ਚਿਰਾਗ ਪਾਸਵਾਨ ਦੀ ਨਵੀਂ ਪਾਰਟੀ ਦਾ ਨਾਮ ਹੈ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ)
ਨਵੀਂ ਦਿੱਲੀ/ਬਿਊਰੋ ਨਿਊਜ਼
ਚੋਣ ਕਮਿਸ਼ਨ ਨੇ ਦੋ ਧੜਿਆਂ ਵਿਚ ਵੰਡੀ ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਨੂੰ ਵੱਖਰੀ-ਵੱਖਰੀ ਪਾਰਟੀ ਦੇ ਤੌਰ ’ਤੇ ਮਨਜੂਰੀ ਦੇ ਦਿੱਤੀ। ਪਾਰਟੀ ਦਾ ਪੁਰਾਣਾ ਨਾਮ ਅਤੇ ਚੋਣ ਨਿਸ਼ਾਨ ਵੀ ਖਤਮ ਕਰ ਦਿੱਤਾ ਗਿਆ ਹੈ। ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਪਾਰਟੀ ਦਾ ਨਾਮ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਹੋਵੇਗਾ। ਪਾਰਟੀ ਨੂੰ ਚੋਣ ਨਿਸ਼ਾਨ ਹੈਲੀਕਾਪਟਰ ਦਿੱਤਾ ਗਿਆ ਹੈ। ਦੂਜੇ ਪਾਸੇ ਚਿਰਾਗ ਦੇ ਚਾਚਾ ਅਤੇ ਕੇਂਦਰੀ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਦੀ ਪਾਰਟੀ ਦਾ ਨਾਮ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ (ਆਰ.ਐਲ.ਜੇ.ਪੀ.) ਹੋਵੇਗਾ ਅਤੇ ਇਸਦਾ ਚੋਣ ਨਿਸ਼ਾਨ ਸਿਲਾਈ ਮਸ਼ੀਨ ਹੋਵੇਗਾ। ਚੋਣ ਕਮਿਸ਼ਨ ਨੇ ਇਸ ਸਬੰਧੀ ਵਿਚ ਇਕ ਪੱਤਰ ਵੀ ਜਾਰੀ ਕਰ ਦਿੱਤਾ ਹੈ। ਇਸਦੇ ਨਾਲ ਹੀ ਦੋਵੇਂ ਗੁੱਟਾਂ ਵਿਚ ਪਾਰਟੀ ਨੂੰ ਲੈ ਕੇ ਦਾਅਵੇ ਦੀ ਲੜਾਈ ਹੁਣ ਖਤਮ ਹੁੰਦੀ ਦਿਸ ਰਹੀ ਹੈ। ਹਾਲਾਂਕਿ ਚਿਰਾਗ ਪਾਸਵਾਨ ਦੀ ਪਾਰਟੀ ਦੇ ਨਾਮ ਨਾਲ ਰਾਮਵਿਲਾਸ ਜੁੜ ਗਿਆ ਹੈ, ਜਿਸ ਨਾਲ ਉਸ ਨੂੰ ਚੋਣਾਂ ਦੌਰਾਨ ਮੱਦਦ ਮਿਲ ਸਕਦੀ ਹੈ। ਧਿਆਨ ਰਹੇ ਕਿ ਚਿਰਾਗ ਦੇ ਪਿਤਾ ਰਾਮਵਿਲਾਸ ਪਾਸਵਾਨ ਕੇਂਦਰ ਵਿਚ ਮੰਤਰੀ ਰਹੇ ਹਨ।