14.9 C
Toronto
Tuesday, September 15, 2026
spot_img
Homeਦੁਨੀਆਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ

ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ

ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਨੂੰ ਦਿੱਤਾ ਬੈਂਕ ਵਿਚ ਅਹਿਮ ਅਹੁਦਾ
ਲਾਹੌਰ/ਬਿਊਰੋ ਨਿਊਜ਼
ਨਨਕਾਣਾ ਸਾਹਿਬ ਤੋਂ ਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਮਨਿੰਦਰ ਸਿੰਘ ਨੂੰ ਯੂਨਾਈਟਿਡ ਬੈਂਕ ਲਿਮਟਿਡ ਦੇ ਓਜੀ-1 ਦੇ ਆਪ੍ਰੇਸ਼ਨ ਮੈਨੇਜਰ ਵਜੋਂ ਤਰੱਕੀ ਦੇ ਦਿੱਤੀ ਗਈ ਹੈ। ਜੋ ਕਿ ਸਿੱਖਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ। ਜਾਣਕਾਰੀ ਅਨੁਸਾਰ 2011 ਵਿਚ ਯੂ.ਬੀ.ਐਲ. ਬੈਂਕ ਵਿਚ ਮਨਿੰਦਰ ਸਿੰਘ ਭਰਤੀ ਹੋਇਆ ਸੀ। ਸਾਲ 2012 ਵਿਚ ਉਹਨਾਂ ਨੂੰ ਨੌਕਰੀ ‘ਤੇ ਪੱਕਾ ਕਰ ਦਿੱਤਾ ਗਿਆ ਅਤੇ ਹੁਣ ਪਾਕਿਸਤਾਨ ਸਿੱਖ ਭਾਈਚਾਰੇ ਦੇ ਪਹਿਲੇ ਪਾਕਿਸਤਾਨੀ ਆਪ੍ਰੇਸ਼ਨ ਮੈਨੇਜਰ ਬਣ ਗਏ ਜੋ ਕਿ ਸਿੱਖ ਜਗਤ ਲਈ ਇਕ ਮਾਣ ਵਾਲੀ ਗੱਲ ਹੈ।

RELATED ARTICLES
POPULAR POSTS