26.1 C
Toronto
Monday, August 17, 2026
spot_img
Homeਦੁਨੀਆਪਾਕਿ 'ਚ ਜੁੱਤਾ ਸੁੱਟਣ ਵਰਗੀਆਂ ਘਟਨਾਵਾਂ 'ਚ ਹੋਇਆ ਵਾਧਾ

ਪਾਕਿ ‘ਚ ਜੁੱਤਾ ਸੁੱਟਣ ਵਰਗੀਆਂ ਘਟਨਾਵਾਂ ‘ਚ ਹੋਇਆ ਵਾਧਾ

ਪਾਕਿ ‘ਚ ਜੁੱਤਾ ਸੁੱਟਣ ਵਰਗੀਆਂ ਘਟਨਾਵਾਂ ‘ਚ ਹੋਇਆ ਵਾਧਾਨਵਾਜ਼ ਸ਼ਰੀਫ ਤੋਂ ਬਾਅਦ ਇਮਰਾਨ ਖਾਨ ‘ਤੇ ਸੁੱਟਿਆ ਜੁੱਤਾ
ਇਸਲਾਮਾਬਾਦ/ਬਿਊਰੋ ਨਿਊਜ਼
ਪਿਛਲੇ ਦਿਨੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਜੁੱਤਾ ਸੁੱਟਿਆ ਗਿਆ ਅਤੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਦੇ ਮੂੰਹ ‘ਤੇ ਸਿਆਸੀ ਮਲ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਇਮਰਾਨ ਖਾਨ ਦੀ ਵਾਰੀ ਆਈ ਹੈ। ਤਹਿਰੀਕ ਏ ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ‘ਤੇ ਪੰਜਾਬ ਪ੍ਰਾਂਤ ਦੇ ਗੁਜਰਾਤ ਸ਼ਹਿਰ ‘ਚ ਰੈਲੀ ਦੌਰਾਨ ਜੁੱਤਾ ਸੁੱਟਿਆ ਗਿਆ। ਇਸ ਸਮੇਂ ਇਮਰਾਨ ਖਾਨ ਇਕ ਗੱਡੀ ‘ਤੇ ਚੜ੍ਹ ਕੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਹਾਲਾਂਕਿ ਇਹ ਜੁੱਤਾ ਇਮਰਾਨ ਖਾਨ ਦੇ ਨਹੀਂ ਲੱਗਾ, ਪਰ ਨੇੜੇ ਖੜ੍ਹੇ ਪਾਰਟੀ ਦੇ ਆਗੂ ਅਲੀਮ ਖਾਨ ਨੂੰ ਵੱਜਾ। ਸੁਰੱਖਿਆ ਕਰਮੀਆਂ ਨੇ ਜੁੱਤਾ ਮਾਰਨ ਵਾਲੇ ਤੱਲਾ ਮੁਨਵਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਇਸ ਤੋਂ ਬਾਅਦ ਇਮਰਾਨ ਖਾਨ ਨੇ ਰੈਲੀ ਰੋਕ ਦਿੱਤੀ।

RELATED ARTICLES

ਗ਼ਜ਼ਲ

POPULAR POSTS