Breaking News
Home / ਕੈਨੇਡਾ / ਸ਼ੂਗਰ ਰੋਗ ਸਬੰਧੀ ਜਾਗਰੂਕਤਾ ਕੈਂਪ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਲਗਾਇਆ ਗਿਆ

ਸ਼ੂਗਰ ਰੋਗ ਸਬੰਧੀ ਜਾਗਰੂਕਤਾ ਕੈਂਪ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਲਗਾਇਆ ਗਿਆ

ਬਰੈਂਪਟਨ : ਮਿਤੀ 19 ਨਵੰਬਰ 2017 ਨੂੰ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਅਤੇ ਸੋਸ਼ਲ ਪਲਾਨਿੰਗ ਸੈਂਟਰ ਓਫ ਪੀਲ ਦੇ ਸਹਿਯੋਗ ਨਾਲ ਰਾਮਗੜ੍ਹੀਆ ਕਮਿਊਨਿਟੀ ਭਵਨ 7956 ਟੋਰਬ੍ਰਮ ਰੋਡ ਬਿਲਡਿੰਗ ਬੀ ਦੇ ઠਯੂਨਿਟ 9 ਵਿਖੇ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਬਜ਼ੁਰਗ, ਨੌਜਵਾਨ ਅਤੇ ਬੱਚੇ ਸ਼ਾਮਲ ਹੋਏ। ਭਰਵੀਂ ਹਾਜ਼ਰੀ ਨੂੰ ਜੀ ਆਇਆਂ ਕਹਿਣ ਲਈ ਦਲਜੀਤ ਸਿੰਘ ਗੈਦੂ ਚੇਅਰਮੈਨ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਅਤੇ ਡਾਕਟਰ ਬਲਬੀਰ ਸਿੰਘ ਐਸ ਪੀ ਸੀ ਪੀ ਸਟੇਜ ‘ਤੇ ਆਏ ਅਤੇ ਪਹੁੰਚੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਕੈਂਪ ਵਿਖੇ ਪਹੁੰਚਣ ਦਾ ਧੰਨਵਾਦ ਕੀਤਾ। ਸੋਸ਼ਲ ਪਲਾਨਿੰਗ ਸੈਂਟਰ ਪੀਲ ਦੇ ਡਾਕਟਰ ਸੁਬਰਾਮਨੀਅਮ ਨੇ ਵੀ ਸ਼ੂਗਰ ਦੀ ਰੋਕ ਥਾਮ ਸਬੰਧੀ ਚਾਨਣਾ ਪਾਇਆ। ਡਾਕਟਰ ਬਲਬੀਰ ਨੇ ਵੀ ਆਪਣਿਆਂ ਅੰਕੜਿਆਂ ਨਾਲ ਇਸ ਸ਼ੂਗਰ ਰੋਗ ਸਬੰਧੀ ਜਾਗਰੂਕ ઠਕਾਰਨ ਲਈ ਲੋਕਾਂ ਨੂੰ ਦੱਸਿਆ ਕੇ ਕਿਵੇਂ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ । ਐਸ ਪੀ ਸੀ ਪੀ ਦੇ ਚੇਅਰਮੈਨ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ ਕਿਉਂ ਕਿ ਉਹ ਕੈਨੇਡਾ ਤੋਂ ਬਾਹਰ ਹੋਣ ਕਾਰਨ ਮੌਕੇ ‘ਤੇ ਨਹੀਂ ਪਹੁੰਚ ਸਕੇ। ਉਹਨਾਂ ਦੇ ਆਪਣੇ ਸੰਦੇਸ਼ ਵਿਚ ਸ਼ੂਗਰ ਰੋਗ ਦੀ ਰੋਕ ਥਾਮ ਸਬੰਧੀ ਲੋਕਾਂ ਨੂੰ ਜਾਗਰੂਕ ਕਾਰਨ ਸਮੇਂ ਦੀ ਲੋੜ ਦੱਸਿਆ ਤੇ ਲੋਕਾਂ ਨੂੰ ਅਪੀਲ ਕੀਤੀ ਕੇ ਵਧੀਆ ਖੁਰਾਕ ਲੈਣ ઠਨਾਲ ਵੀ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ। ਹਰਮਿੰਦਰ ਸਿਘ ਨੇ ਵੀ ਲੋਕਾਂ ਨੂੰ ਇਸ ਰੋਗ ਦੇ ਰੋਕਥਾਮ ਲਈ, ਯੋਗਾ ਵੀ ਬਹੁਤ ਜਰੂਰੀ ਦੱਸਿਆ ਅਤੇ ਯੋਗਾ ਵੀ ਕਰਵਾਇਆ ਗਿਆ। ਆਪਣੇ ਯੋਗਾ ਸੰਬੰਧੀ ਤਜਰਬੇ ਸਾਂਝੇ ਕੀਤੇ। ਮਨਜੀਤ ਉਪਲ ਪ੍ਰਸਿੱਧ ਲੋਕ ਗਾਇਕ ਨੇ ਆਪਣੇ ਹੱਸਣ ਦੇ ਮਹੱਤਵ ਨੂੰ ਦੱਸਦੇ ਹੋਏ ਜਾਗਰੂਕ ਕੀਤਾ ਅਤੇ ਗੀਤ ਰਾਹੀਂ ਵੀ ਚਾਨਣਾ ਪਾਇਆ। ਸੋਨੀਆ ਸਿੱਧੂ ਐਮ ਪੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਇਸ ਉਦਮ ਦੀ ਸ਼ਲਾਘਾ ਕਰਦੇ ਹੋਏ, ਲੋਕਾਂ ਨੰ ਜਾਗਰੂਕ ਕਰਨ ਲਈ ਇਹਨਾਂ ਨੂੰ ਵਧਾਈ ਦਿੱਤੀ। ਆਏ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਹੋਣਾ ਸਮੇਂ ਦੀ ਲੋੜ ਦੱਸਿਆ। ਅੰਤ ਵਿਚ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ । ਅੱਖਾਂ ਦੇ ਮਾਹਿਰ ਡਾਕਟਰ ਰਾਸ਼ੀ ਪੰਧੇਰ ਨੇ ਦੱਸਿਆ ਕਿ ਸ਼ੂਗਰ ਰੋਗ ਦਾ ਸਬੰਧ ਅੱਖਾਂ ਨਾਲ ਵੀ ਹੈ। ਇਸ ਸਬੰਧੀ ਭਰਪੂਰ ਚਾਨਣਾ ਪਾਇਆ ਅਤੇ ਦੱਸਿਆ ਕਿ ਇਹ ਬਿਮਾਰੀ ਅੱਖਾਂ ‘ਤੇ ਕਿਵੇਂ ਅਸਰ ਪਾਉਂਦੀ ਹੈ। ਅਖੀਰ ਵਿਚ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਅਤੇ ਡਾਕਟਰ ਬਲਬੀਰ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਪ੍ਰੋਗਰਾਮ ਵਾਸਤੇ ਵੀ ਸਹਿਜੋਗ ਦੀ ਮੰਗ ਕੀਤੀ। ઠਚਾਹ ਪਾਣੀ ਅਤੇ ਸਨੈਕਸ ਦਾ ਵੀ ਬਹੁਤ ਵਧੀਆ ਇੰਤਜਾਮ ਕੀਤਾ ਗਿਆ ਸੀ । ਚੇਤੇ ਰਹੇ ਕਿ ਹਰ ਐਤਵਾਰ ਭਵਨ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਪੁਰਬ ਮਨਾਏ ਜਾਂਦੇ ਹਨ । ઠਹੋਰ ਪ੍ਰੋਗਰਾਮਾਂ ਦੀ ਵਧੇਰੇ ਜਾਣਕਾਰੀ ਲਈ 416 305 9878 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ઠ

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …