ਡੀਪੋਰਟ ਕੀਤੇ ਗਏ ਨੌਜਵਾਨਾਂ ਵਿਚੋਂ ਜ਼ਿਆਦਾਤਰ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਵਸਨੀਕ
ਨਿਊਯਾਰਕ/ਬਿਊਰੋ ਨਿਊਜ਼ : ਕਈ ਮਹੀਨਿਆਂ ਤੋਂ ਪੰਜਾਬ ਵਿਚੋਂ ਦੋ ਨੰਬਰ ‘ਚ ਏਜੰਟਾਂ ਰਾਹੀਂ 30 ਤੋਂ 40 ਲੱਖ ਰੁਪਏ ਦੀ ਮੋਟੀ ਰਕਮ ਖ਼ਰਚ ਕੇ ਅਮਰੀਕਾ ਵਿਚ ਆਏ 21 ਪੰਜਾਬੀਆਂ ਨੂੰ ਕਾਫ਼ੀ ਸਮਾਂ ਜੇਲ੍ਹ ਕੱਟਣ ਤੋਂ ਬਾਅਦ ਅਮਰੀਕਾ ਸਰਕਾਰ ਨੇ ਡੀਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਹੈ। ਨਾਲ ਹੀ ਉਨ੍ਹਾਂ ‘ਤੇ 10 ਸਾਲ ਲਈ ਅਮਰੀਕਾ ਵਿਚ ਨਾ ਵੜਨ ਦੀ ਪਾਬੰਦੀ ਵੀ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਆਉਂਦੇ ਪੰਜਾਬੀ ਨੌਜਵਾਨਾਂ ਨੂੰ ਟਰੈਵਲ ਏਜੰਟ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਅਮਰੀਕਾ ਵਿਚ ਆਉਣ ਦੇ ਸੁਪਨੇ ਦਿਖਾਉਂਦੇ ਹਨ। ਟੈਕਸਾਸ (ਅਮਰੀਕਾ) ਦੀ ਜੇਲ੍ਹ ਵਿਚ ਬੰਦ 21 ਪੰਜਾਬੀਆਂ ਦੀ ‘ਸਿਆਸੀ ਪਨਾਹ’ ਦੇ ਅਧਾਰ ‘ਤੇ ਸਬੰਧਤ ਸੈਲਮ ਅਫਸਰ ਵੱਲੋਂ ਇਨ੍ਹਾਂ 21 ਪੰਜਾਬੀਆਂ ਦੀ ਜੇਲ੍ਹ ਵਿਚ ਲਈ ਗਈ ਇੰਟਰਵਿਊ ‘ਚ ਸੱਚਾਈ ਨਜ਼ਰ ਨਾ ਆਉਣ ‘ਤੇ ਇਨ੍ਹਾਂ ਨੂੰ ਜੇਲ੍ਹ ਵਿਚ ਹੀ ਟਰੈਵਲ ਡਾਕੂਮੈਂਟ ਬਣਾ ਕੇ ਟੈਕਸਾਸ ਤੋਂ ਅਮਰੀਕਾ ਦੇ ਸੂਬੇ ਏਰੀਜ਼ੌਨਾ ਦੇ ਫੀਨਕਸ ਹਵਾਈ ਅੱਡੇ ਤੋਂ ਨਵੀਂ ਦਿੱਲੀ (ਭਾਰਤ) ਨੂੰ ਡੀਪੋਰਟ ਕਰ ਦਿੱਤਾ ਗਿਆ।
ਇਨ੍ਹਾਂ ਵਿਚ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਜ਼ਿਆਦਾਤਰ ਨੌਜਵਾਨ ਹਨ। ਇਨ੍ਹਾਂ ਨੌਜਵਾਨਾਂ ਦੇ ਡੀਪੋਰਟ ਹੋਣ ਕਾਰਨ ਇਨ੍ਹਾਂ ਦੇ ਪਰਿਵਾਰਾਂ ‘ਤੇ ਮੁਸੀਬਤ ਦਾ ਪਹਾੜ ਡਿੱਗ ਪਵੇਗਾ, ਕਿਉਂਕਿ ਉਨ੍ਹਾਂ ਨੇ ਮੋਟੀਆਂ ਰਕਮਾਂ ਖ਼ਰਚ ਕਰਕੇ ਇਨ੍ਹਾਂ ਨੂੰ ਅਮਰੀਕਾ ਭੇਜਿਆ ਸੀ।
Check Also
ਆਸਟਰੇਲੀਆ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਰੱਖਿਆ ਗਿਆ ਝੀਲ ਦਾ ਨਾਂ
ਵਿਕਟੋਰੀਆ ਸਰਕਾਰ ਨੇ ਲੰਗਰ ਲਈ 6 ਲੱਖ ਡਾਲਰ ਦੇਣ ਦਾ ਵੀ ਕੀਤਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ …