ਬੀਤੇ ਐਤਵਾਰ ਨੂੰ ਬਰੈਂਪਟਨ ਐਲਡਰਾਡੋ ਪਾਰਕ ਵਿਚ ਆਹਲੂਵਾਲੀਆ ਬਰਾਦਰੀ ਦੇ ਪਰਿਵਾਰਾਂ ਨੇ ਮਿਲ ਕੇ ਪਿਕਨਿਕ ਮਨਾਈ। ਜਿਸ ਵਿਚ ਲਗਭਗ 250 ਤੋਂ ਲੋਕ ਸ਼ਾਮਲ ਹੋਏ। ਇਸ ਮੌਕੇ ‘ਤੇ ਪੰਜਾਬ ਤੋਂ ਪਹੁੰਚੇ ਪ੍ਰਸਿੱਧ ਪੱਤਰਕਾਰ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ ਨੂੰ ਸਨਮਾਨਿਤ ਕੀਤਾ ਗਿਆ। ਜੋ ਆਪਣੇ ਪਰਿਵਾਰ ਸਮੇਤ ਪਿਕਨਿਕ ਵਿਚ ਸ਼ਾਮਲ ਹੋਏ। ਇਸ ਤੋਂ ਇਲਾਵਾ ਰੈਪਟਰਜ਼ ਦੇ ਸੁਪਰਫੈਨ ਤੇ ਪ੍ਰਸਿੱਧ ਬਿਜਨਸਮੈਨ ਨਵ ਭਾਟੀਆ ਵੀ ਵਿਸ਼ੇਸ ਤੌਰ ‘ਤੇ ਪਹੁੰਚੇ। ‘ਪਰਵਾਸੀ’ ਦੇ ਸੰਪਾਦਕ ਰਜਿੰਦਰ ਸੈਣੀ ਹੋਰਾਂ ਦਾ ਪਿਕਨਿਕ ਦੀ ਕਾਮਯਾਬੀ ਲਈ ਪਾਏ ਯੋਗਦਾਨ ਲਈ ਧੰਨਵਾਦ ਕੀਤਾ ਗਿਆ। ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਸੀ।

