Breaking News
Home / ਕੈਨੇਡਾ / ਪਰਵਾਸੀ ਪੈਨਸ਼ਨਰਾਂ ਦਾ ਵਫ਼ਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਬੇਅੰਤ ਸਿੰਘ ਧਾਲੀਵਾਲ ਅਤੇ ਬਚਿੱਤਰ ਸਿੰਘ ਘੋਲੀਆ ਨੂੰ ਮਿਲਿਆ

ਪਰਵਾਸੀ ਪੈਨਸ਼ਨਰਾਂ ਦਾ ਵਫ਼ਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਬੇਅੰਤ ਸਿੰਘ ਧਾਲੀਵਾਲ ਅਤੇ ਬਚਿੱਤਰ ਸਿੰਘ ਘੋਲੀਆ ਨੂੰ ਮਿਲਿਆ

parvasi-pensioners-with-akali-dal-leadersਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਲੰਘੇ ਮੰਗਲਵਾਰ ਨੂੰ ਪੰਜਾਬ ਦੇ ਪਰਵਾਸੀ ਪੈੱਨਸ਼ਨਰਾਂ ਦੇ ਇੱਕ ਵਫ਼ਦ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਅਕਾਲੀ ਨੇਤਾਵਾਂ ਬੇਅੰਤ ਸਿੰਘ ਧਾਲੀਵਾਲ ਅਤੇ ਬਚਿੱਤਰ ਸਿੰਘ ਘੋਲੀਆ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕਰਕੇ ਆਪਣੀਆਂ ਪੈੱਨਸ਼ਨਾਂ ਵਿੱਚ ਮਹਿੰਗਾਈ ਭੱਤੇ ਅਤੇ ਮੈਡੀਕਲ ਸਹੂਲਤਾਂ ਦੀ ਕਟੌਤੀ ਵਾਲੇ ਪੱਤਰ ਨੂੰ ਵਾਪਸ ਲੈਣ ਸਬੰਧੀ ਮੰਗ-ਪੱਤਰ ਦਿੱਤਾ। ਦੋਹਾਂ ਅਕਾਲੀ ਨੇਤਾਵਾਂ ਨੇ ਵਫ਼ਦ ਦੇ ਮੈਂਬਰਾਂ ਦੀ ਗੱਲ ਪੂਰੇ ਗਹੁ ਨਾਲ ਸੁਣੀ ਅਤੇ ਉਨ੍ਹਾਂ ਦੀ ਇਸ ਜਾਇਜ਼ ਮੰਗ ਦੀ ਪੂਰੀ ਹਿਮਾਇਤ ਵੀ ਕੀਤੀ। ਦੋਹਾਂ ਨੇਤਾਵਾਂ ਨੇ ਵਫ਼ਦ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਇਹ ਮਸਲਾ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੋਲ ਉਠਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਹ ਮਸਲਾ ਹੱਲ ਹੋ ਜਾਵੇਗਾ। ਸ. ਬੇਅੰਤ ਸਿੰਘ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਪੰਜਾਬ ਜਾ ਰਹੇ ਹਨ ਅਤੇ ਉਹ ਇਹ ਮੰਗ-ਪੱਤਰ ਮੁੱਖ-ਮੰਤਰੀ, ਉੱਪ ਮੁੱਖ ਮੰਤਰੀ, ਐੱਨ. ਆਰ. ਆਈ.ਮਾਮਲਿਆਂ ਬਾਰੇ ਮੰਤਰੀ ਅਤੇ ਵਿੱਤ ਮੰਤਰੀ ਨਾਲ ਸਾਂਝਾ ਕਰਨਗੇ ਅਤੇ ਉਨ੍ਹਾਂ ਨੂੰ ਭੱਤਿਆਂ ਦੀ ਕਟੌਤੀ ਵਾਲਾ ਪੱਤਰ ਵਾਪਸ ਲੈਣ ਲਈ ਜ਼ੋਰ ਪਾਉਣਗੇ। ਗਿਆਰਾਂ ਮੈਂਬਰੀ ਐਡਹਾਕ ਕਮੇਟੀ ਦੇ ਇਸ ਵਫ਼ਦ ਵਿੱਚ ਤਾਰਾ ਸਿੰਘ ਗਰਚਾ, ਪ੍ਰੋ. ਜਗੀਰ ਸਿੰਘ ਕਾਹਲੋਂ, ਮੱਲ ਸਿੰਘ ਬਾਸੀ, ਸੁਰਿੰਦਰ ਸਿੰਘ ਪਾਮਾ, ਹਰੀ ਸਿੰਘ ਅਤੇ ਪ੍ਰਿਤਪਾਲ ਸਿੰਘ ਸਚਦੇਵਾ ਸ਼ਾਮਲ ਸਨ। ਅਕਾਲੀ ਨੇਤਾਵਾਂ ਵੱਲੋਂ ਵਫ਼ਦ ਦੀ ਗੱਲ ਧਿਆਨ ਨਾਲ ਸੁਣਨ ਅਤੇ ਮੰਗ-ਪੱਤਰ ਸਬੰਧੀ ਭਰੋਸਾ ਦਿਵਾਊਣ ਲਈ ਵਫ਼ਦ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …