ਬਰੈਂਪਟਨ/ਡਾ. ਝੰਡ : ਜਸਵੀਰ ਸਿੰਘ ਪਾਸੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਰਾਭਾ-ਵਾਸੀਆਂ ਤੇ ਇਲਾਕਾ-ਵਾਸੀਆਂ ਵੱਲੋਂ ਮਿਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 104 ਸਾਲਾ ਸ਼ਹੀਦੀ ਸਮਾਗ਼ਮ 24 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਮਨਾਇਆ ਜਾਏਗਾ। ਇਸ ਸਮਾਗ਼ਮ ਨਾਲ ਸਬੰਧਿਤ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਸਵੇਰੇ 10.00 ਵਜੇ ਆਰੰਭ ਹੋਵੇਗਾ। ਉਪਰੰਤ, 11.45 ਵਜੇ ਤੀਕ ਢਾਡੀ ਜੱਥੇ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਘਰਸ਼ਮਈ ਜੀਵਨ, ਉਨ੍ਹਾਂ ਵੱਲੋਂ ਭਾਰਤ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਅਤੇ ਉਨ੍ਹਾਂ ਦੀ 19 ਸਾਲ ਦੀ ਛੋਟੀ ਉਮਰੇ ਹੋਈ ਲਾਸਾਨੀ ਸ਼ਹੀਦੀ ਬਾਰੇ ਵਾਰਾਂ ਗਾਈਆਂ ਜਾਣਗੀਆਂ। ਅਰਦਾਸ ਹੋਵੇਗੀ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਮੂਹ ਸੰਗਤ ਨੂੰ ਇਸ ਸ਼ਹੀਦੀ ਸਮਾਗ਼ਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਸਵੀਰ ਸਿੰਘ (416-843-5330), ਕਰਮਜੀਤ ਸਿੰਘ (202-830-9261) ਜਾਂ ਮਨਦੀਪ ਸਿੰਘ (647-504-4949) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …