ਬਰੈਂਪਟਨ/ਡਾ. ਝੰਡ : ਦਰਸ਼ਨ ਸਿੰਘ ਗਰੇਵਾਲ, ਪ੍ਰਧਾਨ ਸਪਰਿੰਗਡੇਲ-ਸੈਂਡਲਵੁੱਡ ਸੀਨੀਅਰਜ਼ ਕਲੱਬ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ 90 ਮੈਂਬਰ ਬੀਤੇ ਸ਼ਨੀਵਾਰ 16 ਜੂਨ ਨੂੰ ਬਲਿਊ ਮਾਊਂਟੇਨਜ਼ ਅਤੇ ਵਸਾਗਾ ਬੀਚ ਦੇ ਟੂਰ ‘ਤੇ ਗਏ। ਇਨ੍ਹਾਂ ਮੈਂਬਰਾਂ ਵਿਚ 47 ਮਰਦ ਅਤੇ 43 ਔਰਤਾਂ ਸਨ। ਸਾਰੇ ਮੈਂਬਰ ਸਵੇਰੇ 9.00 ਵਜੇ ਤੱਕ ਜੈਪੁਰ ਪਲਾਜ਼ੇ ਦੀ ਪਾਰਕਿੰਗ ਵਿਚ ਇਕੱਠੇ ਹੋ ਗਏ ਅਤੇ ਉੱਥੋਂ ਦੋ ਬੱਸਾਂ ਵਿਚ ਸਵਾਰ ਹੋ ਕੇ ਉਨ੍ਹਾਂ ਬਲਿਊ ਮਾਊਂਟੇਨਜ਼ ਵੱਲ ਚਾਲੇ ਪਾਏ। ਰਸਤੇ ਵਿਚ ਗੱਲਾਂ-ਬਾਤਾਂ ਅਤੇ ਇਕ ਦੂਸਰੇ ਨਾਲ ਹਾਸਾ-ਮਜ਼ਾਕ ਕਰਦਿਆਂ ਸਾਢੇ ਕੁ ਗਿਆਰਾਂ ਵਜੇ ਬਲਿਊ ਮਾਊਂਟੇਨਜ਼ ਪਹੁੰਚ ਗਏ। ਉੱਥੇ ਉੱਚੇ-ਨੀਵੇਂ ਅਤੇ ਰਮਣੀਕ ਥਾਵਾਂ ‘ਤੇ ਸੈਰ-ਸਪਾਟਾ ਕਰਨ ਤੋਂ ਬਾਅਦ ਚਾਹ-ਪਾਣੀ ਪੀਣ ਤੋਂ ਬਾਅਦ ਵਸਾਗਾ ਬੀਚ ਵੱਲ ਚੱਲ ਪਏ ਅਤੇ ਤਿੰਨ ਵਜੇ ਦੇ ਕਰੀਬ ਸਮੁੰਦਰ ਦੇ ਕੰਢੇ ਜਾ ਪਹੁੰਚੇ। ਉੱਥੇ ਸਾਰਿਆਂ ਨੇ ਮਿਲ ਕੇ ਆਪਣੇ ਨਾਲ ਲਿਆਂਦਾ ਹੋਇਆ ਦੁਪਹਿਰ ਦਾ ਖਾਣਾ ਮਿਲ-ਜੁਲ ਕੇ ਛਕਿਆ ਅਤੇ ਬੀਚ ਦੇ ਕਿਨਾਰੇ-ਕਿਨਾਰੇ ਸੈਰ ਕਰਦਿਆਂ ਹੋਇਆਂ ਕੁਦਰਤ ਦੇ ਨਜ਼ਾਰਿਆਂ ਨੂੰ ਮਾਣਿਆਂ। ਏਨੇ ਨੂੰ ਵਾਪਸੀ ਦਾ ਸਮਾਂ ਵੀ ਹੋ ਰਿਹਾ ਸੀ ਅਤੇ ਸ਼ਾਮੀਂ ਪੰਜ ਕੁ ਵਜੇ ਉੱਥੋ ਚੱਲ ਕੇ ਸਾਢੇ ਛੇ ਵਜੇ ਦੇ ਕਰੀਬ ਇਸ ਮਨਮੋਹਕ ਟੂਰ ਦੀਆਂ ਯਾਦਾਂ ਨੂੰ ਮਨਾਂ ਵਿਚ ਸਮੇਟਦੇ ਹੋਏ ਵਾਪਸ ਆ ਗਏ। ਇਸ ਟੂਰ ਨੂੰ ਸਫ਼ਲ ਬਨਾਉਣ ਲਈ ਇਸ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ, ਮੀਤ-ਪ੍ਰਧਾਨ ਬਲਦੇਵ ਸਿੰਘ ਕਿੰਗਰਾ, ਕੈਸ਼ੀਅਰ ਸੁਖਚੈਨ ਸਿੰਘ ਸੰਧੂ ਤੋਂ ਇਲਾਵਾ ਬੇਅੰਤ ਸਿੰਘ ਬਿਰਦੀ, ਅਵਤਾਰ ਸਿੰਘ ਤੱਖਰ, ਜੋਗਿੰਦਰ ਸਿੰਘ ਚੀਮਾ, ਹਰਬੰਸ ਸਿੰਘ ਗਰੇਵਾਲ ਅਤੇ ਬੀਬੀਆਂ ਹਰਵਿੰਦਰ ਕੌਰ ਗਰੇਵਾਲ ਮਨਜੀਤ ਕੌਰ ਥਿੰਦ ਨੇ ਆਪੋ-ਆਪਣਾ ਵਿਸ਼ੇਸ਼ ਯੋਗਦਾਨ ਪਾਇਆ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …