Breaking News
Home / ਕੈਨੇਡਾ / ਮਿਡਲ ਕਲਾਸ ਸਾਡੇ ਸਮਾਜ ਦੀ ‘ਰੀੜ੍ਹ ਦੀ ਹੱਡੀ’ ਤੇ ਬੱਚੇ ਸਾਡਾ ਭਵਿੱਖ : ਸੋਨੀਆ ਸਿੱਧੂ

ਮਿਡਲ ਕਲਾਸ ਸਾਡੇ ਸਮਾਜ ਦੀ ‘ਰੀੜ੍ਹ ਦੀ ਹੱਡੀ’ ਤੇ ਬੱਚੇ ਸਾਡਾ ਭਵਿੱਖ : ਸੋਨੀਆ ਸਿੱਧੂ

ਲਿਬਰਲ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਹੋਇਆ
ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਦਾ ਜ਼ਿਕਰ ਦੁਨੀਆ ਦੇ ਸਿਖ਼ਰਲੇ ਦੇਸ਼ਾਂ ਵਿਚ ਹੁੰਦਾ ਹੈ। ਅਸੀਂ ਹਰ ਸਾਲ ਪਹਿਲੀ ਜੁਲਾਈ ਨੂੰ ‘ਕੈਨੇਡਾ ਡੇਅ’ ਮਨਾਉਂਦੇ ਹਾਂ ਅਤੇ ਇਸ ਸਾਲ ਇਹ ਇਸ ਦੀ 152ਵੀਂ ਵਰ੍ਹੇ-ਗੰਢ ਹੈ। ਕੈਨੇਡਾ ਦੇ ਇਕ ਖ਼ਾਸ ਦੇਸ਼ ਹੋਣ ਨੂੰ ਮਨਾਉਣ ਦੇ ਸਾਡੇ ਪਾਸ ਕਈ ਕਾਰਨ ਹਨ। ਇਸ ਸਬੰਧੀ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਦੇ ਅਰਥਚਾਰੇ ਵਿਚ ਯਥਾਯੋਗ ਵਾਧਾ ਹੋਇਆ ਹੈ ਅਤੇ ਇਸ ਦੇ ਨਾਲ ਲੋਕਾਂ ਦੇ ਭਵਿੱਖ ਤੇ ਉਨ੍ਹਾਂ ਦੇ ਕੰਮਾਂ-ਕਾਜਾਂ ਵਿਚ ਸਥਿਰਤਾ ਆਈ ਹੈ।
ਕੈਨੇਡਾ-ਵਾਸੀਆਂ ਨੇ ਪਿਛਲੇ ਚਾਰ ਸਾਲਾਂ ਵਿਚ ਇਕ ਮਿਲੀਅਨ ਤੋਂ ਵਧੇਰੇ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਹਨ ਅਤੇ ਇੱਥੇ ਬੇ-ਰੋਜ਼ਗਾਰੀ ਦੀ ਦਰ ਪਿਛਲੇ 40 ਸਾਲਾਂ ਨਾਲੋਂ ਘੱਟ ਤੋਂ ਘੱਟ ਹੋਈ ਹੈ। ਦੇਸ਼ ਵਿਚ 825,000 ਲੋਕ ਗ਼ਰੀਬੀ-ਰੇਖ਼ਾ ਤੋਂ ਉੱਪਰ ਚੁੱਕੇ ਗਏ ਹਨ।
ਲਿਬਰਲ ਸਰਕਾਰ ਨੇ ਇਨਫ਼ਰਾਸਟਰੱਕਚਰ ਅਤੇ ਕੈਨੇਡਾ ਵਿਚ ਵਿਚਰ ਰਹੀਆਂ ਕਮਿਊਨਿਟੀਆਂ ਲਈ ਇਤਿਹਾਸਕ ਪੂੰਜੀ-ਨਿਵੇਸ਼ ਕੀਤਾ ਹੈ ਜਿਸ ਨਾਲ ਦੇਸ਼-ਭਰ ਵਿਚ ਲੋਕਾਂ ਦੇ ਜੀਵਨ-ਪੱਧਰ ਵਿਚ ਸੁਧਾਰ ਹੋਇਆ ਹੈ। ਸਿੱਧੂ ਨੇ ਕਿਹਾ ਕਿ ਅਸੀਂ ਕੰਸਰਵੇਟਿਵਾਂ ਦੇ ਇਕ ਦਹਾਕੇ ਦੇ ਰਾਜ ਮਗਰੋਂ ਆਪਣੇ ਦੇਸ਼ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਪਤਾ ਹੈ ਕਿ ਕਮਿਊਨਿਟੀਆਂ ਨੂੰ ਇਨਫ਼ਰਾਸਟਰੱਕਚਰ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਹੈ। ਇਸ ਲਈ ਜੇਕਰ ਬਰੈਂਪਟਨ ਦੀ ਗੱਲ ਕਰੀਏ ਤਾਂ ਅਸੀਂ ਇਨਫ਼ਰਾਸਟਰੱਕਚਰ ਪ੍ਰੋਜੈਕਟਾਂ ਲਈ ਨਵੰਬਰ 2015 ਤੋਂ ਹੁਣ ਤੀਕ ਇੱਥੇ 38 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕੀਤੀ ਹੈ ਜਿਸ ਦਾ ਲਾਭ ਬਰੈਂਪਟਨ-ਵਾਸੀਆਂ ਨੂੰ ਹੋਇਆ ਹੈ। ਅਸੀਂ ‘ਗੋ-ਟਰਾਂਜ਼ਿਟ’ ਅਤੇ ਕਿਚਨਰ ਕੌਰੀਡੋਰ ਲਈ 750 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕੀਤੀ ਹੈ ਜਿਸ ਨਾਲ ਬਰੈਂਪਟਨ, ਪੀਲ, ਟੋਰਾਂਟੋ ਅਤੇ ਵੈਲਿੰਗਟਨ ਵਿਚ ਵੱਸਦੇ ਲੋਕਾਂ ਨੂੰ ਫ਼ਾਇਦਾ ਪਹੁੰਚਾ ਹੈ।
ਉਨ੍ਹਾਂ ਕਿਹਾ ਕਿ ਮਿਡਲ ਕਲਾਸ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹੈ ਅਤੇ ਬੱਚੇ ਸਾਡਾ ਭਵਿੱਖ ਹਨ। ਇਸ ਲਈ ਅਸੀਂ ਇਨ੍ਹਾਂ ਦੋਹਾਂ ਅਹਿਮ ਪੱਖਾਂ ਦਾ ਧਿਆਨ ਰੱਖਦਿਆਂ ਹੋਇਆਂ ‘ਕੈਨੇਡਾ ਚਾਈਲਡ ਬੈਨੀਫ਼ਿਟ’ ਪ੍ਰੋਗਰਾਮ ਸ਼ੁਰੂ ਕੀਤਾ। ਸਾਲ 2015 ਵਿਚ ਲੱਗਭੱਗ 300,000 ਬੱਚੇ ਗ਼ਰੀਬੀ-ਰੇਖ਼ਾ ਤੋਂ ਹੇਠਾਂ ਰਹਿ ਰਹੇ ਸਨ ਅਤੇ ਉਨ੍ਹਾਂ ਦੀ ਸਹਾਇਤਾ ਲਈ ਕੈਨੇਡਾ ਚਾਈਲਡ ਬੈਨੀਫ਼ਿਟ ਪ੍ਰੋਗਰਾਮ ਨਾਲ 3.7 ਮਿਲੀਅਨ ਪਰਿਵਾਰਾਂ ਨੂੰ ਲਾਭ ਪਹੁੰਚ ਰਿਹਾ ਹੈ। ਅਸੀਂ ਸਾਰੇ ਕੈਨੇਡਾ-ਵਾਸੀਆਂ ਦੀ ਸਿਹਤ ਸੁਧਾਰਨ ਲਈ ਉੱਠ ਖੜ੍ਹੇ ਹੋਏ ਹਾਂ। ਮੈਨੂੰ ਮਾਣ ਹੈ ਕਿ ਮੇਰੇ ਵੱਲੋਂ ਪੇਸ ਕੀਤਾ ਗਿਆ ਮੋਸ਼ਨ ਐੱਮ-173 ਹਾਊਸ ਆਫ਼ ਕਾਮਨਜ਼ ਵਿਚ ਸਰਬ-ਸੰਮਤੀ ਨਾਲ ਪਾਸ ਹੋਇਆ ਜਿਸ ਨਾਲ ਨਵੰਬਰ ਮਹੀਨੇ ਨੂੰ ‘ਡਾਇਬੇਟੀਜ਼ ਜਾਗਰੂਕਤਾ ਮਹੀਨਾ’ ਕਰਾਰ ਦਿੱਤਾ ਗਿਆ ਹੈ। ਇਸ ਨਾਲ ਨਾ ਕੇਵਲ ਉਨ੍ਹਾਂ 11 ਮਿਲੀਅਨ ਲੋਕਾਂ ਨੂੰ ਹੀ ਲਾਭ ਹੋਵੇਗਾ ਜੋ ਡਾਇਬੇਟੀਜ਼ ਦੀ ਮਾਰ ਝੱਲ ਰਹੇ ਹਨ ਜਾਂ ਪ੍ਰੀ-ਡਾਇਬੈਟਿਕ ਹਾਲਤ ਵਿਚ ਹਨ, ਸਗੋਂ ਇਹ ਸਾਰੇ ਹੀ ਲੋਕਾਂ ਨੂੰ ਇੱਕ-ਜੁੱਟ ਕਰੇਗਾ ਅਤੇ ਅਸੀਂ ਮਿਲ ਕੇ ਇਕ ਦਿਨ ਇਸ ਭਿਆਨਕ ਬੀਮਾਰੀ ਦਾ ਹੱਲ ਜ਼ਰੂਰ ਲੱਭ ਲਵਾਂਗੇ।
ਕੈਨੇਡਾ ਦੁਨੀਆਂ ਦਾ ਮੋਹਰੀ ਦੇਸ਼ ਬਣਿਆਂ ਸੀ ਜਦੋਂ ਇੱਥੋਂ ਦੇ ਵਿਗਿਆਨੀ ਵਿਲੀਅਮ ਫ਼ਰੈੱਡਰਿਕ ਬੈਂਟਿੰਗ ਨੇ ‘ਇਨਸੂਲੀਨ’ ਈਜਾਦ ਕੀਤੀ ਸੀ ਅਤੇ ਹੁਣ ਸਮਾਂ ਹੈ ਕਿ ਅਸੀਂ ਇਕ ਵਾਰ ਫਿਰ ਦੁਨੀਆਂ ਦੀ ਅਗਵਾਈ ਕਰੀਏ। ਇੱਥੇ ਇਹ ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਡਾਇਬੇਟੀਜ਼ ਉੱਪਰ ਖੋਜ ਕਰਨ ਲਈ ਕਈ ਮਿਲੀਅਨ ਡਾਲਰ ਨਿਵੇਸ਼ ਕਰ ਰਹੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …