-4.7 C
Toronto
Wednesday, December 3, 2025
spot_img
Homeਦੁਨੀਆਡੋਕਲਾਮ ਵਿਵਾਦ 'ਤੇ ਭਾਰਤ ਨੂੰ ਮਿਲੇ ਅੰਤਰਰਾਸ਼ਟਰੀ ਸਹਿਯੋਗ ਤੋਂ ਭੜਕਿਆ ਚੀਨੀ ਮੀਡੀਆ

ਡੋਕਲਾਮ ਵਿਵਾਦ ‘ਤੇ ਭਾਰਤ ਨੂੰ ਮਿਲੇ ਅੰਤਰਰਾਸ਼ਟਰੀ ਸਹਿਯੋਗ ਤੋਂ ਭੜਕਿਆ ਚੀਨੀ ਮੀਡੀਆ

ਅਮਰੀਕੀ ਰਾਸ਼ਟਰਪਤੀ ਵੀ ਭਾਰਤ ਦੇ ਸਮਰਥਨ ‘ਚ ਆਏ
ਨਵੀਂ ਦਿੱਲੀ : ਡੋਕਲਾਮ ਖੇਤਰ ਵਿਚ ਸੀਮਾ ਵਿਵਾਦ ਵਿਚ ਜ਼ਿਆਦਾ ਦੇਸ਼ ਭਾਰਤ ਦੇ ਪੱਖ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁੱਲ੍ਹੇ ਤੌਰ ‘ਤੇ ਭਾਰਤ ਦਾ ਸਮਰਥਨ ਕੀਤਾ ਹੈ। ਇਸਦੇ ਬਾਵਜੂਦ ਚੀਨ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਭਾਰਤ ਨੇ ਤਾਂ ਪਹਿਲਾਂ ਹੀ ਆਪਣੇ ਇਰਾਦੇ ਸਾਫ ਕਰ ਦਿੱਤੇ ਹਨ। ਇਸ ਦੇ ਚੱਲਦਿਆਂ ਚੀਨੀ ਮੀਡੀਆ ਨੇ ਪੱਛਮੀ ਮੀਡੀਆ ‘ਤੇ ਭਾਰਤ ਦਾ ਸਮਰਥਨ ਦਾ ਕਰਨ ਦੋਸ਼ ਲਗਾਇਆ ਹੈ। ਭਾਰਤ ਅਤੇ ਚੀਨ ਵਿਚਕਾਰ ਡੋਕਲਾਮ ਵਿਵਾਦ ਨੂੰ ਚੱਲਦਿਆਂ 40 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਚੀਨ ਨੇ ਭਾਰਤ ਨੂੰ ਪ੍ਰੇਸ਼ਾਨ ਲਈ ਕਈ ਹੱਥ ਕੰਡੇ ਅਪਣਾਏ, ਪਰ ਕੋਈ ਫਾਇਦਾ ਨਹੀਂ ਹੋਇਆ। ਇਸੇ ਦੌਰਾਨ ਸਿੱਕਮ ਇਲਾਕੇ ਦੇ ਡੋਕਲਾਮ ਵਿਚ ਭਾਰਤ ਨਾਲ ਚੱਲ ਰਹੇ ਤਣਾਅ ਦਰਮਿਆਨ ਚੀਨ ਨੇ ਆਪਣੀ ਫੌਜੀ ਤਾਕਤ ਦਿਖਾਈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਸਭ ਤੋਂ ਵੱਡੇ ਫੌਜੀ ਅੱਡੇ ਵਿਚ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ 90ਵੇਂ ਸਾਲਾਨਾ ਦਿਵਸ ‘ਤੇ ਆਯੋਜਿਤ ਪਰੇਡ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਫੌਜ ਕਿਸੇ ਵੀ ਜੰਗ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਵਿਚ ਸਾਰੇ ਦੁਸ਼ਮਣਾਂ ਨੂੰ ਹਰਾਉਣ ਦੀ ਦਲੇਰੀ ਤੇ ਸਮਰੱਥਾ ਹੈ।

 

RELATED ARTICLES
POPULAR POSTS