Breaking News
Home / ਭਾਰਤ / ਸ੍ਰੀਨਗਰ ਦੇ ਹਸਪਤਾਲ ‘ਤੇ ਅੱਤਵਾਦੀ ਹਮਲਾ

ਸ੍ਰੀਨਗਰ ਦੇ ਹਸਪਤਾਲ ‘ਤੇ ਅੱਤਵਾਦੀ ਹਮਲਾ

ਦੋ ਪੁਲਿਸ ਮੁਲਾਜ਼ਮ ਸ਼ਹੀਦ, ਅੱਤਵਾਦੀ ਆਪਣੇ ਇਕ ਸਾਥੀ ਨੂੰ ਛੁਡਾ ਕੇ ਲੈ ਗਏ
ਸ੍ਰੀਨਗਰ/ਬਿਊਰੋ ਨਿਊਜ਼
ਸ੍ਰੀਨਗਰ ਦੇ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਵਿਚ ਲਸ਼ਕਰ ਏ ਤੋਇਬਾ ਦੇ ਅੱਤਵਾਦੀਆਂ ਨੇ ਪੁਲਿਸ ਮੁਲਾਜ਼ਮਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਫਾਇਰਿੰਗ ਵਿਚ ਦੋ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਅਤੇ ਇਕ ਜ਼ਖ਼ਮੀ ਹੋ ਗਿਆ ਹੈ। ਗੋਲੀਬਾਰੀ ਦਾ ਮਕਸਦ ਇਕ ਪਾਕਿਸਤਾਨੀ ਅੱਤਵਾਦੀ ਅਬੂ ਹੰਜਾਲ ਉਰਫ ਨਬੀਦ ਨੂੰ ਛੁਡਾਉਣਾ ਸੀ। ਅੱਤਵਾਦੀ ਦਾ ਮਨਸੂਬਾ ਪੂਰਾ ਹੋ ਗਿਆ ਅਤੇ ਪਾਕਿ ਅੱਤਵਾਦੀ ਨਬੀਦ ਗੋਲੀਬਾਰੀ ਦਾ ਫਾਇਦਾ ਲੈ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਿਸ ਮੁਤਾਬਕ ਨਬੀਦ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਜੰਮੂ ਕਸ਼ਮੀਰ ਪੁਲਿਸ ਦੇ ਡੀਜੀਪੀ ਐਸ ਪੀ ਵੈਦ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸ ਵਾਲੀ ਘਟਨਾ ਹੈ। ਚੇਤੇ ਰਹੇ ਕਿ ਨਬੀਦ ਨੂੰ ਚਾਰ ਸਾਲ ਸਾਲ ਪਹਿਲਾਂ ਗ੍ਰਿਫਤਾਰ ਕੀਤਾ ਸੀ।

Check Also

ਭਾਰਤੀ ਰਿਜ਼ਰਵ ਬੈਂਕ ਵੱਲੋਂ ਸਿਹਤ ਢਾਂਚੇ ਲਈ 50 ਹਜ਼ਾਰ ਕਰੋੜ ਦਾ ਵਿਸ਼ੇਸ਼ ਪ੍ਰਬੰਧ

ਛੋਟੇ ਕਰਜ਼ਦਾਰਾਂ ਨੂੰ ਕਰਜ਼ਾ ਚੁਕਾਉਣ ਲਈ ਹੋਰ ਸਮਾਂ ਦੇਣ ਲਈ ਕਿਹਾ ਮੁੰਬਈ : ਭਾਰਤੀ ਰਿਜ਼ਰਵ …