ਟੋਰਾਂਟੋ/ਬਿਊਰੋ ਨਿਊਜ਼ :ਓਨਟਾਰੀਓ ਦੇ ਪ੍ਰੋਗਰੈਸਿਵਕੰਸਰਵੇਟਿਵ ਆਗੂ ਪੈਟਰਿਕਬ੍ਰਾਊਨਦਾਕਹਿਣਾ ਹੈ ਕਿ ਇਹ ਤਹੱਈਆਪ੍ਰਗਟਾਉਣਾਉਨ੍ਹਾਂ ਦੀਸੱਭ ਤੋਂ ਵੱਡੀ ਭੁੱਲ ਸੀ ਕਿ 2018 ਦੀਆਂ ਚੋਣਾਂ ਵਿੱਚ ਜੇ ਉਨ੍ਹਾਂ ਦੀਪਾਰਟੀਜਿੱਤਦੀ ਹੈ ਤਾਂ ਲਿਬਰਲਸਰਕਾਰ ਦੇ ਸੈਕਸ-ਐਜੂਕੇਸ਼ਨ ਦੇ ਪਾਠਕ੍ਰਮ ਨੂੰ ਖ਼ਤਮਕਰਦੇਵੇਗੀ।
ਪਿਛਲੇ ਹਫਤੇ ਸਕਾਰਬੌਰੋ-ਰੋਜ਼-ਰਿਵਰਇਲਾਕੇ ਵਿੱਚਟੋਰਾਂਟੋ ਦੇ ਪੂਰਬੀਹਲਕੇ ਵਿੱਚਜ਼ਿਮਨੀਚੋਣ ਤੋਂ ਠੀਕਪਹਿਲਾਂ ਵੰਡੀ ਗਈ ਚਿੱਠੀਵਿੱਚਪੈਟਰਿਕਬ੍ਰਾਊਨ ਨੇ ਇਹ ਲਿਖਿਆ ਸੀ ਕਿ ਸੈਕਸ ਐਜੂਕੇਸ਼ਨਵਿੱਚਵਿਵਾਦਗ੍ਰਸਤਤਬਦੀਲੀਆਂ ਨੂੰ ਪ੍ਰੋਗਰੈਸਿਵਕੰਸਰਵੇਟਿਵਸਰਕਾਰਖ਼ਤਮਕਰਦੇਵੇਗੀ।
ਜ਼ਿਕਰਯੋਗ ਹੈ ਕਿ 1998 ਤੋਂ ਲੈ ਕੇ ਹੁਣਤੱਕਪਹਿਲੀਵਾਰੀ ਇਸ ਪਾਠਕ੍ਰਮ ਨੂੰ ਪਿਛਲੇ ਸਾਲਅਪਡੇਟਕੀਤਾ ਗਿਆ ਸੀ ਪਰ ਕੁੱਝ ਮਾਪਿਆਂ ਨੇ ਇਹ ਸ਼ਿਕਾਇਤਕੀਤੀ ਸੀ ਕਿ ਇਨ੍ਹਾਂ ਤਬਦੀਲੀਆਂ ਬਾਰੇ ਸਰਕਾਰ ਨੇ ਉਨ੍ਹਾਂ ਨਾਲ ਕੋਈ ਖਾਸ ਸਲਾਹਮਸ਼ਵਰਾਨਹੀਂ ਕੀਤਾ। ਇਸ ਤੋਂ ਇਲਾਵਾ ਕੁੱਝ ਮਾਪੇ ਸਮਲਿੰਗੀ ਸਬੰਧਾਂ, ਲਿੰਗਕ ਪਛਾਣ ਤੇ ਹੱਥਰਸੀਵਰਗੇ ਸ਼ਬਦਾਂ ਦੇ ਜ਼ਿਕਰ ਤੋਂ ਖਫਾਸਨ।
ਪਰਬ੍ਰਾਊਨਹੁਣ ਇਸ ਨੂੰ ਵੱਡੀ ਗਲਤੀਦੱਸਰਹੇ ਹਨ ਕਿ ਉਨ੍ਹਾਂ ਵੱਲੋਂ ਇਸ ਪਾਠਕ੍ਰਮ ਨੂੰ ਖ਼ਤਮਕਰਨਸਬੰਧੀਚਿੱਠੀਵੰਡੀ ਗਈ। ਬ੍ਰਾਊਨਦਾਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਇਸ ਹਲਕੇ ਵਿੱਚ ਇਹ ਮੁੱਦਾਕਾਫੀ ਗਰਮਾਇਆ ਹੋਇਆ ਹੈ। ਉਨ੍ਹਾਂ ਆਖਿਆ ਕਿ ਹੋਮੋਫੋਬੀਆਵਰਗੀਆਂ ਦਿੱਕਤਾਂ ਨਾਲਸਿੱਝਣਲਈਸੈਕਸ-ਐਜੂਕੇਸ਼ਨਕਾਫੀ ਸਹਾਈ ਹੈ। ਇਸ ਤੋਂ ਇਲਾਵਾਸਹਿਮਤੀ, ਮਾਨਸਿਕਸਿਹਤ, ਬੁਲਿੰਗ ਤੇ ਲਿੰਗਕ ਪਛਾਣਵਰਗੇ ਅਹਿਮ ਮੁੱਦਿਆਂ ਨੂੰ ਵੀ ਇਹ ਉਠਾਉਂਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …