਵੱਡੀ ਗਿਣਤੀ ਹੋਰ ਆਗੂ ਵੀ ਮੌਜੂਦ ਸਨ ਅਤੇ ਕਾਂਗਰਸੀ ਆਗੂਆਂ ਨੇ ਨਾਅਰਾ ਦਿੱਤਾ ਕਿ ‘ਨਾ ਡਰੇ ਸੀ ਅਤੇ ਨਾ ਹੀ ਡਰਾਂਗੇ।’ ਧਿਆਨ ਰਹੇ ਕਿ ਬਾਜਵਾ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਸੀ ਕਿ ਪੰਜਾਬ ’ਚ 50 ਗਰਨੇਡ ਆਏ ਸਨ, ਜਿਨ੍ਹਾਂ ’ਚੋਂ 18 ਦਾ ਇਸਤੇਮਾਲ ਹੋ ਚੁੱਕਿਆਂ ਅਤੇ 32 ਗਰਨੇਡ ਬਾਕੀ ਹਨ। ਇਸ ਤੋਂ ਬਾਅਦ ਪੁਲਿਸ ਨੇ ਬਾਜਵਾ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਅਤੇ ਸਮੁੱਚੀ ਕਾਂਗਰਸੀ ਲੀਡਰਿਸ਼ਪ ਬਾਜਵਾ ਦੇ ਹੱਕ ’ਚ ਉਤਰ ਆਈ ਸੀ।

RELATED ARTICLES
POPULAR POSTS