16.2 C
Toronto
Thursday, July 23, 2026
spot_img
Homeਦੁਨੀਆਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਫਰਜ਼ੀ ਬਾਬਿਆਂ ਦੀ ਸੂਚੀ ਕੀਤੀ ਜਾਰੀ

ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਫਰਜ਼ੀ ਬਾਬਿਆਂ ਦੀ ਸੂਚੀ ਕੀਤੀ ਜਾਰੀ

ਲੋਕਾਂ ਨੂੰ ਅਜਿਹੇ ਬਾਬਿਆਂ ਤੋਂ ਕੀਤਾ ਗਿਆ ਚੌਕਸ
ਇਲਾਹਾਬਾਦ/ਬਿਊਰੋ ਨਿਊਜ਼
ਸਾਧੂਆਂ ਦੀ ਸੰਸਥਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ 14 ਫ਼ਰਜ਼ੀ ਬਾਬਿਆਂ ਦੀ ਸੂਚੀ ਜਾਰੀ ਕਰਕੇ ਇਨ੍ਹਾਂ ਬਾਬਿਆਂ ਵਿਰੁੱਧ ਕਾਰਵਾਈ ਮੰਗੀ ਹੈ। ਸੂਚੀ ਜਾਰੀ ਕਰਦਿਆਂ ਮਹੰਤ ਗਿਰੀ ਨੇ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਫ਼ਰਜ਼ੀ ਅਤੇ ਝੂਠੇ ਬਾਬਿਆਂ ਤੋਂ ਚੌਕਸ ਰਹਿਣ ਜਿਹੜੇ ਕਿਸੇ ਵੀ ਸੰਪਰਦਾ ਜਾਂ ਪਰੰਪਰਾ ਨਾਲ ਜੁੜੇ ਹੋਏ ਨਹੀਂ। ਅਖਾੜਾ ਪ੍ਰੀਸ਼ਦ ਦੀ ਵਿਸ਼ੇਸ਼ ਬੈਠਕ ਵਿਚ 13 ਅਖਾੜਿਆਂ ਦੇ 26 ‘ਸੰਤ’ ਸ਼ਾਮਲ ਹੋਏ। ਫਰਜ਼ੀ ਬਾਬਿਆਂ ਵਿਚ ਆਸਾ ਰਾਮ, ਰਾਧੇ ਮਾਂ, ਗੁਰਮੀਤ ਰਾਮ ਰਹੀਮ, ਸਚਿਦਾਨੰਦ ਗਿਰੀ, ਓਮ ਬਾਬਾ, ਨਿਰਮਲ ਬਾਬਾ, ਇੱਛਾਧਾਰੀ ਭੀਮਾਨੰਦ, ਸਵਾਮੀ ਅਸੀਮਾਨੰਦ, ਓਮ ਨਮ ਸ਼ਿਵਾਏ ਬਾਬਾ, ਨਰਾਇਣ ਸਾਈਂ, ਰਾਮਪਾਲ, ਅਚਾਰੀਆ ਕੁਸ਼ਮੁਨੀ, ਬ੍ਰਹਸਪਤੀ ਗਿਰੀ ਅਤੇ ਮਲਖਾਨ ਗਿਰੀ ਦੇ ਨਾਂ ਸ਼ਾਮਲ ਹਨ।

RELATED ARTICLES
POPULAR POSTS