11 C
Toronto
Saturday, September 26, 2026
spot_img
Homeਦੁਨੀਆਟੈਰੇਜ਼ਾ ਮੇਅ ਤੋਂ ਸਾਕਾ ਨੀਲਾ ਤਾਰਾ ਬਾਰੇ ਸਪੱਸ਼ਟੀਕਰਨ ਮੰਗਿਆ

ਟੈਰੇਜ਼ਾ ਮੇਅ ਤੋਂ ਸਾਕਾ ਨੀਲਾ ਤਾਰਾ ਬਾਰੇ ਸਪੱਸ਼ਟੀਕਰਨ ਮੰਗਿਆ

ਟੈਰੇਜ਼ਾ ਮੇਅ ਤੋਂ ਸਾਕਾ ਨੀਲਾ ਤਾਰਾ ਬਾਰੇ ਸਪੱਸ਼ਟੀਕਰਨ ਮੰਗਿਆਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਬ੍ਰਿਟੇਨ ਦੀ ਭੂਮਿਕਾ ਬਾਰੇ ਸੱਚਾਈ ਦੱਸਣ ਲਈ ਕਿਹਾ
ਲੰਡਨ/ਬਿਊਰੋ ਨਿਊਜ਼
ਯੂਕੇ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਭਾਰਤ ਫੇਰੀ ਤੋਂ ਪਹਿਲਾਂ ਸਾਕਾ ਨੀਲਾ ਤਾਰਾ ਵਿੱਚ ਬ੍ਰਿਟੇਨ ਦੀ ਭੂਮਿਕਾ ਬਾਰੇ ‘ਸਚਾਈ’ ਦੱਸਣ ਨੂੰ ਕਿਹਾ ਸੀ। ਲੇਬਰ ਪਾਰਟੀ ਦੇ ਉਪ ਨੇਤਾ ਟੌਮ ਵਾਟਸਨ ਨੇ ਕਿਹਾ ਕਿ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਬ੍ਰਿਟੇਨ ਦਾ ਸਿੱਖ ਭਾਈਚਾਰਾ ਸੱਚ ਜਾਣਨ ਦਾ ਹੱਕਦਾਰ ਹੈ ਕਿ ਬ੍ਰਿਟੇਨ ਦੇ ਵਿਦੇਸ਼ ਦਫ਼ਤਰ ਨੇ ਜੂਨ 1984 ਵਿੱਚ ਹਰਿਮੰਦਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਬਾਰੇ ਨਵੇਂ ਸਬੂਤਾਂ ਵਾਲੀਆਂ ਫਾਈਲਾਂ ਕੌਮੀ ਪੁਰਾਲੇਖ ਵਿੱਚੋਂ ਗਾਇਬ ਕਰ ਦਿੱਤੀਆਂ ਹਨ। ਵਾਟਸਨ ਨੇ ਕਿਹਾ, ‘ਟੈਰੇਜ਼ਾ ਨੂੰ ਭਾਰਤ ਫੇਰੀ ਤੋਂ ਪਹਿਲਾਂ ਸਾਕਾ ਨੀਲਾ ਤਾਰਾ ਅਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਵਿੱਚ ਬ੍ਰਿਟੇਨ ਦੀ ਭੂਮਿਕਾ ਬਾਰੇ ਸਚਾਈ ਸਪੱਸ਼ਟ ਕਰਨੀ ਚਾਹੀਦੀ ਹੈ। ਇਸ ਗੱਲ ਦੇ ਸਬੂਤ ਵਧ ਰਹੇ ਹਨ ਕਿ ਉਸ ਸਮੇਂ ਜਿੰਨੀ ਜਾਣਕਾਰੀ ਸੀ ਮਾਰਗਰੇਟ ਥੈਚਰ ਦੇ ਪ੍ਰਸ਼ਾਸਨ ਨੇ ਭਾਰਤ ਨਾਲ ਉਸ ਤੋਂ ਵੀ ਵੱਧ ਨੇੜਤਾ ਨਾਲ ਕੰਮ ਕੀਤਾ ਸੀ।’ ਵਾਟਸਨ ਦਾ ਬਿਆਨ ਉਨ੍ਹਾਂ ਦਾਅਵਿਆਂ ਬਾਅਦ ਆਇਆ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸਾਕਾ ਨੀਲਾ ਤਾਰਾ ਦੌਰਾਨ ਅੰਦਰੂਨੀ ਸੁਰੱਖਿਆ ਲਈ ਕੌਮੀ ਸੁਰੱਖਿਆ ਗਾਰਡ ਦੇ ਗਠਨ ਵਿੱਚ ਫ਼ੌਜੀ ਸਹਾਇਤਾ ਸਬੰਧੀ ਭਾਰਤ ਦੀ ਬੇਨਤੀ ਬਾਅਦ ਵਿਦੇਸ਼ ਦਫ਼ਤਰ ਨੇ ਬ੍ਰਿਟਿਸ਼ ਫ਼ੌਜ ਦੀ ਵਿਸ਼ੇਸ਼ ਏਅਰ ਸਰਵਿਸਿਜ਼ (ਐਸਏਐਸ) ਯੂਨਿਟ ਦੇ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਨ ਵਾਲੀਆਂ ਫਾਈਲਾਂ ਕੌਮੀ ਪੁਰਾਲੇਖ ਵਿੱਚੋਂ ਜਾਣਬੁੱਝ ਕੇ ਹਟਾ ਦਿੱਤੀਆਂ ਹਨ। ਪਰ ਵਿਦੇਸ਼ ਦਫ਼ਤਰ ਨੇ ਕਿਹਾ ਸੀ ਕਿ ਉਸ ਨੇ ਇਹ ਫਾਈਲਾਂ ਮਹਿਜ਼ ‘ਉਧਾਰ’ ਲਈਆਂ ਹਨ।

RELATED ARTICLES
POPULAR POSTS