Breaking News
Home / ਦੁਨੀਆ / ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਖਿਲਾਫ ਲੋਕ ਆਏ ਸੜਕਾਂ ‘ਤੇ

ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਖਿਲਾਫ ਲੋਕ ਆਏ ਸੜਕਾਂ ‘ਤੇ

ਇਮੀਗ੍ਰੇਸ਼ਨ ਨੀਤੀ ਕਾਰਨ ਪਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਕੀਤਾ ਗਿਆ ਸੀ ਵੱਖ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਖ਼ਿਲਾਫ਼ ਸੜਕਾਂ ‘ਤੇ ਉਤਰ ਆਏ।
ਪ੍ਰਦਰਸ਼ਨਕਾਰੀਆਂ ਨੇ ਟਰੰਪ ਤੋਂ ਤੁਰੰਤ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਮਿਲਾਉਣ ਦੀ ਮੰਗ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਕਾਰਨ ਪਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਅਲੱਗ ਕਰ ਦਿੱਤਾ ਗਿਆ ਹੈ। ਅਮਰੀਕੀ ਅਭਿਨੇਤਰੀ ਫੈਰੇਰਾ, ਗਾਇਕਾ ਐਲੀਸੀਆ ਕੀਜ ਅਤੇ ਨਾਟਕਕਾਰ ਲਿਨ ਮੈਨੁਅਲ ਮਿਰਾਂਡਾ ਦੀ ਅਗਵਾਈ ਵਿਚ ਲਾਫਾਯੇਟ ਸਕਵਾਇਰ ਵਿਚ ਹਜ਼ਾਰਾਂ ਲੋਕਾਂ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਪੂਰੇ ਅਮਰੀਕਾ ਦੇ 750 ਸ਼ਹਿਰਾਂ ਵਿਚ ਹੋਏ। ਫੈਰੇਰਾ ਨੇ ਕਿਹਾ ਕਿ ਇਹ ਲੜਾਈ ਕੇਵਲ ਇਕ ਭਾਈਚਾਰੇ ਦੇ ਲੋਕਾਂ, ਇਕ ਰੰਗ ਦੇ ਲੋਕਾਂ, ਇਕ ਜਾਤੀ ਦੇ ਲੋਕਾਂ ਲਈ ਨਹੀਂ ਹੈ ਬਲਕਿ ਸਾਡੇ ਸਾਰਿਆਂ ਲਈ ਹੈ।
ਸਾਰੇ ਪ੍ਰਦਰਸ਼ਨਕਾਰੀ ਇਕ ਹੀ ਨਾਅਰਾ ਬੜੇ ਹੋ ਜ਼ੋਰ-ਸ਼ੋਰ ਨਾਲ ਲਗਾ ਰਹੇ ਸਨ ‘ਫੈਮਿਲੀਜ਼ ਬਿਲੋਂਗ ਟੂਗੈਦਰ’।
ਜ਼ਿਕਰਯੋਗ ਹੈ ਕਿ ਮੈਕਸੀਕੋ ਦੇ ਰਸਤੇ ਅਮਰੀਕਾ ਵਿਚ ਦਾਖ਼ਲ ਹੋਏ ਨਾਜਾਇਜ਼ ਪਰਵਾਸੀਆਂ ਨੂੰ ਲੈ ਕੇ ਟਰੰਪ ਨੇ ‘ਜ਼ੀਰੋ ਟਾਲਰੈਂਸ’ ਨੀਤੀ ਬਣਾਈ ਹੈ। ਇਸ ਤਹਿਤ ਨਾਜਾਇਜ਼ ਰੂਪ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਲੋਕਾਂ ‘ਤੇ ਅਪਰਾਧਿਕ ਮਾਮਲੇ ਚਲਾਏ ਗਏ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਕਰੀਬ 2,300 ਬੱਚਿਆਂ ਨੂੰ ਅਲੱਗ ਕਰ ਦਿੱਤਾ ਗਿਆ ਹੈ।

ਡੋਨਾਲਡ ਟਰੰਪ ਤੋਂ ਨਾਰਾਜ਼ ਅਮਰੀਕੀ ਰਾਜਦੂਤ ਜੇਮਜ਼ ਡੀ ਮੇਲਵਿਲ ਵੱਲੋਂ ਅਸਤੀਫ਼ਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਜਦੂਤਾਂ ਵੱਲੋਂ ਅਸਤੀਫ਼ਾ ਦੇਣ ਦਾ ਸਿਲਸਿਲਾ ਰੁੱਕ ਨਹੀਂ ਰਿਹਾ। ਯੂਰਪੀ ਯੂਨੀਅਨ ਦੇ ਸਹਿਯੋਗੀ ਦੇਸ਼ਾਂ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਿੱਪਣੀ ਤੋਂ ਨਾਰਾਜ਼ ਐਸਤੋਨੀਆ ਵਿਚ ਤਾਇਨਾਤ ਇਕ ਹੋਰ ਅਮਰੀਕੀ ਰਾਜਦੂਤ ਜੇਮਜ਼ ਡੀ ਮੇਲਵਿਲੇ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪਿਛਲੇ ਇਕ ਸਾਲ ਵਿਚ ਵਿਦੇਸ਼ ਮੰਤਰਾਲੇ ਨੂੰ ਆਪਣੇ ਤੈਅ ਕਾਰਜਕਾਲ ਤੋਂ ਪਹਿਲਾਂ ਅਹੁਦਾ ਛੱਡਣ ਵਾਲੇ ਉਹ ਤੀਜੇ ਰਾਜਦੂਤ ਬਣ ਗਏ ਹਨ। ਮੇਲਵਿਲੇ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਜਾਣਕਾਰੀ ਜਨਤਕ ਕੀਤੀ। ਉਨ੍ਹਾਂ ਪੋਸਟ ਵਿਚ ਲਿਖਿਆ, ‘ਇਕ ਵਿਦੇਸ਼ ਵਿਭਾਗ ਦੇ ਅਫਸਰ ਦਾ ਡੀਐੱਨਏ ਆਪਣੇ ਦੇਸ਼ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਲਈ ਤਿਆਰ ਕੀਤਾ ਜਾਂਦਾ ਹੈ।
ਜੇਕਰ ਕਦੇ ਹੋਵੇ ਕਿ ਤੁਸੀਂ ਇਸ ਤਰ੍ਹਾਂ ਕਰਨ ਵਿਚ ਖ਼ੁਦ ਅਸਮਰੱਥ ਪਾ ਰਹੇ ਹੋ ਤਾਂ ਬਿਹਤਰ ਹੈ ਕਿ ਸਨਮਾਨਜਨਕ ਤਰੀਕੇ ਨਾਲ ਅਸਤੀਫ਼ਾ ਦੇ ਦਿੱਤਾ ਜਾਵੇ।’ ਮੇਲਵਿਲੇ ਨੇ ਅੱਗੇ ਲਿਖਿਆ ਕਿ ਛੇ ਰਾਸ਼ਟਰਪਤੀ ਅਤੇ 11 ਵਿਦੇਸ਼ ਮੰਤਰੀਆਂ ਨੂੰ ਸੇਵਾ ਦੇਣ ਦੇ ਬਾਅਦ ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਕ ਦਿਨ ਅਚਾਨਕ ਇਸ ਤਰ੍ਹਾਂ ਕਰਨਾ ਪਵੇਗਾ। ਰਾਸ਼ਟਰਪਤੀ ਟਰੰਪ ਦਾ ਇਹ ਕਹਿਣਾ ਕਿ ਯੂਰਪੀ ਯੂਨੀਅਨ ਦਾ ਗਠਨ ਅਮਰੀਕਾ ਤੋਂ ਫਾਇਦਾ ਲੈਣ ਲਈ ਅਤੇ ਪਿੱਗੀ ਬੈਂਕ ‘ਤੇ ਹਮਲਾ ਕਰਨ ਲਈ ਕੀਤਾ ਗਿਆ ਹੈ ਅਤੇ ਨਾਟੋ ਓਨਾ ਹੀ ਬੁਰਾ ਹੈ ਜਿੰਨਾ ਕਿ ਨਾਫਟਾ। ਇਹ ਤੱਥਾਤਮਕ ਰੂਪ ਨਾਲ ਤੋਂ ਸਿਰਫ਼ ਗ਼ਲਤ ਹੈ ਬਲਕਿ ਇਹ ਸਾਬਿਤ ਕਰਦਾ ਹੈ ਕਿ ਹੁਣ ਮੇਰਾ ਜਾਣ ਦਾ ਸਮਾਂ ਹੋ ਗਿਆ ਹੈ। ਮੇਲਵਿਲੇ ਤੋਂ ਪਹਿਲਾਂ ਜੌਨ ਫੋਲੇ ਅਤੇ ਐਲਿਜ਼ਾਬੈਥ ਸ਼ੈਕਲਫੋਰਡ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੀ ਹੈ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …