Home / ਕੈਨੇਡਾ / ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਵੀ ਦਰਬਾਰ ਸਫਲਤਾ-ਪੂਰਵਕ ਆਯੋਜਿਤ

ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਵੀ ਦਰਬਾਰ ਸਫਲਤਾ-ਪੂਰਵਕ ਆਯੋਜਿਤ

ਸਰੀ: ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਅਤੇ ਸਿੱਖਿਆਵਾਂ ਨੂੰ ਸਮਰਪਿਤ ਕਵੀ ਦਰਬਾਰ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਕਰਵਾਇਆ ਗਿਆ, ਜਿਸ ਵਿਚ ਉੱਚ ਕੋਟੀ ਦੇ ਕਵੀ ਸਹਿਬਾਨ ਨੇ ਹਾਜ਼ਰੀ ਲਵਾਈ।
ਵਿਸ਼ੇਸ਼ ਗੱਲ ਇਹ ਰਹੀ ਕਿ ਕਵੀ ਦਰਬਾਰ ਦੀ ਸਮਾਪਤੀ ਤੱਕ ਸੰਗਤਾਂ ਵੱਡੀ ਤਾਦਾਦ ਵਿੱਚ ਮੌਜੂਦ ਰਹੀਆਂ ਅਤੇ ਕਵੀਆਂ ਦੀ ਭਰਪੂਰ ਹੌਸਲਾ ਅਫ਼ਜ਼ਾਈ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਹਿਬਾਨਾਂ ਵਲੋਂ ਸਮੂਹ ਕਵੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਮੁੱਖ ਸੇਵਾਦਰ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਕਵੀ ਦਰਬਾਰ ਦੀ ਚੜ੍ਹਦੀ ਕਲਾ ਤੋਂ ਪ੍ਰੇਰਤ ਹੋ ਕੇ ਪ੍ਰਬੰਧਕ ਸਹਿਬਾਨ ਖ਼ਾਲਸਾ ਸਾਜਨਾ ਦਿਹਾੜੇ ‘ਤੇ ਵੱਡੇ ਪੱਧਰ ‘ਤੇ ਕਵੀ ਦਰਬਾਰ ਕਰਵਾਉਣਗੇ, ਜਿਸ ਦੇ ਵਿੱਚ ਬਵੰਜਾ ਕਵੀ ਸਹਿਬਾਨ ਸ਼ਾਮਲ ਕੀਤੇ ਜਾਣਗੇ।ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਵੀ ਦਰਬਾਰ ਦਾ ਸੰਚਾਲਨ ਕਰਦਿਆਂ ਡਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਗੁਰਦੁਆਰਾ ਸਾਹਿਬ ਵੱਲੋਂ ਕਵੀ ਦਰਬਾਰ ਕਰਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਕਵੀ ਦਰਬਾਰ ਵਿੱਚ ਹਾਜ਼ਰੀ ਭਰਨ ਵਾਲਿਆਂ ‘ਚ ਡਾ. ਪਰਮਵੀਰ ਸਿੰਘ, ਡਾ. ਗੁਰਮਿੰਦਰ ਕੌਰ ਸਿੱਧੂ, ਪ੍ਰਿੰਸੀਪਲ ਗਿਆਨ ਸਿੰਘ ਕੋਟਲੀ, ਪਲਵਿੰਦਰ ਸਿੰਘ ਰੰਧਾਵਾ, ਰਵਨੀਤ ਸਿੰਘ, ਡਾ.ਬਲਦੇਵ ਸਿੰਘ ਖਹਿਰਾ, ਅੰਮ੍ਰਿਤ ਦੀਵਾਨਾ, ਪ੍ਰੋ. ਅਮਰੀਕ ਸਿੰਘ ਫੁੱਲ, ਸੁਰਜੀਤ ਸਿੰਘ ਮਾਧੋਪੁਰੀ, ਹਰਚਰਨ ਸਿੰਘ ਸੰਧੂ, ਮਾਸਟਰ ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਕਾਕਾ ਸਿਮਰਨ ਸਿੰਘ, ਸਰਬਜੀਤ ਸਿੰਘ, ਗਿ. ਚੂਹੜ ਸਿੰਘ ਅਤੇ ਕਰਨੈਲ ਸਿੰਘ ਮਾਨ ਸਮੇਤ ਨਾਮਵਰ ਲਿਖਾਰੀ ਹਾਜ਼ਰ ਸਨ।
ਕਵੀ ਦਰਬਾਰ ਦਾ ਨਾਲੋ- ਨਾਲ ਪ੍ਰਸਾਰਨ ਕੁਝ ਟੀ ਵੀ ਅਦਾਰਿਆਂ ਵਲੋਂ ਵੀ ਕੀਤਾ ਗਿਆ। ਕਵੀਆਂ ਨੂੰ ਸਨਮਾਨਤ ਕਰਨ ਵਾਲਿਆਂ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਤੋਂ ਇਲਾਵਾ ਭਾਈ ਹਰਦੀਪ ਸਿੰਘ, ਬੀਬੀ ਭੁਪਿੰਦਰ ਕੌਰ, ਭਾਈ ਗੁਰਮੀਤ ਸਿੰਘ ਤੂਰ ਅਤੇ ਭਾਈ ਭੁਪਿੰਦਰ ਸਿੰਘ ਹੋਠੀ ਸਮੇਤ ਸਮੂਹ ਪ੍ਰਬੰਧਕ ਸ਼ਾਮਲ ਸਨ। ਉੱਚ ਕੋਟੀ ਦੇ ਸ਼ਾਇਰਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਕਾਰਨ ਇਕ ਕਵੀ ਦਰਬਾਰ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ।

 

Check Also

ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

ਓਨਟਾਰੀਓ/ਬਿਊਰੋ ਨਿਊਜ਼ : ਬਸੰਤ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਭਾਵੇਂ ਅਜੇ ਕਾਫੀ ਸਮਾਂ ਪਿਆ …