Breaking News
Home / ਭਾਰਤ / ਸਾਡੇ ਲਈ ਦੇਸ਼ ਹਿੱਤ ਪਹਿਲਾਂ : ਜੈਸ਼ੰਕਰ

ਸਾਡੇ ਲਈ ਦੇਸ਼ ਹਿੱਤ ਪਹਿਲਾਂ : ਜੈਸ਼ੰਕਰ

ਨਵੀਂ ਦਿੱਲੀ: ਭਾਰਤ ਨੇ ਅਮਰੀਕਾ ਨੂੰ ਦੱਸਿਆ ਹੈ ਕਿ ਉਹ ਰੂਸ ਨਾਲ ਐੱਸ-400 ਮਿਜ਼ਾਈਲ ਸੌਦੇ ਉੱਤੇ ਆਪਣੇ ਕੌਮੀ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਚੱਲੇਗਾ। ਇਸ ਦੇ ਬਾਵਜੂਦ ਭਾਰਤ ਤੇ ਅਮਰੀਕਾ ਨੇ ਭਖਦੇ ਮੁੱਦਿਆਂ ਜਿਨ੍ਹਾਂ ਵਿੱਚ ਦੁਵੱਲੇ ਸਬੰਧਾਂ ਤੇ ਵਪਾਰ ਨਾਲ ਜੁੜੇ ਮੁੱਦੇ ਸ਼ਾਮਲ ਹਨ, ਦੇ ਬਾਵਜੂਦ ਮਿਲਕੇ ਚੱਲਣ ਦਾ ਦ੍ਰਿੜ ਇਰਾਦਾ ਪ੍ਰਗਟ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਮਾਈਕ ਪੌਂਪੀਓ ਨਾਲ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਰੂਸ ਨਾਲ ਐੱਸ-400 ਮਿਜ਼ਾਈਲ ਪ੍ਰਣਾਲੀ ਸੌਦੇ ਉੱਤੇ ਭਾਰਤ ਦਾ ਪੱਖ ਦ੍ਰਿੜਤਾ ਨਾਲ ਰੱਖਿਆ। ਇਸ ਦੇ ਨਾਲ ਹੀ ਜੈਸ਼ੰਕਰ ਨੇ ਕਿਹਾ ਕਿ ਪਾਕਿ ਵਿੱਚ ਵੱਡੇ ਪੱਧਰ ਉੱਤੇ ਪੈਦਾ ਕੀਤਾ ਜਾ ਰਿਹਾ ਅੱਤਵਾਦ ਸਰਕਾਰ ਨੂੰ ਆਮ ਗਵਾਂਢੀ ਦੀ ਤਰ੍ਹਾਂ ਵਰਤਾਅ ਕਰਨ ਤੋਂ ਰੋਕਦਾ ਹੈ। ਦੇਸ਼ ਵਿੱਚ ਮੋਦੀ ਸਰਕਾਰ ਦੇ ਮੁੜ ਸੱਤਾ ‘ਚ ਆਉਣ ਬਾਅਦ ਦੋਵਾਂ ਦੇਸ਼ਾਂ ਵਿੱਚ ਇਹ ਪਹਿਲੀ ਉੱਚ ਪੱਧਰੀ ਮੀਟਿੰਗ ਹੈ। ਦੋਵਾਂ ਆਗੂਆਂ ਨੇ ਇਸ ਮੌਕੇ ਇਕੱਲਿਆਂ ਅਤੇ ਵਫਦ ਪੱਧਰ ਦੀ ਗੱਲਬਾਤ ਕੀਤੀ। ਦੁਪਹਿਰ ਦੇ ਖਾਣੇ ਤੱਕ ਚੱਲੀ ਗੱਲਬਾਤ ਵਿੱਚ ਭਾਰਤ- ਅਮਰੀਕਾ ਸਹਿਯੋਗ ਨੂੰ ਹੋਰ ਪਕੇਰਾ ਕਰਨ ਅਤੇ ਖ਼ੁਫੀਆ ਜਾਣਕਾਰੀ ਦੇ ਆਦਾਨ ਪ੍ਰਦਾਨ ਨੂੰ ਵਧਾਉਣ ਬਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਮੰਨਿਆ ਕਿ ਕਈ ਮੁੱਦਿਆਂ ਉੱਤੇ ਦੋਵਾਂ ਦੇਸ਼ਾਂ ਦਾ ਵੱਖ ਵੱਖ ਪੱਖ ਹੈ ਪਰ ਦ੍ਰਿੜਤਾ ਨਾਲ ਇਹ ਪ੍ਰਗਟਾਵਾ ਕੀਤਾ ਗਿਆ ਹੈ ਕਿ ਦੋਵੇਂ ਦੇਸ਼ ਮਿੱਤਰ ਹਨ ਤੇ ਲੰਬੇ ਸਮੇਂ ਤੋਂ ਵਪਾਰਕ ਭਾਈਵਾਲ ਹਨ ਤੇ ਆਪਣੇ ਮਸਲਿਆਂ ਨੂੰ ਆਪਸੀ ਸਮਝ ਨਾਲ ਸੁਲਝਾਅ ਲੈਣਗੇ। ਜੈਸ਼ੰਕਰ ਅਤੇ ਪੌਂਪੀਓ ਨੇ ਅਮਰੀਕਾ ਵੱਲੋਂ ਇਰਾਨ ਤੋਂ ਤੇਲ ਖਰੀਦਣ ਉੱਤੇ ਲਾਈਆਂ ਪਾਬੰਦੀਆਂ ਦੇ ਬਾਅਦ ਪੈਦਾ ਹੋਈ ਊਰਜਾ ਸਕਿਉਰਿਟੀ ਦੀ ਸਥਿਤੀ ਬਾਰੇ ਵੀ ਚਰਚਾ ਕੀਤੀ। ਜੈਸ਼ੰਕਰ ਨੇ ਕਿਹਾ ਕਿ ਭਾਰਤ, ਅਮਰੀਕਾ ਦੇ ਫਿਕਰਾਂ ਨੂੰ ਸਮਝਦਾ ਹੈ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …