Breaking News
Home / ਕੈਨੇਡਾ / Front / ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਸਰਵੋਤਮ ਬੈਂਕਰ ਦਾ ਸਨਮਾਨ

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਸਰਵੋਤਮ ਬੈਂਕਰ ਦਾ ਸਨਮਾਨ

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਸਰਵੋਤਮ ਬੈਂਕਰ ਦਾ ਸਨਮਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ

ਮੁੰਬਈ/ਬਿਊਰੋ  ਨਿਉਜ਼ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਅਮਰੀਕਾ ਦੇ ਮੈਗਜ਼ੀਨ ‘ਗਲੋਬਲ ਫਾਈਨਾਂਸ’ ਨੇ ਵਿਸ਼ਵ ਪੱਧਰ ’ਤੇ ਸਰਵੋਤਮ ਕੇਂਦਰੀ ਬੈਂਕਰ ਦਾ ਦਰਜ਼ਾ ਦਿੱਤਾ ਹੈ। ਸ਼ਕਤੀਕਾਂਤ ਦਾਸ ਨੂੰ ਗਲੋਬਲ ਫਾਈਨਾਂਸ ਸੈਂਟਰਲ ਬੈਂਕਰਜ਼ ਰਿਪੋਰਟ ਕਾਰਡ 2023 ਵਿਚ ‘ਏ+’ ਰੇਟਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸੂਚੀ ’ਚ ਤਿੰਨ ਹੋਰ ਬੈਂਕ ਗਵਰਨਰਾਂ ਨੂੰ ਵੀ ‘ਏ+’ ਰੇਟਿੰਗ ਦਿੱਤੀ ਗਈ ਹੈ ਪ੍ਰੰਤੂ ਇਨ੍ਹਾਂ ਵਿਚ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਸਭ ਤੋਂ ਉਪਰ ਹਨ। ਜ਼ਿਕਰਯੋਗ ਹੈ ਕਿ ਗਲੋਬਲ ਫਾਈਨਾਂਸ ਮੈਗਜ਼ੀਨ ਨੇ ਬਿਆਨ ਇਕ ਬਿਆਨ ਵਿਚ ਕਿਹਾ ਕਿ ਮੁਦਰਾ ਸਫੀਤੀ ਕੰਟਰੋਲ, ਆਰਥਿਕ ਵਿਕਾਸ ਟੀਚਿਆਂ, ਮੁਦਰਾ ਸਥਿਰਤਾ ਅਤੇ ਵਿਆਜ ਪ੍ਰਬੰਧਨ ਵਿਚ ਸਫਲਤਾ ਲਈ ਗਰੇਡ ‘ਏ’ ਤੋਂ ਗਰੇਡ ‘ਐਫ’ ਤੱਕ ਦਾ ਪੈਮਾਨਾ ਹੈ। ‘ਏ’ ਸ਼ਾਨਦਾਰ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ ਜਦਕਿ ਐਫ ਗਰੇਡ ਦਾ ਮਤਲਬ ਪੂਰੀ ਤਰ੍ਹਾਂ ਅਸਫਲਤਾ ਦਾ ਹੈ। ਸ਼ਕਤੀਕਾਂਤ ਦਾਸ ਤੋਂ ਬਾਅਦ ਸਵਿਟਜ਼ਰਲੈਂਡ ਦੇ ਗਵਰਨਰ ਥਾਮਸ ਜੇ. ਜਾਰਡਨ ਅਤੇ ਵੀਅਤਨਾਮ ਦੇ ਗਵਰਨਰ ਨਗੁਏਨ ਥੀ ਹਾਂਗ ਦਾ ਸਥਾਨ ਆ ਰਿਹਾ ਹੈ। ਇਸ ਤੋਂ ਪਹਿਲਾਂ ਲੰਡਨ ਸੈਂਟਰਲ ਬੈਂਕ ਨੇ ਜੂਨ 2023 ਵਿਚ ਸ਼ਕਤੀਕਾਂਤ ਦਾਸ ਨੂੰ ਗਵਰਨਰ ਆਫ਼ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਕਤੀਕਾਂਤ ਦਾਸ ਨੂੰ ਇਸ ਉਪਲਬਧ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੂੰ ਵਧਾਈ। ਇਹ ਪੂਰੇ ਦੇਸ਼ ਦੇ ਲਈ ਮਾਣ ਵਾਲੀ ਗੱਲ ਹੈ। ਇਹ ਵਿਸ਼ਵ ਪੱਧਰ ’ਤੇ ਸਾਡੀ ਵਿੱਤੀ ਲੀਡਰਸ਼ਿਪ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਕਤੀਕਾਂਤ ਦਾਸ ਦਾ ਸਮਰਪਣ ਅਤੇ ਦੂਰਅੰਦੇਸ਼ੀ ਸਾਡੇ ਦੇਸ਼ ਦੇ ਵਿਕਾਸ ਨੂੰ ਮਜ਼ਬੂਤ ਕਰਦੀ ਰਹੇਗੀ।

Check Also

ਪੀਐਮ ਨਰਿੰਦਰ ਮੋਦੀ ਨੇ ਕੀਤਾ ਅਹਿਮਦਾਬਾਦ ਮੈਟਰੋ ਵਿੱਚ ਸਫਰ

  ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਫੇਜ਼ ਦਾ ਕੀਤਾ ਗਿਆ ਉਦਘਾਟਨ ਅਹਿਮਦਾਬਾਦ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ …