-12.3 C
Toronto
Monday, March 2, 2026
spot_img
Homeਦੁਨੀਆਪਾਕਿ ਸੈਨਾ ਮੁਖੀ ਨੇ ਆਪਣੇ ਅਧਿਕਾਰੀਆਂ ਨੂੰ ਦਿੱਤੀ ਸਲਾਹ

ਪਾਕਿ ਸੈਨਾ ਮੁਖੀ ਨੇ ਆਪਣੇ ਅਧਿਕਾਰੀਆਂ ਨੂੰ ਦਿੱਤੀ ਸਲਾਹ

ਫੌਜ ਨੂੰ ਸਿਆਸਤ ਤੋਂ ਦੂਰ ਕਿਵੇਂ ਰੱਖਣਾ ਹੈ ਭਾਰਤ ਤੋਂ ਸਿੱਖੋ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨੀ ਫੌਜ ਦੇ ਮੁਖੀ ਨੇ ਆਪਣੇ ਫੌਜੀ ਅਧਿਕਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਸਿਆਸਤ ਤੋਂ ਦੂਰ ਰਹਿਣਾ ਉਹ ਭਾਰਤ ਕੋਲੋਂ ਸਿੱਖਣ। ਪਾਕਿ ਸੈਨਾ ਮੁਖੀ ਜਨਰਲ ਕੰਵਰ ਜਾਵੇਦ ਬਾਜਵਾ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਕ ਸਲਾਹ ਦਿੰਦਿਆਂ ਹੋਇਆਂ ਆਖਿਆ ਕਿ ਸਰਕਾਰਾਂ ਚਲਾਉਣਾ ਫੌਜ ਦਾ ਕੰਮ ਨਹੀਂ ਹੈ। ਉਹਨਾਂ ਕਿਹਾ ਕਿ ਉਹ ਇਕ ਕਿਤਾਬ ਪੜ੍ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਭਾਰਤ ਆਪਣੇ ਦੇਸ਼ ਦੀ ਫੌਜ ਨੂੰ ਸਿਆਸਤ ਤੋਂ ਦੂਰ ਰੱਖਣ ਵਿਚ ਕਾਮਯਾਬ ਰਿਹਾ। ਪਾਕਿ ਫੌਜ ਮੁਖੀ ਨੇ ਆਖਿਆ ਕਿ ਉਹਨਾਂ ਨੂੰ ਲੋਕਤੰਤਰਿਕ ਢੰਗ ਨਾਲ ਆਪਣਾ ਕੰਮ ਕਰਨਾ ਭਾਰਤ ਤੋਂ ਸਿੱਖਣਾ ਚਾਹੀਦਾ ਹੈ।

RELATED ARTICLES
POPULAR POSTS