16.2 C
Toronto
Sunday, October 5, 2025
spot_img
Homeਪੰਜਾਬਹਾਈਕੋਰਟ ਨੇ ਹਰਿਆਣਾ ਦੀ ਸਿਰਸਾ ਪੁਲਿਸ ਨੂੰ ਪਾਈਆਂ ਝਾੜਾਂ

ਹਾਈਕੋਰਟ ਨੇ ਹਰਿਆਣਾ ਦੀ ਸਿਰਸਾ ਪੁਲਿਸ ਨੂੰ ਪਾਈਆਂ ਝਾੜਾਂ

ਕਿਹਾ, ਡੇਰੇ ਵਿਚੋਂ ਪੈਸਿਆਂ ਨਾਲ ਭਰੇ ਟਰੱਕ ਕਿੱਧਰ ਗਏ?

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਿਰਸਾ ਪੁਲਿਸ ਨੂੰ ਝਾੜ ਪਾਈ ਹੈ। ਸਿਰਸਾ ਪੁਲਿਸ ਨੇ 25 ਅਗਸਤ, 2017 ਤੋਂ ਬਾਅਦ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੇ ਹੈੱਡਕੁਆਟਰ ਵਿੱਚੋਂ ਪੈਸਿਆਂ ਨਾਲ ਭਰੇ ਹੋਏ ਦੋ ਟਰੱਕ ਡੇਰੇ ਵਿੱਚੋਂ ਬਾਹਰ ਜਾਣ ਵਾਲੀ ਗੱਲ ਆਪਣੀ ਰਿਪੋਰਟ ਵਿੱਚ ਲਿਖੀ ਸੀ, ਪਰ ਇਸ ‘ਤੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ।

ਸਿਰਸਾ ਪੁਲਿਸ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਕਿ ਬਲਰਾਜ ਨਾਂ ਦੇ ਡੇਰਾ ਪ੍ਰੇਮੀ ਨੇ ਪੈਸਿਆਂ ਨਾਲ ਭਰੇ ਹੋਏ ਦੋ ਟਰੱਕ ਡੇਰੇ ਵਿੱਚੋਂ ਬਾਹਰ ਨਿਕਲਦੇ ਵੇਖੇ ਸਨ। ਹਾਈਕੋਰਟ ਨੇ ਪੁਲਿਸ ਨੂੂੰ ਝਿੜਕਦਿਆਂ ਪੁੱਛਿਆ ਕਿ ਆਖ਼ਰ ਉਹ ਪੈਸੇ ਕਿੱਥੇ ਗਏ? ਅਦਾਲਤ ਨੇ ਹਰਿਆਣਾ ਪੁਲਿਸ ਨੂੰ ਕਿਹਾ ਕਿ ਜੇਕਰ ਉਹ ਇਸ ਜਾਂਚ ਨੂੰ ਨਹੀਂ ਕਰ ਸਕਦੀ ਤਾਂ ਕੀ ਇਹ ਕੇਸ ਪੰਜਾਬ ਪੁਲਿਸ ਨੂੰ ਦੇ ਦਿੱਤਾ ਜਾਵੇ। ਅਦਾਲਤ ਨੇ ਡੇਰਾ ਸਿਰਸਾ ਮਾਮਲੇ ਵਿੱਚ ਪਹਿਲਾਂ ਵੀ ਸਖ਼ਤੀ ਨਾਲ ਕਈ ਫੈਸਲੇ ਲਏ ਸਨ, ਜਿਨ੍ਹਾਂ ਵਿੱਚੋਂ ਡੇਰੇ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦੇਣਾ ਇੱਕ ਹੈ।

RELATED ARTICLES
POPULAR POSTS