Home / ਕੈਨੇਡਾ / ਪਿਤਾ ਦਿਵਸ ‘ਤੇ ਗੁਰਦੁਆਰਾ ਜੋਤ ਪਰਕਾਸ਼ ਵਿਖੇ ਧਾਰਮਿਕ ਸਮਾਗਮ

ਪਿਤਾ ਦਿਵਸ ‘ਤੇ ਗੁਰਦੁਆਰਾ ਜੋਤ ਪਰਕਾਸ਼ ਵਿਖੇ ਧਾਰਮਿਕ ਸਮਾਗਮ

ਬਜ਼ੁਰਗਾਂ ਨੂੰ ਸਨਮਾਨਿਤ ਵੀ ਕੀਤਾ ਗਿਆ
ਬਰੈਂਪਟਨ/ਬਾਸੀ ਹਰਚੰਦ : ਅੰਤਰਰਾਸ਼ਟਰੀ ਪਿਤਾ ਦਿਵਸ (ਫਾਦਰ ਡੇ) ਮੌਕੇ ਗੁਰਦੁਆਰਾ ਜੋਤ ਪਰਕਾਸ਼ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਜਾਪ ਕਰਾ ਕੇ ਬਜੁਰਗਾਂ ਅਤੇ ਪਰਿਵਾਰਾਂ ਦੀ ਸੁਖ ਸਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕੀਤੀ ਗਈ।
ਉਪਰੰਤ ਰੁਪਿੰਦਰ ਕੌਰ ਰੂਪੀ ਦੇ ਢਾਡੀ ਜਥੇ ਨੇ ਵੀ ਹਾਜ਼ਰੀ ਲਗਵਾਈ। ਇਸ ਤੋਂ ਬਾਅਦ ਪ੍ਰੋਫੈਸਰ ਨਿਰਮਲ ਸਿੰਘ ਧਾਰਨੀ ਉੱਘੇ ਪੱਤਰਕਾਰ ਸੱਤਪਾਲ ਜੌਹਲ, ਮੱਲ ਸਿੰਘ ਬਾਸੀ, ਗੁਰਦੀਪ ਸਿੰਘ ਰੰਧਾਵਾ, ਹਰਕੀਰਤ ਸਿੰਘ ਕੌਂਸਲਰ, ਗੁਰਪਰੀਤ ਸਿੰਘ ਢਿਲੋਂ ਰੀਜ਼ਨਲ ਕੌਂਸਲਰ ਨੇ ਫਾਦਰ ਦਿਵਸ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਡਾਕਟਰ ਜਸਮੇਲ ਕੌਰ ਜੋਗੀ ਬੀਬੀ ਮਹਿੰਦਰ ਕੌਰ ਚੱਕਲ, ਕੈਪਟਨ ਕੁਲਵੰਤ ਸਿੰਘ ਬੱਲ, ਬਲਵੀਰ ਸਿੰਘ ਬਾਵਰਾ ਨੂੰ ਪਲੈਕ ਦੇ ਕੇ ਅਤੇ ਸੱਤਪਾਲ ਜੌਹਲ, ਪਵਨਜੀਤ ਕੌਰ ਗਰੇਵਾਲ, ਗੁਰਦੀਪ ਸਿੰਘ ਰੰਧਾਵਾ, ਅਮਰ ਸਿੰਘ ਤੁੱਸਰ ਨੂੰ ਘੜੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸਨਮਾਨ ਯੋਗ ਪ੍ਰਿੰਸੀਪਲ ਰਾਮ ਸਿੰਘ ਕਲੇਰ, ਨਰਿੰਦਰ ਸਿੰਘ ਘੁੰਮਣ, ਨਰਿੰਦਰ ਸਿੰਘ ਮੱਟੂ, ਹਰਭਜਨ ਸਿੰਘ ਨੰਗਲੀਆ, ਸੋਮਲ ਵਾਚ ਤੋਂ ਸੋਮਲ ਸਾਬ੍ਹ ਆਦਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਹਰਚੰਦ ਸਿੰਘ ਬਾਸੀ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ। ਇਸ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਮੱਲ ਸਿੰਘ ਬਾਸੀ ਅਤੇ ਹਰਭਜਨ ਸਿੰਘ ਨਗਲੀਆ ਦੇ ਉਦਮ ਨਾਲ ਕੀਤਾ ਗਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜੂਨ ਸਮਾਗਮ ‘ਪਿਤਾ-ਦਿਵਸ’ ਨੂੰ ਕੀਤਾ ਸਮਰਪਿਤ

ਪਰਮਜੀਤ ਗਿੱਲ ਨੇ ‘ਸਮਾਜ ਵਿਚ ਪਿਤਾ ਦੀ ਭੂਮਿਕਾ’ ਅਤੇ ਇਕਬਾਲ ਬਰਾੜ ਨੇ ਸ਼ਬਦਾਂ ਦੇ ਸ਼ੁੱਧ …