21.8 C
Toronto
Monday, September 15, 2025
spot_img
Homeਦੁਨੀਆਭਗੌੜੇ ਨੀਰਵ ਮੋਦੀ ਦੀ ਭਾਰਤ ਹਵਾਲਗੀ ਰੁਕੀ

ਭਗੌੜੇ ਨੀਰਵ ਮੋਦੀ ਦੀ ਭਾਰਤ ਹਵਾਲਗੀ ਰੁਕੀ

ਭਾਰਤ ਹਵਾਲਗੀ ਤੋਂ ਬਚਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ ਨੀਰਵ
ਲੰਡਨ/ਬਿਊਰੋ ਨਿਊਜ਼ : ਲੰਡਨ ਹਾਈਕੋਰਟ ਨੇ ਭਾਰਤ ਨੂੰ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮਾਮਲੇ ਵਿਚ ਲੋੜੀਂਦੇ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਸਬੰਧੀ ਮੈਜਿਸਟਰੇਟ ਅਦਾਲਤ ਵਲੋਂ ਸੁਣਾਏ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਪਿਛਲੇ ਦਿਨੀਂ ਮੈਜਿਸਟਰੇਟ ਅਦਾਲਤ ਨੇ ਨੀਰਵ ਮੋਦੀ ਖ਼ਿਲਾਫ਼ ਧੋਖਾਧੜੀ ਅਤੇ ਹਵਾਲਾ ਦੇ ਦੋਸ਼ਾਂ ਦੀ ਸੁਣਵਾਈ ਭਾਰਤੀ ਅਦਾਲਤਾਂ ਵਿਚ ਕਰਨ ਲਈ ਭਾਰਤ ਹਵਾਲੇ ਕਰਨ ਦਾ ਫ਼ੈਸਲਾ ਸੁਣਾਇਆ ਸੀ। ਨੀਰਵ ਮੋਦੀ ਦੀ ਕਾਨੂੰਨੀ ਟੀਮ ਨੇ ਹਾਈ ਕੋਰਟ ਵਿਚ ਮਾਨਸਿਕ ਸਿਹਤ ਦਾ ਹਵਾਲਾ ਦਿੰਦਿਆਂ ਅਪੀਲ ਕੀਤੀ ਸੀ। ਜਸਟਿਸ ਮਾਰਟਿਨ ਚੈਂਬਰਲੇਨ ਨੇ ਮੰਨਿਆ ਕਿ ਖ਼ਰਾਬ ਸਿਹਤ ਅਤੇ ਆਤਮ-ਹੱਤਿਆ ਦੇ ਵੱਡੇ ਖ਼ਤਰੇ ਠੋਸ ਦਲੀਲਾਂ ਹਨ। ਜਿਸ ਦੇ ਆਧਾਰ ‘ਤੇ ਨੀਰਵ ਮੋਦੀ ਦੀ ਅਪੀਲ ਸੁਣੀ ਜਾ ਸਕਦੀ ਹੈ। ਇਸ ਲਈ ਅਪੀਲ ਦੀ ਇਜਾਜ਼ਤ ਦਿੱਤੀ ਗਈ ਹੈ। ਹੁਣ ਲੰਡਨ ਹਾਈਕੋਰਟ ਵਿਚ ਨੀਰਵ ਮੋਦੀ ਮਾਮਲੇ ਦੀ ਸੁਣਵਾਈ ਹੋਵੇਗੀ। ਕੋਵਿਡ 19 ਕਾਰਨ ਇਹ ਸੁਣਵਾਈ ਵੀਡੀਓ ਕਾਨਫ਼ਰੰਸ ਰਾਹੀਂ ਹੋਵੇਗੀ। ਮੈਜਿਸਟਰੇਟ ਅਦਾਲਤ ਦੇ ਫ਼ੈਸਲੇ ‘ਤੇ ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਵੀ ਮੋਹਰ ਲਗਾ ਦਿੱਤੀ ਸੀ, ਪਰ ਨੀਰਵ ਮੋਦੀ ਭਾਰਤ ਹਵਾਲਗੀ ਤੋਂ ਬਚਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।

RELATED ARTICLES
POPULAR POSTS