Breaking News
Home / ਕੈਨੇਡਾ / ‘ਬੀ ਏ ਹੀਰੋ ਸੁਆਵਿੰਗ ਇੰਵੈਟ’ ਵਿਖੇ ਸੈਂਕੜੇ ਲੋਕਾਂ ਨੇ ਲਿਆ ਹਿੱਸਾ

‘ਬੀ ਏ ਹੀਰੋ ਸੁਆਵਿੰਗ ਇੰਵੈਟ’ ਵਿਖੇ ਸੈਂਕੜੇ ਲੋਕਾਂ ਨੇ ਲਿਆ ਹਿੱਸਾ

+-ਬਰੈਂਪਟਨ/ਹਰਜੀਤ ਬਾਜਵਾ : ਭਾਈਚਾਰਕ ਆਗੂ ਇੰਦਰਜੀਤ ਸਿੰਘ ਦਿਓਲ ਵੱਲੋਂ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਬੌਨਮੈਰੋ ਟੈਸਟ ਮੈਚ ਬਾਰੇ ਇੱਕ ਜਾਗਰੂਕਤਾ ਕੈਂਪ ਬਰੈਂਪਟਨ ਦੇ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਲਾਇਆ ਗਿਆ ਜਿੱਥੇ ਕਿ ਤਕਰੀਬਨ 700 ਦੇ ਕਰੀਬ ਲੋਕਾਂ ਨੇ ਆਪਣਾ ਥੁੱਕ ਬੌਨਮੈਰੋ ਮੈਚ ਟੈਸਟ ਲਈ ਭੇਜਿਆ ਜਿੱਥੇ ਕਿ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ ਅਤੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਰਾਜ ਗਰੇਵਾਲ, ਮਾਰਟਿਨ ਮਡੀਰੀਅਸ, ਵਿਧਾਇਕ ਵਿੱਕ ਢਿੱਲੋਂ ਸਮੇਤ ਹੋਰ ਵੀ ਕਈ ਸਿਆਸੀ ਅਤੇ ਗੈਰ ਸਿਆਸੀ ਆਗੂਆਂ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਜਿੱਥੇ ਬੋਲਦਿਆਂ ਬੁਲਾਰਿਆਂ ਨੇ ਆਖਿਆ ਕਿ ਬੌਨਮੈਰੋ ਮੈਚ ਟੈਸਟ ਦੀ ਅੱਜ ਬਹੁਤ ਜ਼ਰੂਰਤ ਹੈ ਤਾਂ ਜੋ ਬਲੱਡ ਕੈਂਸਰ ਨਾਲ ਹੁੰਦੀਆਂ ਅਣਗਿਣਤ ਮੌਤਾਂ ਨੂੰ ਰੋਕਿਆ ਜਾ ਸਕੇ ਜਿਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣ ਦੀ ਲੋੜ ਹੈ ਉਹਨਾਂ ਇਹ ਵੀ ਆਖਿਆ ਕਿ ਸਾਊਥ ਕੋਰੀਆ ਵਿੱਚ 100% ਲੋਕਾਂ ਦਾ ਇਹ ਟੈਸਟ ਕੀਤਾ ਜਾਂਦਾ ਹੈ ਤਾਂ ਕਿ ਜਰੂਰਤ ਪੈਣ ‘ਤੇ ਮੌਕੇ ਉੱਤੇ ਕਿਸੇ ਦਾ ਬੌਨਮੈਰੋ ਮੈਚ ਕਰਕੇ ਤਰੁੰਤ ਇਲਾਜ ਰਾਹੀ ਮਰੀਜ਼ ਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਜਾਂਦਾ ਹੈ ਪਰ ਸਾਡੇ ਲੋਕਾਂ ਵਿੱਚ ਇਹ ਜਾਗਰੂਕਤਾ ਨਾਂਹ ਦੇ ਬਰਾਬਰ ਹੈ ਤੇ ਅੱਜ ਦੇ ਯੁੱਗ ਵਿੱਚ ਵੀ ਜੇਕਰ ਲੋਕ ਇਸ ਬਿਮਾਰੀ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਜਾ ਪੈਣ ਤਾਂ ਸਾਡੇ ਸੱਭਿਅਕ ਸਮਾਜ ਵਾਸਤੇ ਹੋਰ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਅਤੇ ਸਾਡੇ ਭਾਈਚਾਰੇ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸਾਡੇ ਪੰਜਾਬੀ ਲੋਕ ਸ਼ਰਾਬ ਦੇ ਠੇਕੇ ‘ਤੇ ਬੋਤਲ ਲੈਣ ਲਈ ਤਾਂ ਉਚੇਚੇ ਤੌਰ ‘ਤੇ ਪਹੁੰਚਦੇ ਹਨ ਪਰ ਸਮਾਜਿਕ ਅਤੇ ਜਾਗਰੂਕਤਾ ਪੈਦਾ ਕਰਨ ਵਾਲੇ ਕਾਰਜਾਂ ਵਾਸਤੇ ਟਾਈਮ ਨਹੀਂ ਕੱਢਦੇ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …