ਜੀ ਈ ਅਤੇ ਐਚ ਏ ਐਲ ਦਰਮਿਆਨ ਇੰਜਣ ਬਣਾਉਣ ਨੂੰ ਲੈ ਕੇ ਹੋਇਆ ਸਮਝੌਤਾ
ਵਾਸ਼ਿੰਗਟ/ਬਿਊਰੋ ਨਿਊਜ਼ : ਭਾਰਤ ਦੇ ਦੇਸੀ ਲੜਾਕੂ ਜਹਾਜ਼ ਤੇਜਸ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪ੍ਰੰਤੂ ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿ ਤੇਜਸ ਲੜਾਕੂ ਜਹਾਜ਼ ਵਿਚ ਲੱਗਿਆ ਇੰਜਣ ਅਮਰੀਕੀ ਕੰਪਨੀ ਜਨਰਲ ਇਲੈਕਟਿ੍ਰਕ (ਜੀਈ) ਨੇ ਬਣਾਇਆ ਹੈ। ਅੱਜ ਵੀਰਵਾਰ ਨੂੰ ਅਮਰੀਕਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦੀ ’ਚ ਲੜਾਕੂ ਜਹਾਜ਼ਾਂ ਦੇ ਇੰਜਣ ਬਣਾਉਣ ਵਾਲੀ ਜਨਰਲ ਇਲੈਕਟਿ੍ਰਕ ਦੇ ਨਾਲ ਵੱਡੀ ਡੀਲ ਹੋਈ ਹੈ। ਅਮਰੀਕਾ ਦੀ ਜਨਰਲ ਇਲੈਕਟਿ੍ਰਕ ਹੁਣ ਹਿੰਦੋਸਤਾਨ ਦੀ ਏਅਰੋਨਾਟਿਕਸ ਲਿਮਟਿਡ ਯਾਨੀ ਐਚ ਏ ਐਲ ਨਾਲ ਮਿਲ ਕੇ ਭਾਰਤ ’ਚ ਹੀ ਲੜਾਕੂ ਜਹਾਜ਼ ਦਾ ਇੰਜਣ ਬਣਾਏਗੀ। ਇਹ ਲੜਾਕੂ ਇੰਜਣ ‘ਤੇਜਸ ਮਾਰਕ-2’ ਦੇ ਲਈ ਬਣਾਇਆ ਜਾਵੇਗਾਾ। ਮਾਰਕ-2 ਤੇਜਸ ਦਾ ਐਡਵਾਂਸ ਮਾਡਲ ਹੈ ਅਤੇ ਇਸ ’ਚ ਈਜੀ ਐਫ 414 ਇੰਜਣ ਲੱਗਣਾ ਹੈ। ਜੀਈ ਏਰੋਸਪੇਸ ਦੇ ਸੀ ਈ ਓ ਐਚ ਲਾਰੈਂਸ ਕਲਪ ਜੂਨੀਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਹੋਏ ਇਸ ਸਮਝੌਤੇ ਨੂੰ ਇਤਿਹਾਸਕ ਦੱਸਿਆ ਹੈ। ਇਹ ਸਮਝੌਤਾ ਈਜੀ ਅਤੇ ਐਚ ਏ ਐਲ ਨਾਲ ਲੰਬੀ ਸਾਂਝੇਦਾਰੀ ਮਗਰੋਂ ਹੀ ਸੰਭਵ ਹੋ ਸਕਿਆ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …