ਰਾਜਸਥਾਨ ’ਚ ਵੀ ਵਾਪਰੀ ਮਨੀਪੁਰ ਵਰਗੀ ਘਟਨਾ September 2, 2023 ਰਾਜਸਥਾਨ ’ਚ ਵੀ ਵਾਪਰੀ ਮਨੀਪੁਰ ਵਰਗੀ ਘਟਨਾ ਮਾਰਕੁੱਟ ਕਰਨ ਤੋਂ ਬਾਅਦ ਮਹਿਲਾ ਨੂੰ ਨਿਰਵਸਤਰ ਕਰਕੇ ਇਕ ਕਿਲੋਮੀਟਰ ਤੱਕ ਦੌੜਾਇਆ ਪ੍ਰਤਾਪਗੜ੍ਹ/ਬਿਊਰੋ ਨਿਊਜ਼ : ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਪਿੰਡ ਧਰਿਆਬਾਦ ਵਿਚ ਵੀ ਮਨੀਪੁਰ ਵਰਗੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਥੇ ਇਕ ਮਹਿਲਾ ਨੂੰ ਨਿਰਵਸਤਰ ਕਰਕੇ ਇਕ ਕਿਲੋਮੀਟਰ ਤੱਕ ਘੁੰਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 31ਅਗਸਤ ਦੀ ਦੱਸੀ ਜਾ ਰਹੀ ਹੈ ਜਦਕਿ ਸ਼ੁੱਕਰਵਾਰ ਨੂੰ ਇਸ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ। ਐਸਪੀ ਅਮਿਤ ਕੁਮਾਰ ਨੇ ਦੱਸਿਆ ਕਿ ਪੀੜਤ ਮਹਿਲਾ ਦਾ ਵਿਆਹ ਡੇਢ ਸਾਲ ਪਹਿਲਾਂ ਇਸ ਪਿੰਡ ਦੇ ਨੌਜਵਾਨ ਨਾਲ ਹੋਇਆ ਸੀ। ਵਿਆਹ ਦੇ ਛੇ ਮਹੀਨੇ ਮਗਰੋਂ ਪੀੜਤ ਮਹਿਲਾ ਗੁਆਂਢੀ ਪਿੰਡ ਦੇ ਨੌਜਵਾਨ ਨਾਲ ਘਰੋਂ ਚਲੀ ਗਈ ਸੀ ਅਤੇ ਜਦੋਂ ਇਕ ਸਾਲ ਮਗਰੋਂ ਇਹ ਮਹਿਲਾ 30 ਅਗਸਤ ਨੂੰ ਉਕਤ ਨੌਜਵਾਨ ਨਾਲ ਵਾਪਸ ਪਰਤੀ ਤਾਂ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਜਬਰਦਸਤੀ ਆਪਣੇ ਪਿੰਡ ਪਹਾੜਾ ਲੈ ਗਏ ਅਤੇ ਪਿੰਡ ਵਾਲਿਆਂ ਦੇ ਸਾਹਮਣੇ ਹੀ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਉਸ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ। ਵਾਇਰਲ ਵੀਡੀਓ ’ਚ ਪੀੜਤ ਮਹਿਲਾ ਉਚੀ ਉਚੀ ਰੌਲਾ ਪਾ ਰਹੀ ਅਤੇ ਛੱਡ ਦੇਣ ਦੀ ਬੇਨਤੀ ਕਰ ਰਹੀ ਪ੍ਰੰਤੂ ਕੋਈ ਵੀ ਵਿਅਕਤੀ ਉਸ ਦੀ ਮਦਦ ਲਈ ਨਹੀਂ ਆਇਆ ਅਤੇ ਉਸ ਦੀ ਵੀਡੀਓ ਬਣਾਉਂਦੇ ਰਹੇ। ਇਸ ਘਟਨਾ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਘਿਨੌਣੀ ਹਰਕਤ ਦੱਸਿਆ ਅਤੇ ਆਰੋਪੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਗੱਲ ਆਖੀ। ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਘਟਨਾ ’ਚ ਸ਼ਾਮਲ 14 ਵਿਅਕਤੀਆਂ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ ਜਿਨ੍ਹਾਂ ਵਿਚੋਂ 3 ਵਿਅਕਤੀਆਂ ਨੂੰ ਗਿ੍ਰਫ਼ਤਾਰ ਵੀ ਕਰ ਲਿਆ ਗਿਆ ਹੈ। 2023-09-02 Parvasi Chandigarh Share Facebook Twitter Google + Stumbleupon LinkedIn Pinterest