Breaking News
Home / ਕੈਨੇਡਾ / ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਕੈਨੇਡਾ ਦੀ ਧਰਤੀ ‘ਤੇ ਕਰਵਾਇਆ ਵਿਲੱਖਣ ਕਵੀ ਦਰਬਾਰ

ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਕੈਨੇਡਾ ਦੀ ਧਰਤੀ ‘ਤੇ ਕਰਵਾਇਆ ਵਿਲੱਖਣ ਕਵੀ ਦਰਬਾਰ

ਬਰੈਂਪਟਨ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਲਗਾਤਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਰਥਕ ਕਦਮ ਚੁੱਕਦੀ ਰਹਿੰਦੀ ਹੈ ਤੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਰਾਮਗੜ੍ਹੀਆ ਹਾਲ, ਬਰੈਂਪਟਨ ਵਿਖੇ ਦੂਜਾ ਕਵੀ ਦਰਬਾਰ ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੁਆਰਾ ਅਕਾਦਮੀ ਪ੍ਰਧਾਨ ਡਾ: ਸਰਬਜੀਤ ਕੌਰ ਸੋਹਲ ਦੀ ਅਗਵਾਈ ਅਧੀਨ ਕਰਵਾਇਆ ਗਿਆ। ਐਗਜੈਕਟਿਵ ਮੈਬਰ ਅਰਵਿੰਦਰ ਢਿੱਲੋਂ ਤੇ ਸਹਿਯੋਗੀ ਮੈਂਬਰ ਰਮਿੰਦਰ ਕੌਰ ਵਾਲੀਆ ਨੇ ਸਮਾਗਮ ਦਾ ਪ੍ਰਬੰਧ ਡਾ: ਅਜੈਬ ਸਿੰਘ ਚੱਠਾ ਤੇ ਦਲਜੀਤ ਸਿੰਘ ਗੈਦੂ ਚੇਅਰਮੈਨ ਆਰ ਐਸ ਐਫ ਓ ਦੇ ਸਹਿਯੋਗ ਨਾਲ ਕੀਤਾ।
ਬਹੁਤ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਧਰਤੀ ‘ਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਜਿਸ ਦੇ ਸੰਸਥਾਪਕ ਰਮਿੰਦਰ ਰਮੀ ਹਨ ਅਤੇ ਅਰਵਿੰਦਰ ਸਿੰਘ ਢਿੱਲੋਂ ਵੱਲੋਂ 20 ਜੂਨ ਨੂੰ ਰਾਮਗੜ੍ਹੀਆ ਭਵਨ ਬਰੈਂਪਟਨ ਵਿਖੇ ਆਪਣਾ ਪਲੇਠਾ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਉੱਘੇ ਤੇ ਸਥਾਪਿਤ ਕਵੀਆਂ ਦੇ ਇੱਕਠ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਨਾਲ ਸਰੋਤਿਆਂ ਨੂੰ ਢਾਈ ਘੰਟੇ ਤੱਕ ਬੰਨੀ ਰੱਖਿਆ। ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਦਲਜੀਤ ਸਿੰਘ ਗੈਦੂ ਅਤੇ ਵਿਸ਼ੇਸ਼ ਮਹਿਮਾਨ ਡਾ: ਅਜੈਬ ਸਿੰਘ ਚੱਠਾ ਨੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਰਿੰਟੂ ਭਾਟੀਆ ਦੇ ਮਧੁਰ ਗੀਤ ਨਾਲ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਕਵੀ ਦਰਬਾਰ ਵਿੱਚ ਅਰਵਿੰਦਰ ਢਿੱਲੋਂ ਨੇ ਸਟੇਜ ਸੰਭਾਲੀ ਤੇ ਕ੍ਰਮਵਾਰ ਰਿੰਟੂ ਭਾਟੀਆ, ਡਾ: ਸਤਿੰਦਰਜੀਤ ਜੀਤ ਕੌਰ ਬੁੱਟਰ, ਭੁਪਿੰਦਰ ਸਿੰਘ ਵਾਲੀਆ, ਜਗੀਰ ਸਿੰਘ ਕਾਹਲੋ, ਰਛਪਾਲ ਕੌਰ ਗਿੱਲ, ਮਕਸੂਦ ਚੌਧਰੀ, ਕੁਲਵੰਤ ਕੌਰ ਗੈਦੂ, ਹਰਦਿਆਲ ਸਿੰਘ ਝੀਤਾ, ਰਿੰਟੂ ਭਾਟੀਆ, ਸਤੀਸ਼ ਗੁਲਾਟੀ, ਇਕਬਾਲ ਮਾਹਲ, ਮਲਵਿੰਦਰ ਸਿੰਘ, ਹਰਜੀਤ ਕੌਰ ਭੰਮਰਾ, ਡਾ : ਗਿਆਨ ਸਿੰਘ ਘਈ, ਹਰਭਜਨ ਕੌਰ ਗਿੱਲ , ਸੁੱਖਚਰਨਜੀਤ ਕੌਰ ਗਿੱਲ, ਗੁਰਦੇਵ ਸਿੰਘ ਰੱਖੜਾ, ਦੀਪ ਕੁਲਦੀਪ ਸ਼ਮੀ, ਕੁਲਦੀਪ ਕੌਰ, ਪਿਆਰਾ ਸਿੰਘ ਕੁੱਦੋਵਾਲ, ਪੰਜਾਬ ਸਿੰਘ ਆਦਿ ਕਵੀਆਂ ਨੇ ਪਿਤਾ ਦਿਵਸ ਤੇ ਸਮਾਜਿਕ ਮਸਲਿਆਂ ਸਬੰਧੀ ਵਿਸ਼ਿਆਂ ‘ਤੇ ਰਚਨਾਵਾਂ ਸੁਣਾਈਆਂ। ਅਖੀਰ ਵਿੱਚ ਪਿਆਰਾ ਸਿੰਘ ਕੁੱਦੋਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

 

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …