Breaking News
Home / ਦੁਨੀਆ / ਪ੍ਰਭਮੀਤ ਸਿੰਘ ਸਰਕਾਰੀਆ ਦੀ ਨੌਮੀਨੇਸ਼ਨ ਕੰਪੇਨ ਨੂੰ ਸ਼ੁਰੂ ਕਰਨ ਲਈ ਹਮਾਇਤੀਆਂ ਦਾ ਭਰਵਾਂ ਇੱਕਠ

ਪ੍ਰਭਮੀਤ ਸਿੰਘ ਸਰਕਾਰੀਆ ਦੀ ਨੌਮੀਨੇਸ਼ਨ ਕੰਪੇਨ ਨੂੰ ਸ਼ੁਰੂ ਕਰਨ ਲਈ ਹਮਾਇਤੀਆਂ ਦਾ ਭਰਵਾਂ ਇੱਕਠ

parbmeet-singh-2ਬਰੈਂਪਟਨ : ਪ੍ਰਭਮੀਤ ਸਿੰਘ ਸਰਕਾਰੀਆ ਵਲੋਂ ਉਨਟਾਰੀਓ ਅਸੈਂਬਲੀ ਦੇ ਬਰੈਂਪਟਨ ਸਾਊਥ ਹਲਕੇ ਤੋਂ ਪਰੌਗਰੈਸਿਵ ਕਨਜਰਵੇਟਿਵ ਉਮੀਦਵਾਰ ਦੀ ਨਾਮੀਨੇਸ਼ਨ ਮੁਹਿੰਮ ਨੂੰ ਸੋਮਵਾਰ 10 ਅਕਤੂਬਰ ਨੂੰ ਭਰਵੇਂ ਇਕੱਠ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ । ਖੱਚਾ-ਖੱਚ ਭਰੇ ਹਾਲ ਵਿਚ ਇਕੱਤਰ ਹੋਏ ਹਮਾਇਤੀਆਂ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੋਂ ਸ੍ਰ: ਹਰਪ੍ਰੀਤ ਸਿੰਘ ਵਿਛੋਆ ਤੋਂ ਇਲਾਵਾ ਟਰਾਂਟੋ ਇਲਾਕੇ ਵਿਚ ਤਕਰੀਬਨ 4 ਦਹਾਕਿਆਂ ਤੋਂ ਭਾਈਚਾਰਕ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ, ਸ੍ਰ: ਮਲਕੀਤ ਸਿੰਘ ਸੈਣੀ ਜੋ ਕਿ ਐਡਵਾਂਸ ਕਿਚਨ ਕੈਬਨਿਟ ਦੇ ਮਾਲਕ ਵੀ ਹਨ ‘ਤੇ ਇੰਦਰਜੀਤ ਸਿੰਘ ਬੱਲ ਨੇ ਸੰਬੋਧਨ ਕੀਤਾ ਅਤੇ ਪ੍ਰਭਮੀਤ ਸਿੰਘ ਵਰਗੇ ਨੌਜਵਾਨ ਅਤੇ ਕਾਬਲ ਉਮੀਦਵਾਰਾਂ ਨੂੰ ਭਾਈਚਾਰੇ ਦੀ ਨੁੰਮਾਇਦਗੀ ਕਰਨ ਲਈ ਅਗਾਂਹ ਆਉਣ ਲਈ ਉਤਸ਼ਾਹਤ ਕੀਤਾ ।
ਪ੍ਰਭਮੀਤ ਸਿੰਘ ਨੇ ਇਸ ਇਕੱਠ ਵਿਚ ਓਰੰਜਵਿੱਲ ਕਸਬੇ ਵਿਚ ਬਿਤਾਏ ਬਚਪਨ ਦੀ ਗੱਲ ਸ਼ੁਰੂ ਕਰਦੇ ਹੋਏ ਜਿਥੇ ਆਪਣੇ ਵਿਦਿਅਕ ਅਤੇ ਸਥਾਨਕ ਸਮਾਜ ਵਿਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਉਥੇ ਉਸ ਨੇ ਉਨਟਾਰੀਓ ਦੀ ਲਿਬਰਲ ਸਰਕਾਰ ਦੇ ਅੜੀਅਲ ਸੁਭਾਅ ਅਤੇ ਟੈਕਸਪੇਅਰ ਦੇ ਸਰਮਾਏ ਨੂੰ ਲਾਪ੍ਰਵਾਹੀ ਨਾਲ ਵਰਤਣ ਦੀਆਂ ਉਧਾਰਹਨਾਂ ਦਿੰਦੇ ਹੋਏ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਪੈਟਰਿਕ ਬਰਾਊਨ ਦੀ ਅਗਵਾਈ ਹੇਠ ਉਨਟਾਰੀਓ ਦੀ ਪਰੌਗਰੈਸਿਵ ਕਨਜਰਵੇਟਿਵ ਪਾਰਟੀ ਵਲੋਂ ਇਸ ਸੂਬੇ ਦੇ ਲੋਕਾਂ ਦੇ ਸਰਬ-ਪੱਖੀ ਵਿਕਾਸ ਲਈ ਪ੍ਰਗਟ ਕੀਤੇ ਵਿਚਾਰਾਂ ਸਦਕਾ ਜਿਥੇ ਸਕਾਰਬਰੋ ਇਲਾਕੇ ਵਿਚ 1999 ਤੋਂ ਬਾਅਦ ਪਹਿਲੀ ਵਾਰ ਪੀ ਸੀ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਹੈ ਉਥੇ ਇਹ ਵੀ ਸਪਸ਼ੱਟ ਹੈ ਕਿ ਸਮੁੱਚੇ ਉਨਟਾਰੀਓ ਦੇ ਵੋਟਰ ਕੈਥਲੀਨ ਵਿੰਨ ਦੀ ਲਿਬਰਲ ਪਾਰਟੀ ਵਾਲੀ ਸਰਕਾਰ ਨੂੰ ਬਦਲਣ ਦਾ ਮਨ ਬਣਾ ਚੁੱਕੇ ਹਨ ।
ਪ੍ਰਭਮੀਤ ਸਿੰਘ ਨੇ ਵਿਲਫਰਡ ਲੌਰੀਅਰ ਯੂਨੀਵਰਸਟੀ ਤੋਂ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਟੀ ਡੀ ਸਕਿਊਰਟੀ ਦੀ ਨੌਕਰੀ ਛੱਡ ਕੇ ਅਤੇ ਵਿੰਡਸਰ ਯੂਨੀਵਰਸਟੀ ਤੋਂ ਵਕਾਲਤ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਹੁਣ ਉਹ ਮਿਲਰ ਥੋਮਸਨ ਲਾਅ ਫਰਮ ਦੇ ਨਾਲ ਕੌਰਪਰੇਟ ਲਾਅ ਦੇ ਫੀਲਡ ਵਿਚ ਕੰਮ ਕਰਦਾ ਹੈ । ਪ੍ਰਭਮੀਤ ਸਿੰਘ ਹੁਣ ਤੱਕ ਅਨੇਕਾਂ ਹੀ ਨੌਨ-ਪਰੌਫਿਟ ਅਤੇ ਬੱਚਿਆਂ ਨੂੰ ਚੰਗੇ ਕੰਮਾਂ ਅਤੇ ਗਤੀਵਿਧੀਆਂ ਵਿਚ ਉਤਸ਼ਾਹਿਤ ਕਰਨ ਲਈ ਯੋਗਦਾਨ ਪਾਂਉਦਾ ਆ ਰਿਹਾ ਹੈ । ਮੌਜੂਦਾ ਸਮੇਂ ਵਿਚ ਬਰੈਂਪਟਨ ਸਿਟੀ ਦੀ ਪ੍ਰਾਪਰਟੀ ਸਟੈਂਡਰਡ ਕਮੇਟੀ ਦੇ ਮੈਂਬਰ ਹੋਣ ਤੋਂ ਇਲਾਵਾ ਪ੍ਰਭਮੀਤ ਸਿੰਘ ਨੇ 3 ਸਾਲ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਉਨਟਾਰੀਓ ਇਕਾਈ ਦੇ ਮੁੱਖ ਸੇਵਾਦਾਰ ਅਤੇ ਹਾਕੀ ਫਾਰ ਹਿਊਮੈਨਟੀ/ਕਰਮਾ ਗਰੋ ਸੰਸਥਾ ਵਿਚ ਵਲੰਟੀਅਰ ਵਜੋਂ ਸੇਵਾ ਨਿਭਾਂਉਦਾ ਆ ਰਿਹਾ ਹੈ ।
ਪ੍ਰਭਮੀਤ ਸਿੰਘ ਦੀ ਨਾਮੀਨੇਸ਼ਨ ਕੈਮਪੇਨ ਦੀ ਦੇਖ-ਰੇਖ ਉਸ ਦੇ ਨਜ਼ਦੀਕੀ ਦੋਸਤ ਅਤੇ ਵਕੀਲ, ਜਸਕਰਨ ਸਿੰਘ ਸੰਧੂ ਜੋ ਕਿ ਜੇਸਨ ਸੰਧੂ ਵਜੋਂ ਵੀ ਜਾਣਿਆ ਜਾਂਦਾ ਹੈ ਵਲੋਂ ਕੀਤੀ ਜਾ ਰਹੀ ਹੈ । ਪ੍ਰਭਮੀਤ ਸਿੰਘ ਦੇ ਕੈਮਪੇਨ ਨੂੰ ਸ਼ੁਰੂ ਕਰਨ ਲਈ ਰੱਖੇ ਇਕੱਠ ਵਿਚ ਜਸਕਰਨ ਸਿੰਘ ਦੇ ਨਾਲ ਰਲ ਕੇ ਸਟੇਜ ਸਕੱਤਰ ਦੀ ਸੇਵਾ ਨਿਭਾਉਣ ਵਾਲੀ ਨੌਜਵਾਨ ਗੁਰਲੀਨ ਕੌਰ ਨੇ ਕਿਹਾ ਕਿ ਪ੍ਰਭਮੀਤ ਸਿੰਘ ਦੀ ਇਸ ਨਾਮੀਨੇਸ਼ਨ ਮੁਹਿੰਮ ਵਿਚ ਨੌਜਵਾਨ ਵਰਗ ਤੋਂ ਇਲਾਵਾ ਉਨ੍ਹਾਂ ਲੋਕਾਂ ਦਾ ਵਿਸੇਸ਼ ਸਹਿਯੋਗ ਹੈ ਜੋ ਕਿ ਪਿਛਲੇ ਲੰਬੇ ਅਰਸੇ ਤੋਂ ਉਨਟਾਰੀਓ ਦੀ ਲਿਬਰਲ ਸਰਕਾਰ ਦੇ ਅੜੀਅਲ ਸੁਭਾਅ ਸਦਕਾ ਰਾਜਨੀਤਕ ਮਾਹੌਲ ਵਿਚ ਤਬਦੀਲੀ ਲਿਆਉਣਾ ਚਾਹੁੰਦੇ ਹਨ । ਜਸਕਰਨ ਸਿੰਘ ਨੇ ਕਿਹਾ ਕਿ ਉਨਟਾਰੀਓ ਅਸੈਂਬਲੀ ਦੀ ਅਗਲੀ ਇਲਕੈਸ਼ਨ ਜੋ ਕਿ 7 ਜੂਨ 2018 ਜਾਂ ਇਸ ਤੋਂ ਪਹਿਲਾਂ ਕਰਵਾਈ ਜਾਵੇਗੀ ਵਿਚ ਬਰੈਂਪਟਨ ਸਾਊਥ ਨਵੇਂ ਹਲਕੇ ਵਜੋਂ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਹਲਕੇ ਤੋਂ ਪਰੌਗਰੈਸਿਵ ਕਨਜਰਵੇਟਿਵ ਪਾਰਟੀ ਆਫ ਉਨਟਾਰੀਓ ਦੇ ਉਮੀਦਵਾਰ ਲਈ ਨਾਮੀਨੇਸ਼ਨ ਚੋਣ ਬਹੁਤ ਜਲਦ ਹੋਣ ਜਾ ਰਹੀ ਹੈ ।
ਸੰਪਰਕ ਲਈ ਟੈਲੀਫੂਨ ਨੰਬਰ – 416-558-0057

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …