ਪਿਊਸ਼ ਰੇਲ ਤੇ ਪ੍ਰਭੂ ਵਣਜ ਮੰਤਰੀ ਬਣੇ, ਮੰਤਰੀ ਮੰਡਲ ‘ਚ 9 ਨਵੇਂ ਰਾਜ ਮੰਤਰੀ, 4 ਨੂੰ ਮਿਲੀ ਤਰੱਕੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਵਜ਼ਾਰਤ ਵਿਚ ਰੱਦੋਬਦਲ ਕਰਦਿਆਂ ਕੰਮ ਰਾਹੀਂ ਪਛਾਣ ਬਣਾਉਣ ਵਾਲੇ ਮੰਤਰੀਆਂ ਨੂੰ ਸ਼ਾਬਾਸ਼ੀ ਦਿੰਦਿਆਂ ਉਨ੍ਹਾਂ ਨੂੰ ਤਰੱਕੀ ਦੇ ਦਿੱਤੀ। ਨਿਰਮਲਾ ਸੀਤਾਰਮਨ ਨੂੰ ਭਾਰਤ ਦੀ ਰੱਖਿਆ ਮੰਤਰੀ ਵਜੋਂ ਪੂਰਾ ਚਾਰਜ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ‘ਤੇ ਧਿਆਨ ਕੇਂਦਰਤ ਕਰਦਿਆਂ ਉਨ੍ਹਾਂ ਤਿੰਨ ਜੂਨੀਅਰ ਮੰਤਰੀਆਂ ਪਿਊਸ਼ ਗੋਇਲ, ਧਰਮਿੰਦਰ ਪ੍ਰਧਾਨ ਅਤੇ ਮੁਖਤਾਰ ਅੱਬਾਸ ਨਕਵੀ ਨੂੰ ਕੈਬਨਿਟ ਰੈਂਕ ਨਾਲ ਨਿਵਾਜਿਆ। ਇਸ ਦੇ ਨਾਲ ਚਾਰ ਸਾਬਕਾ ਨੌਕਰਸ਼ਾਹਾਂ ਸਮੇਤ 9 ਨਵੇਂ ਚਿਹਰਿਆਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ। ਕੇਂਦਰੀ ਵਜ਼ਾਰਤ ਵਿਚ ਮੰਤਰੀਆਂ ਦੀ ਗਿਣਤੀ 73 ਤੋਂ ਵੱਧ ਕੇ 76 ਹੋ ਗਈ ਹੈ। ਐਤਵਾਰ ਸਵੇਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 9 ਨਵੇਂ ਮੰਤਰੀਆਂ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਚੇਤੇ ਰਹੇ ਕਿ ਮੋਦੀ ਮੰਤਰੀ ਮੰਡਲ ਵਿਚ ਦਸਤਾਰਧਾਰੀ ਸਿੱਖ ਹਰਦੀਪ ਸਿੰਘ ਪੁਰੀ ਨੂੰ ਸ਼ਹਿਰੀ ਵਿਕਾਸ ਮੰਤਰਾਲਾ ਦੇ ਮੰਤਰੀ ਦਾ ਚਾਰਜ ਦਿੱਤਾ ਗਿਆ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …