21.1 C
Toronto
Saturday, September 13, 2025
spot_img
Homeਕੈਨੇਡਾਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ...

ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਦਿਨ ਮਨਾਇਆ

ਬਰੈਂਪਟਨ/ਡਾ. ਝੰਡ : ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਪਿਛਲੇ ਪੰਜ ਸਾਲਾਂ ਤੋਂ ਗੁਰੂ ਸਾਹਿਬ ਦਾ ਸ਼ਹੀਦੀ-ਦਿਨ ਹਰ ਸਾਲ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਉਂਦੀਆਂ ਆ ਰਹੀਆਂ ਹਨ। ਇਸ ਸਾਲ ਵੀ ਉਨ੍ਹਾਂ ਵੱਲੋਂ ਮਿਲ ਕੇ 3 ਜੂਨ ਨੂੰ ਸਥਾਨਕ ਐੱਨ.ਐੱਸ ਪਾਰਕ ਵੈਲੀਕਰੀਕ ਪਾਰਕ ਵਿਚ ਇਕੱਤਰ ਹੋ ਕੇ ਠੰਡੇ ਤੇ ਮਿੱਠੇ ਜਲ ਦੀ ਛਬੀਲ ਅਤੇ ਹੋਰ ਖਾਧ-ਪਦਾਰਥਾਂ ਦੇ ਲੰਗਰ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ।
ਇਸ ਮੌਕੇ 200 ਤੋਂ ਵੱਧ ਬੀਬੀਆਂ, ਬੱਚਿਆਂ, ਨੌਜੁਆਨਾਂ ਤੇ ਬਜ਼ੁਰਗਾਂ ਨੇ ਇਸ ਸ਼ਹੀਦੀ-ਸਮਾਗ਼ਮ ਨੂੰ ਮਨਾਉਣ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ।
ਸ਼੍ਰੀਮਤੀ ਮਹਿੰਦਰ ਕੌਰ ਪੱਡਾ ਦੀ ਅਗਵਾਈ ਵਿਚ ਸ਼੍ਰੀਮਤੀ ਬੇਅੰਤ ਕੌਰ, ਪ੍ਰਕਾਸ਼ ਕੌਰ, ਬਲਜੀਤ ਕੌਰ ਸੇਖੋਂ, ਚਰਨਜੀਤ ਕੌਰ ਅਤੇ ਕਲੱਬ ਦੀਆਂ ਹੋਰ ਬੀਬੀਆਂ ਨੇ ਮਿਲ ਕੇ ਪਾਰਕ ਵਿਚ ਕੜਾਹ-ਪ੍ਰਸ਼ਾਦ ਅਤੇ ਛੋਲਿਆਂ ਦਾ ਲੰਗਰ ਤਿਆਰ ਕੀਤਾ। ਠੀਕ ਇਕ ਵਜੇ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਵੱਲੋਂ ਤਿਆਰ ਕੀਤੇ ਗਏ ਲੰਗਰ ਜਿਸ ਵਿਚ ਕੜਾਹ-ਪ੍ਰਸ਼ਾਦ ਅਤੇ ਗਜਰੇਲਾ, ਲੱਡੂ, ਸਮੋਸੇ, ਰੂਹ-ਅਫ਼ਜ਼ਾ, ਦੁੱਧ ਤੇ ਹੋਰ ਖਾਧ-ਪਦਾਰਥ ਸ਼ਾਮਲ ਸਨ, ਦੀ ਅਰਦਾਸ ਕਰਦਿਆਂ ਹੋਇਆਂ ਗੁਰੂ ਮਹਾਰਾਜ ਕੋਲੋਂ ਇਨ੍ਹਾਂ ਨੂੰ ਵਰਤਾਉਣ ਦੀ ਆਗਿਆ ਲਈ ਗਈ ਅਤੇ ਇਸ ਦੇ ਨਾਲ ਹੀ ਇਹ ਲੰਗਰ ਸੰਗਤ ਨੂੰ ਵਰਤਾਉਣਾ ਸ਼ੁਰੂ ਕਰ ਦਿੱਤਾ ਗਿਆ। ਦੁਪਿਹਰ ਇਕ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੱਕ ਇਹ ਲੰਗਰ ਅਤੁੱਟ ਵਰਤਿਆ। ਸਮਾਪਤੀ ‘ਤੇ ਕਲੱਬ ਦੇ ਮਰਦ ਮੈਂਬਰਾਂ ਵੱਲੋਂ ਪਾਰਕ ਦੀ ਸਫਾਈ ਕੀਤੀ ਗਈ ਅਤੇ ਸਾਰਾ ਗਾਰਬੇਜ ਇਕ ਜਗ੍ਹਾ ਇਕੱਠਾ ਕੀਤਾ ਗਿਆ।
ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਵੱਲੋਂ ਲੰਗਰ ਤਿਆਰ ਕਰਨ ਵਾਲੀਆਂ ਤੇ ਸੇਵਾ ਕਰਨ ਵਾਲੀਆਂ ਬੀਬੀਆਂ ਅਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।

 

RELATED ARTICLES
POPULAR POSTS