ਬਰੈਂਪਟਨ : ਸ਼ੇਰੀਡਨ ਕਾਲਜ ਦੇ ਬਰੈਂਪਟਨ ਕੈਂਪਸ ਲਈ 9.88 ਮਿਲੀਅਨ ਡਾਲਰ ਦੀ ਮਾਲੀ ਮੱਦਦ ਦਾ ਐਲਾਨ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਨੇ ਕੀਤਾ। ਉਹਨਾਂ ਦੀ ਜਾਣ ਪਹਿਚਾਣ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਰਵਾਈ। ਇਸ ਮੌਕੇ ਮੰਤਰੀ ਅਤੇ ਸੰਸਦ ਮੈਂਬਰ ਨਾਲ ਵਿਧਾਇਕ, ਮੇਅਰ, ਸਿਟੀ ਕੌਂਸਲਰ ਅਤੇ ਸ਼ੇਰੀਡਨ ਕਾਲਜ ਦਾ ਸਟਾਫ ਦੇ ਅਧਿਕਾਰੀ ਮੌਜੂਦ ਸਨ। ਨਵਦੀਪ ਬੈਂਸ ਨੇ ਜਿੱਥੇ ਸੋਨੀਆ ਸਿੱਧੂ ਵਲੋਂ ਪੇਸ਼ ਕੀਤੇ ਗਏ ਪ੍ਰਾਜੈਕਟਾਂ ਨੂੰ ਸਲਾਹਿਆ, ਉਥੇ ਸੋਨੀਆ ਸਿੱਧੂ ਨੇ ਆਖਿਆ ਕਿ ਸ਼ੇਰੀਡਨ ਕਾਲਜ ਦਾ ਬਰੈਂਪਟਨ ਕੈਂਪਸ ਨੌਜਵਾਨਾਂ ਵਿਚ ਸਮੇਂ ਅਤੇ ਤਕਨੀਕ ਦੇ ਪੱਧਰ ਦੀ ਸਿਖਲਾਈ ਦੇਣ ਵਿਚ ਸਫਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੇਰੀਡਨ ਕਾਲਜ ਦੇ ਬਰੈਂਪਟਨ ਅਤੇ ਓਕਵਿਲੇ ਕੈਂਪਸ ਵਿਚ ਫੈਡਰਲ ਅਤੇ ਸੂਬਾਈ ਸਰਕਾਰਾਂ ਦੇ ਸਹਿਯੋਗ ਨਾਲ ਹੁਣ ਤੱਕ 21.39 ਮਿਲੀਅਨ ਡਾਲਰ ਦਾ ਨਿਵੇਸ਼ ਹੋ ਚੁੱਕਾ ਹੈ।
ਨਵੇਂ ਸਫ਼ਰ ਦੀ ਸ਼ੁਰੂਆਤ
ਪਿਛਲੇ ਦਿਨੀਂ ਬਰੈਂਪਟਨ ਵਿਚ ਡਾ.ਨਵਗੀਤ ਕੌਰ ਸਪੁੱਤਰੀ ਸ. ਕੇਵਲ ਸਿੰਘ ਹੇਰਾਂ ਤੇ ਸਰਦਾਰਨੀ ਗੁਰਮੀਤ ਕੌਰ ਹੇਰਾਂ ਦਾ ਸ਼ੁਭ ਅਨੰਦ ਕਾਰਜ ਇੰਜ. ਪਲਵਿੰਦਰ ਸਿੰਘ ਓਟਾਲ ਸਪੁੱਤਰ ਸ. ਸਵਰਨ ਸਿੰਘ ਓਟਾਲ ਤੇ ਸਰਦਾਰਨੀ ਨਰਿੰਦਰਪਾਲ ਕੌਰ ਓਟਾਲ ਨਾਲ ਪੂਰਨ ਗੁਰ-ਮਰਿਆਦਾ ਨਾਲ ਸੰਪੂਰਨ ਹੋਇਆ। ਇਸ ਬਹੁਤ ਹੀ ਭਾਗਸ਼ਾਲੀ ਵਿਆਹ-ਬੰਧਨ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲਾਉਣ ਲਈ ਸੁਧਾਰ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸਮੁੱਚੀ ਜਥੇਬੰਦੀ, ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ, ਪ੍ਰੋ ਹਰਦਿਆਲ ਸਿੰਘ, ਪ੍ਰੋ ਦਲਜੀਤ ਕੌਰ ਥਿੰਦ, ਪ੍ਰੋ ਇਕਬਾਲ ਰਾਮੂਵਾਲੀਆ ਸਮੇਤ ਵੱਡੀ ਗਿਣਤੀ ਗਿਣਤੀ ਵਿਚ ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ ਜਿਹਨਾਂ ਨੇ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿਤੀ। ਇਸ ਤੋਂ ਇਲਾਵਾ ਅਮਰੀਕਾ, ਇੰਗਲੈਂਡ ਅਤੇ ਭਾਰਤ ਤੋਂ ਆਏ 80 ਦੇ ਕਰੀਬ ਮਹਿਮਾਨ ਹਾਜ਼ਰ ਸਨ ਜਿਹਨਾਂ ਵਿਚ ਜੋਰਾ ਸਿੰਘ ਥਿੰਦ ਏਡੀਸੀ (ਪੰਜਾਬ) ਆਦਿ ਨੇ ਇਸ ਸ਼ੁਭ-ਕਾਰਜ ਵਿਚ ਸ਼ਾਮਲ ਹੋ ਕੇ ਪਰਿਵਾਰ ਦਾ ਮਾਣ ਵਧਾਇਆ। ਜੀਟੀਏ ਵਿਚ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਦੀ ਮਾਣਮੱਤੀ ਸਖਸ਼ੀਅਤ ਸ. ਕੇਵਲ ਸਿੰਘ ਹੇਰਾਂ ਦੇ ਸਮੁੱਚੇ ਪਰਿਵਾਰ ਨੂੰ ਇਸ ਸ਼ੁਭ ਅਨੰਦ ਕਾਰਜ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਰੱਬ ਕਰੇ! ਨਵ-ਵਿਆਹੀ ਜੋੜੀ ਜ਼ਿੰਦਗੀ ਦੇ ਸੱਚੇ-ਸੁੱਚੇ ਰੰਗਾਂ ਨੂੰ ਮਾਣਦੀ, ਭਾਈਚਾਰੇ ਦਾ ਮਾਣਮੱਤਾ ਸਿਰਨਾਵਾਂ ਬਣੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …