ਕੋਹਲੀ ਨੇ ਤੋੜਿਆ ਗਵਾਸਕਰ ਦਾ ਰਿਕਾਰਡ
ਹੈਦਰਾਬਾਦ/ਬਿਊਰੋ ਨਿਊਜ਼
ਵਿਰਾਟ ਕੋਹਲੀ ਦੀ ਸ਼ਾਨਦਾਰ ਡਬਲ ਸੈਂਚਰੀ ਅਤੇ ਅਸ਼ਵਿਨ, ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚੱਲਦਿਆਂ ਭਾਰਤ ਨੇ ਬੰਗਲਾਦੇਸ਼ ਨੂੰ ਇਕ ਮਾਤਰ ਟੈਸਟ ਵਿਚ 208 ਰਨਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਦੀ ਪੂਰੀ ਟੀਮ ਪੂਰੀ ਪਾਰੀ ਵਿਚ 250 ਰਨਾਂ ‘ਤੇ ਹੀ ਆਲ ਆਊਟ ਹੋ ਗਈ। ਇਸ ਵਿਚ ਅਸ਼ਵਿਨ ਅਤੇ ਜਡੇਜਾ ਨੇ ਚਾਰ-ਚਾਰ ਵਿਕਟਾਂ ਲਈਆਂ ਤੇ ਦੋਵਾਂ ਨੇ ਪੂਰੇ ਮੈਚ ਵਿਚ ਛੇ-ਛੇ ਵਿਕਟਾਂ ਹਾਸਲ ਕੀਤੀਆਂ। ਜਦੋਂ ਕਿ ਆਪਣੀ ਪਹਿਲੀ ਪਾਰੀ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦੋਹਰਾ ਸੈਂਕੜਾ ਜੜਦਿਆਂ 204 ਰਨ ਬਣਾਏ ਸਨ ਤੇ ਉਹਨਾਂ ਨੂੰ ਮੈਨ ਆਫ ਦਾ ਮੈਚ ਵੀ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਬਿਨਾ ਹਾਰ ਤੋਂ ਲਗਾਤਾਰ ਵਿਰਾਟ ਕੋਹਲੀ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ 19ਵਾਂ ਟੈਸਟ ਜਿੱਤ ਲਿਆ ਹੈ। ਇੰਝ ਲਗਾਤਾਰ 18 ਟੈਸਟ ਮੈਚ ਜਿੱਤਣ ਦਾ ਸੁਨੀਲ ਗਾਵਸਕਰ ਦਾ ਰਿਕਾਰਡ ਉਨ੍ਹਾਂ ਤੋੜ ਦਿੱਤਾ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …