ਬਰੈਪਟਨ/ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਨੇ ਇੰਡੀਆ ਦੀ ਅਜ਼ਾਦੀ ਦੇ ਸਿਰਮੌਰ ਸ਼ਹੀਦਾਂ ਕਰਤਾਰ ਸਿੰਘ ਸਰਾਭਾ, ਸਰਦਾਰ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ ਦੀ ਕਤਾਰ ਦੇ ਮਹਾਨ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਨ ਦਿਨ ਬੜੀ ਸ਼ਰਧਾ ਨਾਲ ਨਿਮਨ ਹੋ ਕੇ ਦਿਲ ਦੀਆਂ ਗਹਿਰਾਈਆਂ ਤੋਂ ਮਨਾਇਆ। ਉਸਦੀ ਭਾਰਤ ਦੀ ਅਜ਼ਾਦੀ ਨੂੰ ਦੇਣ ਦੀ ਬਹੁਤ ਹੀ ਦਿਲ ਟੁੰਭਵੀ ਦਾਸਤਾਨ ਕਹਿ ਕੇ ਯਾਦ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਪ੍ਰਿੰਸੀਪਲ ਗਿਆਨ ਸਿੰਘ ਘਈ ਨੇ ਊਧਮ ਸਿੰਘ ‘ਤੇ ਲਿਖੀ ਆਪਣੀ ਲੰਮੀ ਅਤੇ ਬਹੁਤ ਵਧੀਆ ਕਵਿਤਾ ਪੜ੍ਹੀ। ਭਰਵੇਂ ਇਕੱਠ ਨੂੰ ਮੁਖਾਤਬ ਹੁੰਦਿਆਂ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਵਿਸਥਾਰ ਪੂਰਵਕ ਬਾਲਪਣ ਤੋਂ ਲੈ ਕੇ ਉਹਨਾਂ ਦੇ ਜੀਵਨ ਦੇ ਸਫਰ ਦਾ ਬਿਰਤਾਂਤ ਸਾਥੀਆਂ ਨਾਲ ਸਾਂਝਾ ਕੀਤਾ। ਜਨਮ ਤੋਂ ਤਿੰਨ ਸਾਲ ਬਾਅਦ ਮਾਂ ਦਾ ਚਲੇ ਜਾਣਾ, ਅੱਠ ਸਾਲ ਬਾਅਦ ਬਾਪ ਦਾ ਚਲੇ ਜਾਣਾ, ਸ੍ਰੀ ਅੰਮ੍ਰਿਤਸਰ ਸਾਹਿਬ ਯਤੀਮਖਾਨੇ ਪਲਣਾ, ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਨਦਾਨ ਨੌਜਵਾਨ ‘ਤੇ ਗਹਿਰਾ ਅਸਰ, ਨਰੋਬੀ ਜਾਣਾ, ਫਿਰ ਵਾਪਸ ਆ ਕੇ ਅਮਰੀਕਾ ਜਾਣਾ, ਗਦਰ ਪਾਰਟੀ ਵਿੱਚ ਸ਼ਾਮਲ ਹੋਣਾ, ਵਾਪਸ ਇੰਡੀਆ ਆਉਣਾ, ਹਥਿਆਰ ਰੱਖਣ ਵਿੱਚ ਪੰਜ ਸਾਲ ਕੈਦ, ਬਰੀ ਹੋ ਕੇ ਲੰਡਣ ਜਾਣਾ ਅਤੇ ਮਾਈਕਲ ਓਡਵਾਇਰ ਨੂੰ ਮਾਰਨਾ, ਫਾਂਸੀ ਦੀ ਸਜ਼ਾ ਹੋਣਾ। ਇਕੱਤੀ ਜੁਲਾਈ, 1940 ਨੂੰ ਫਾਂਸੀ ਦੇ ਤਖਤੇ ਨੂੰ ਚੁੰਮ ਲੈਣਾ। ਇਸ ਸਾਰੇ ਘਟਨਾਕ੍ਰਮ ਪਿੱਛੇ ਇੱਕ ਹੀ ਕਾਰਨ ਸੀ ਅੰਗਰੇਜਾਂ ਵੱਲੋਂ ਭਾਰਤੀਆਂ ਨੂੰ ਗੁਲਾਮ ਰੱਖਣਾ ਅਤੇ ਹਰ ਤਰ੍ਹਾਂ ਦਾ ਜ਼ੁਲਮ ਕਰਕੇ ਆਪਣੀ ਹਕੂਮਤ ਕਾਇਮ ਰੱਖਣਾ। ਇਸ ਰੋਸ ਦੀ ਪ੍ਰਤੀਕਿਰਿਆ ਹੀ ਬਲੀਦਾਨ ਕਾਰਨ ਸੀ। ਡਾ:; ਬਲਵਿੰਦਰ ਸਿੰਘ ਸੇਖੋਂ ਨੇ ਉਸ ਦੇ ਜੀਵਨ ਦੀਆਂ ਘਟਨਾਵਾਂ ਨੂੰ ਵਿਸਥਾਰ ਵਿੱਚ ਦਸਦਿਆਂ ਕਿਹਾ ਗਰੀਬ ਪਰੀਵਾਰ ਵਿੱਚ ਪੈਦਾ ਹੋ ਕੇ ਵੱਡੇ ਕਾਰਨਾਮੇ ਕਰਕੇ ਇਤਿਹਾਸ ਰਚਿਆ।
ਬਜ਼ੁਰਗ ਕਵੀ ਕੁੰਢਾ ਸਿੰਘ ਢਿੱਲੋਂ ਨੇ ਖੂਬਸੂਰਤ ਕਵਿਤਾ ਪੜ੍ਹੀ। ਸੱਤਪਾਲ ਸਿੰਘ ਜੌਹਲ ਸਕੂਲ ਟਰੱਸਟੀ ਨੇ ਸ਼ਰਧਾਜਲੀ ਪੇਸ਼ ਕਰਦਿਆਂ ਕਿਹਾ ਕਿ ਸ਼ਹੀਦ ਨੇ ਭਾਰਤੀਆਂ ਦੀ ਡਿੱਗੀ ਪੱਗ ਨੂੰ ਮੁੜ ਉਹਨਾਂ ਦੇ ਸਿਰ ‘ਤੇ ਰੱਖ ਕੇ ਪੰਜਾਬੀ ਹੋਣ ਦਾ ਮਾਣ ਵਧਾਇਆ। ਹਰਚੰਦ ਸਿੰਘ ਬਾਸੀ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਵਿਚਾਰ ਸਾਂਝੇ ਕੀਤੇ ਕਿ ਉਸ ਸਮੇਂ ਦੀ ਜੁਲਮੀ ਬਸਤੀਵਾਦੀ ਵਿਦੇਸ਼ੀ ਹਕੂਮਤ ਤੋਂ ਇੰਡੀਆ ਨੂੰ ਅਜ਼ਾਦ ਕਰਾਉਣ ਲਈ ਅਨੇਕਾਂ ਲੋਕਾਂ ਨੇ ਜਾਨਾਂ ਵਾਰੀਆਂ ਤਾਂ ਕਿ ਸੱਭ ਮਨੁੱਖਾਂ ਨੂੰ ਬਰਾਬਰ ਦਾ ਸਨਮਾਨ ਮਿਲੇ। ਜਾਤ ਪਾਤ, ਊਚ ਨੀਚ, ਧਾਰਮਿਕ, ਆਰਥਿਕ ਵਿਤਕਰੇ ਮਨੁੱਖ ਦੀ ਵਿਅੱਗਤੀਗਤ ਅਜ਼ਾਦੀ ਵਿੱਚ ਅੜਿਕੇ ਨਾ ਬਨਣ। ਭੁੱਖ-ਨੰਗ ਅਤੇ ਗਰੀਬੀ ਦੇ ਮਸਲੇ ਹੱਲ ਹੋਣ। ਪਰ ਮੌਜੂਦਾ ਸੱਤਾ ਨੇ ਸ਼ਾਵਨਵਾਦੀ ਨੀਤੀਆਂ ਨਾਲ ਇਤਹਾਸ ਨੂੰ ਪੁੱਠਾ ਮੋੜਾ ਦੇਣਾ ਆਪਣੀ ਨੀਤੀ ਬਣਾ ਲਈ ਹੈ ਜੋ ਅਤਿ ਖਤਰਾਨਕ ਹੈ। ਸ਼ਹੀਦਾਂ ਨੂੰ ਯਾਦ ਕਰਦਿਆਂ ਅਜਿਹੀਆਂ ਮਾਰੂ ਨੀਤੀਆਂ ਖਿਲਾਫ ਲੋਕਾਂ ਨੂੰ ਅਵਾਜ਼ ਉਠਾਉਣੀ ਚਾਹੀਦੀ ਹੈ। ਸਮਾਗਮ ਵੱਲੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਨੀਪੁਰ ਦੇ ਅਤਿ ਅਰਾਜਕਤਾ ਵਾਲੇ ਹਾਲਾਤ ਉਤੇ ਨਾ ਬੋਲਣਾ ਅਤੇ ਔਰਤਾਂ ਨੂੰ ਨਿਰਵਸਤਰ ਕਰਕੇ ਬਲਾਤਕਾਰ ਕਰਨ ਜਿਹੀਆਂ ਅਤਿ ਘਿਉਣੀਆਂ ਘਟਨਾਵਾਂ ਦੀ ਘੋਰ ਨਿੰਦਾ ਦਾ ਮਤਾ ਪਾਸ ਕੀਤਾ ਗਿਆ। ਗਿਆਨ ਸਿੰਘ ਘਈ ਨੇ ਆਪਣੀ ਪੁਸਤਕ ‘ਕਲਯੁਗ ਦਾ ਰਹਿਬਰ ਗੁਰੂ ਨਾਨਕ’ ਮੰਚ ਦੇ ਪ੍ਰਧਾਨ ਨੂੰ ਭੇਂਟ ਕੀਤੀ।
ਅੰਤ ਵਿੱਚ ਮੰਚ ਦੇ ਸਕੱਤਰ ਸੁਖਦੇਵ ਸਿੰਘ ਧਾਲੀਵਾਲ ਨੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸੁਨੇਹਾ ਦਿੱਤਾ ਕਿ ਕਲੀਵ ਵਿਊ ਪਾਰਕ ਬਰੈਂਪਟਨ ਮਿਸੀਸਾਗਾ ਰੋਡ ਨੇੜੇ ਵਿੱਚ 20 ਅਗਸਤ ਨੂੰ ਅਜ਼ਾਦੀ ਦਿਵਸ ਮਨਾਇਆ ਜਾਏਗਾ ਅਤੇ ਕਾਮਰੇਡ ਗੁਰਬਖਸ਼ ਸਿੰਘ ਧੂੜਕੋਟ ਲੇਟ ਐਮ ਐਲ ਏ ਅਤੇ ਲੇਟ ਕਾਮਰੇਡ ਜੀਤ ਸਿੰਘ ਚੂਹੜ ਚੱਕ ਸਰਪੰਚ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਏਗਾ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਾ: ਲਾਲ ਸਿੰਘ ਚਾਹਲ, ਸੁਰਿੰਦਰ ਸਿੰਘ ਗਿੱਲ, ਪ੍ਰਿੰਸੀਪਲ ਜਰਨੈਲ ਸਿੰਘ ਨੂਰਮਹਿਲ, ਸ਼ਵਿੰਦਰ ਸਿੰਘ ਪੰਨੂ ਬੈਂਕ ਮੈਨੇਜਰ, ਗੁਰਸੇਵਕ ਸਿੱਧੂ ਜ਼ਿਲ੍ਹਾ ਮੰਡੀਕਰਨ ਅਫਸਰ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਆਦਿ ਸ਼ਾਮਲ ਹੋਏ। ਨੌਜਵਾਨ ਆਗੂ ਸੁਮੀਤ ਵਲਟੋਹਾ ਨੌਜਵਾਨ ਮੁੰਡੇ ਕੁੜੀਆਂ ਦੇ ਜਥੇ ਸਮੇਤ ਸਮਾਗਮ ਵਿੱਚ ਸ਼ਾਮਲ ਹੋਏ ਜੋ ਇੱਕ ਹੌਸਲਾ ਵਧਾਊ ਕਦਮ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …