ਸਾਲ 2002 ਵਿਚ ਹੋਇਆ ਸੀ ਗੋਧਰਾ ਕਾਂਡ
ਅਹਿਮਦਾਬਾਦ/ਬਿਊਰੋ ਨਿਊਜ਼
ਗੁਜਰਾਤ ਹਾਈਕੋਰਟ ਨੇ ਗੋਧਰਾ ਕਾਂਡ ਵਿਚ ਸਾਬਰਮਤੀ ਐਕਸਪ੍ਰੈੱਸ ਦੇ ਡੱਬੇ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਫੈਸਲਾ ਸੁਣਾ ਦਿੱਤਾ ਹੈ। ਹਾਈਕੋਰਟ ਨੇ 11 ਦੋਸ਼ੀਆਂ ਨੂੰ ਲੋਅਰ ਕੋਰਟ ਵੱਲੋਂ ਦਿੱਤੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਹੈ। ਐਸਆਈਟੀ ਦੀ ਸਪੈਸ਼ਲ ਕੋਰਟ ਨੇ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ‘ਤੇ ਹਾਈਕੋਰਟ ਨੇ ਫੈਸਲਾ ਦਿੱਤਾ ਹੈ।
ਸਾਲ 2002 ਵਿਚ ਗੋਧਰਾ ਕਾਂਡ ਹੋਇਆ ਸੀ ਤੇ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਸੈਸ਼ਨ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸ਼ਾਮਲ ਰਹੇ। ਪਿਛਲੇ 15 ਸਾਲ ਤੋਂ ਇਹ ਕੇਸ ਚਲ ਰਿਹਾ ਹੈ ਤੇ ਇਸ ਕੇਸ ਵਿਚ ਇਕ ਹੋਰ ਫੈਸਲਾ ਆਉਣ ਦੀ ਉਮੀਦ ਹੈ। 2011 ਵਿਚ ਐਸਆਈਟੀ ਅਦਾਲਤ ਨੇ 11 ਨੂੰ ਫਾਂਸੀ ਅਤੇ 20 ਨੂੰ ਉਮਰਕੈਦ ਦੀ ਸਜ਼ਾ ਸੁਣਵਾਈ ਸੀ। ਅਦਾਲਤ ਨੇ ਇਸ ਮਾਮਲੇ ਵਿਚ 63 ਆਰੋਪੀਆਂ ਨੂੰ ਬਰੀ ਕਰ ਦਿੱਤਾ ਸੀ।