ਵਿਰੋਧੀ ਪਾਰਟੀਆਂ ਨੇ ਕਿਹਾ – ਮੋਦੀ ਸਰਕਾਰ ਸਰਕਾਰੀ ਸੰਸਥਾਵਾਂ ਦਾ ਵੀ ਕਰਨ ਲੱਗੀ ਭਗਵਾਂਕਰਨ
ਨਵੀਂ ਦਿੱਲੀ/ਬਿਊਰੋ ਨਿਊਜ਼
ਹੁਣ ਭਾਰਤੀ ਪਾਸਪੋਰਟਾਂ ‘ਤੇ ਵੀ ਕਮਲ ਦਾ ਫੁੱਲ ਛਾਪ ਦਿੱਤਾ ਗਿਆ। ਇਸ ਨੂੰ ਲੈ ਕੇ ਵਿਰੋਧੀਆਂ ਪਾਰਟੀਆਂ ਨੇ ਲੋਕ ਸਭਾ ਵਿਚ ਮੋਦੀ ਸਰਕਾਰ ਨੂੰ ਘੇਰਿਆ। ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਕਮਲ ਦਾ ਫੁੱਲ ਪਾਸਪੋਰਟ ‘ਤੇ ਛਾਪੇ ਜਾਣ ਦੀ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਚਿੰਨ ਫ਼ਰਜ਼ੀ ਪਾਸਪੋਰਟ ਦੀ ਸ਼ਨਾਖ਼ਤ ਕਰਨ ਲਈ ਛਾਪਿਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਮਲ ਦਾ ਫੁੱਲ ਸਾਡੇ ਦੇਸ਼ ਦਾ ਰਾਸ਼ਟਰੀ ਫੁੱਲ ਹੈ। ਉਨ੍ਹਾਂ ਕਿਹਾ ਇਹ ਚਿੰਨ ਫ਼ਰਜ਼ੀ ਪਾਸਪੋਰਟ ਦਾ ਪਤਾ ਲਾਉਣ ਲਈ ਲਾਇਆ ਗਿਆ ਹੈ। ਰਵੀਸ਼ ਨੇ ਇਸ ਨੂੰ ਸੁਰੱਖਿਆ ਦਾ ਅਹਿਮ ਹਿੱਸਾ ਵੀ ਦੱਸਿਆ। ਉਧਰ ਕਾਂਗਰਸ ਪਾਰਟੀ ਨੇ ਇਸ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ ‘ਤੇ ਸਰਕਾਰੀ ਸੰਸਥਾਵਾਂ ਦਾ ਭਗਵਾਕਰਨ ਕਰਨ ਦੇ ਇਲਜਾਮ ਲਾਏ ਹਨ। ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਪਾਸਪੋਰਟ ‘ਤੇ ਵਾਰੀ ਸਿਰ ਵੱਖ-ਵੱਖ ਰਾਸ਼ਟਰੀ ਚਿੰਨ ਲਾਏ ਜਾਣਗੇ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …