ਇਸਰੋ ਦੇ ਪਹਿਲੇ ਸੋਲਰ ਮਿਸ਼ਨ ਅਦਿੱਤਿਆ ਐਲ-1 ਨੇ ਸੂਰਜ ਵੱਲ ਭਰੀ ਉਡਾਣ
ਇਸਰੋ ਦੇ ਪਹਿਲੇ ਸੋਲਰ ਮਿਸ਼ਨ ਅਦਿੱਤਿਆ ਐਲ-1 ਨੇ ਸੂਰਜ ਵੱਲ ਭਰੀ ਉਡਾਣ
ਚਾਰ ਮਹੀਨਿਆਂ ’ਚ 15 ਲੱਖ ਕਿਲੋਮੀਟਰ ਦੀ ਦੂਰੀ ਤਹਿ ਕਰਕੇ ਲੈਗਰੇਂਜ ਪੁਆਇੰਟ ’ਤੇ ਪੁੱਜੇਗਾ
ਬੰਗਲੁਰੂ/ਬਿਊਰੋ ਨਿਊਜ਼ : ਚੰਦਰਯਾਨ-3 ਦੀ ਚੰਦ ਦੇ ਦੱਖਣੀ ਧਰੁਵ ’ਤੇ ਸਫਲ ਲੈਂਡਿੰਗ ਤੋਂ ਬਾਅਦ ਅੱਜ ਇਸਰੋ ਨੇ ਸ਼ਨੀਵਾਰ ਨੂੰ ਸੂਰਜ ਦੀ ਸਟੱਡੀ ਕਰਨ ਲਈ ਆਪਣਾ ਪਹਿਲਾ ਮਿਸ਼ਨ ਭੇਜਿਆ ਹੈ। ਅਦਿੱਤਿਆ ਐਲ-1 ਨਾਮ ਦਾ ਇਹ ਮਿਸ਼ਨ ਸਵੇਰੇ 11ਵਜ ਕੇ 50 ਮਿੰਟ ’ਤੇ ਪੀਐਸਐਲਵੀ-ਸੀ 57 ਦੇ ਐਕਸਐਲ ਵਰਜਨ ਰਾਕੇਟ ਦੇ ਰਾਹੀਂ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ। ਅਦਿੱਤਿਆ ਐਲ-1 ਸੂਰਜ ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਆਧਾਰਤ ਭਾਰਤ ਮਿਸ਼ਨ ਹੈ। ਪੁਲਾੜ ਯਾਨੀ ਸੂਰਜ-ਧਰਤੀ ਪ੍ਰਣਾਲੀ ਦੇ ਲਾਗਰੇਂਜ ਪੁਆਇੰਟ ਦੇ ਦੁਆਲੇ ਇਕ ਹਾਲੋ ਆਰਬਿਟ ਵਿਚ ਰੱੱਖਿਆ ਜਾਵੇਗਾ, ਜੋ ਕਿ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ। ਇਸ ਪੁਆਇੰਟ ’ਤੇ ਗ੍ਰਹਿਣ ਦਾ ਪ੍ਰਭਾਵ ਨਹੀਂ ਪੈਂਦਾ, ਜਿਸ ਦੇ ਚਲਦਿਆਂ ਇਥੋਂ ਸੂਰਜ ਦੀ ਸਟੱਡੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਲੈਂਗਰੇਂਜ ਪੁਆਇੰਟ ਦਾ ਨਾਮ ਇਤਾਲਵੀ ਫਰੈਂਚ ਮੈਥਮੈਟੀਸ਼ਿਅਲ ਜੋਸੇਫੀ ਲੁਈ ਲੈਂਗਰੇਂਜ ਦੇ ਨਾਮ ’ਤੇ ਰੱਖਿਆ ਗਿਆ ਹੈ। ਇਸ ਨੂੰ ਬੋਲਚਾਲ ’ਚ ਐਲ-1 ਨਾਮ ਨਾਲ ਜਾਣਿਆ ਜਾਂਦਾ ਹੈ। ਅਜਿਹੇ ਪੰਜ ਪੁਆਇੰਟ ਧਰਤੀ ਅਤੇ ਸੂਰਜ ਦੇ ਦਰਮਿਆਨ ਹਨ। ਜਿੱਥੋਂ ਸੂਰਜ ਅਤੇ ਧਰਤੀ ਦਾ ਗੁਰੂਤਾ ਸ਼ਕਤੀ ਬਰਾਬਰ ਹੋ ਜਾਂਦਾ ਅਤੇ ਸੈਂਟ੍ਰੀਫਿਊਗਲ ਫੋਰਸ ਬਣ ਜਾਂਦਾ ਹੈ। ਐਲ-1 ਲਾਂਚਿੰਗ ਦੇ ਠੀਕ 127 ਦਿਨ ਬਾਅਦ ਯਾਨੀ 3 ਜਨਵਰੀ 2024 ਨੂੰ ਇਹ ਆਪਣੇ ਪੁਆਇੰਟ ਐਲ-1 ਤੱਕ ਪਹੁੰਚੇਗਾ। ਜੇਕਰ ਇਹ ਮਿਸ਼ਨ ਸਫ਼ਲ ਹੋ ਜਾਂਦਾ ਹੈ ਤਾਂ ਅਦਿੱਤਿਆ ਸਪੇਸ ਕਰਾਫਟ ਲੈਂਗੇ੍ਰਂਜਿਯਨ ਪੁਆਇੰਟ 1 ’ਤੇ ਪਹੁੰਚ ਗਿਆ ਤਾਂ ਨਵੇਂ ਸਾਲ ’ਚ ਇਸ ਦੇ ਨਾਮ ਨਾਲ ਇਕ ਹੋਰ ਵੱਡੀ ਉਪਲਬਧੀ ਜੁੜ ਜਾਵੇਗੀ। ਇਸ ਮਿਸ਼ਨ ’ਤੇ ਅਨੁਮਾਨਤ ਲਾਗਤ 378 ਕਰੋੜ ਰੁਪਏ ਆਈ ਹੈ।