Breaking News
Home / ਭਾਰਤ / ਡੀਐੱਸਪੀ ਦਵਿੰਦਰ ਸਿੰਘ ਸੀ ਪਾਕਿਸਤਾਨ ਦਾ ਮੋਹਰਾ

ਡੀਐੱਸਪੀ ਦਵਿੰਦਰ ਸਿੰਘ ਸੀ ਪਾਕਿਸਤਾਨ ਦਾ ਮੋਹਰਾ

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਆਪਣੀ ਚਾਰਜਸ਼ੀਟ ਵਿਚ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਵਿਦੇਸ਼ ਮੰਤਰਾਲੇ ਵਿਚੋਂ ਜਾਣਕਾਰੀਆਂ ਹਾਸਲ ਕਰਨ ਲਈ ਜੰਮੂ ਕਸ਼ਮੀਰ ਪੁਲਿਸ ਦੇ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਨੂੰ ਮੋਹਰਾ ਬਣਾਇਆ ਸੀ। ਜ਼ਿਕਰਯੋਗ ਹੈ ਕਿ ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਦੀ ਮਦਦ ਕਰਨ ਦੇ ਦੋਸ਼ ਹੇਠ ਐੱਨਆਈਏ ਦਵਿੰਦਰ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਜੁਲਾਈ ਮਹੀਨੇ ਦਾਇਰ ਕੀਤੀ ਗਈ ਇਸ ਚਾਰਜਸ਼ੀਟ ਵਿਚ ਦਵਿੰਦਰ ਸਿੰਘ ਤੇ ਹੋਰਾਂ ‘ਤੇ ਪਾਕਿਸਤਾਨ ਆਧਾਰਿਤ ਅੱਤਵਾਦੀਆਂ ਅਤੇ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੀ ਮਦਦ ਨਾਲ ‘ਭਾਰਤ ਖ਼ਿਲਾਫ਼ ਜੰਗ’ ਛੇੜਨ ਦਾ ਦੋਸ਼ ਲਾਇਆ ਗਿਆ ਹੈ। ਕੌਮੀ ਜਾਂਚ ਏਜੰਸੀ ਵੱਲੋਂ ਜੰਮੂ ਦੀ ਵਿਸ਼ੇਸ਼ ਅਦਾਲਤ ਵਿਚ ਦਾਇਰ ਚਾਰਜਸ਼ੀਟ ਅਨੁਸਾਰ ਜੰਮੂ ਕਸ਼ਮੀਰ ਪੁਲਿਸ ‘ਚ ਤਾਇਨਾਤ ਦਵਿੰਦਰ ਸਿੰਘ ਪਾਕਿਸਤਾਨ ਹਾਈ ਕਮਿਸ਼ਨ ਵਿਚਲੇ ਆਪਣੇ ਸੂਤਰਧਾਰਾਂ ਦੇ ਲਗਾਤਾਰ ਸੰਪਰਕ ਵਿਚ ਸੀ। ਇਹ ਸੂਤਰਧਾਰ ਅੱਗੇ ਜਾਣਕਾਰੀ ਇਸਲਾਮਾਬਾਦ ਭੇਜਦੇ ਸਨ।
ਐੱਨਆਈਏ ਦੀ 3064 ਸਫ਼ਿਆਂ ਦੀ ਚਾਰਜਸ਼ੀਟ ਅਨੁਸਾਰ ਦਵਿੰਦਰ ਸਿੰਘ ਤੇ ਪੰਜ ਹੋਰਾਂ ਖ਼ਿਲਾਫ਼ ਗ਼ੈਰ ਕਾਨੂੰਨੀ ਗਤੀਵਿਧੀਆਂ ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Check Also

ਖੇਤੀ ਕਾਨੂੰਨਾਂ ਖਿਲਾਫ ਦਿੱਲੀ ’ਚ ਰੋਸ ਮਾਰਚ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਮਿਲੀ ਇਜਾਜ਼ਤ

ਭਲਕੇ 17 ਸਤੰਬਰ ਨੂੰ ਕੀਤਾ ਜਾਣਾ ਸੀ ਰੋਸ ਮਾਰਚ ਨਵੀਂ ਦਿੱਲੀ/ਬਿਊਰੋ ਨਿਊਜ਼ ਖੇਤੀ ਕਾਨੂੰਨਾਂ ਖਿਲਾਫ …