-3.2 C
Toronto
Monday, December 22, 2025
spot_img
Homeਭਾਰਤਦਿੱਲੀ ਛੱਡ ਜਲੰਧਰ ਪਹੁੰਚੀ ਗੁਰਮੇਹਰ, ਕਿਹਾ-20 ਸਾਲ ਜੋ ਦਲੇਰੀ ਦਿਖਾਉਣੀ ਸੀ ਦਿਖਾ...

ਦਿੱਲੀ ਛੱਡ ਜਲੰਧਰ ਪਹੁੰਚੀ ਗੁਰਮੇਹਰ, ਕਿਹਾ-20 ਸਾਲ ਜੋ ਦਲੇਰੀ ਦਿਖਾਉਣੀ ਸੀ ਦਿਖਾ ਦਿੱਤੀ

ਧਮਕੀ, ਛੇੜਖਾਨੀ ਦੇ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ‘ਤੇ ਕੇਸ ਦਰਜ
ਗੁਰਮੇਹਰ ਨੇ ਮੀਡੀਆ ਵਾਲਿਆਂ ਨੂੰ ਕਿਹਾ, ਮੈਨੂੰ ਪੜ੍ਹਾਈ ਵੱਲ ਧਿਆਨ ਦੇਣ ਦਿਓ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ੋਸ਼ਲ ਮੀਡੀਆ ‘ਤੇ ਬਲਾਤਕਾਰ ਦੀ ਧਮਕੀ ਤੋਂ ਦੁਖੀ ਹੋ ਕੇ ਸ਼ਹੀਦ ਦੀ ਬੇਟੀ ਗੁਰਮੇਹਰ ਨੇ ਏਬੀਵੀਪੀ ਖਿਲਾਫ ਚਲਾਏ ਜਾ ਰਹੀ ਕੰਪੇਨ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਉਹ ਪਰਿਵਾਰ ਕੋਲ ਜਲੰਧਰ ਆ ਗਈ। ਉਥੇ ਦਿੱਲੀ ਪੁਲਿਸ ਨੇ ਧਮਕੀ, ਛੇੜਖਾਨੀ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਵਿਚ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਇਸ ਮੁੱਦੇ ‘ਤੇ ਸਿਆਸਤ ਜਾਰੀ ਰਹੀ।ਦਿੱਲੀ ਯੂਨੀਵਰਸਿਟੀ ਵਿਚ ਖੱਬੇ ਪੱਖੀ ਸੰਗਠਨਾਂ ਨੇ ਏਬੀਵੀਪੀ ਖਿਲਾਫ ਮਾਰਚ ਕੱਢਿਆ। ਇਸ ਮਾਰਚ ਵਿਚ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਸ਼ਾਮਲ ਹੋਏ।22 ਫਰਵਰੀ ਨੂੰ ਰਾਮਜਸ ਕਾਲਜ ‘ਚ ਹੋਈ ਹਿੰਸਾ ‘ਤੇ ਗੁਰਮੇਹਰ ਨੇ ਏਬੀਵੀਪੀ ਦੇ ਖਿਲਾਫ ਸ਼ੋਸ਼ਲ ਮੀਡੀਆ ‘ਤੇ ਕੰਪੇਨ ਚਲਾਈ ਸੀ। ਕਿਹਾ ਸੀ-ਮੈਂ ਏਬੀਵੀਪੀ ਤੋਂ ਨਹੀਂ ਡਰਦੀ। ਕਾਲਜ ਵਿਚ ਹਿੰਸਾ ਨਹੀਂ ਹੋਣੀ ਚਾਹੀਦੀ। ਇਸ ‘ਤੇ ਉਸ ਨੂੰ ਸ਼ੋਸ਼ਲ ਮੀਡੀਆ ‘ਤੇ ਜ਼ਲੀਲ ਕੀਤਾ ਗਿਆ ਅਤੇ ਉਸ ਨੂੰ ਪਿਛਲੇ ਸਾਲ ਜੇਐਨਯੂ ਵਿਚ ਰਾਸ਼ਟਰ ਵਿਰੋਧੀ ਨਾਅਰੇ ਲਗਾਉਣ ਵਾਲੇ ਵਿਅਕਤੀਆਂ ਦੇ ਸਮਰਥਨ ਵਿਚ ਖੜ੍ਹਾ ਕਰ ਦਿੱਤਾ ਗਿਆ।
ਗੁਰਮੇਹਰ ਦੇ ਦਾਦਾ ਬੋਲੇ :ਕੀ ਗਲਤ ਕਿਹਾ ਮੇਰੀ ਪੋਤੀ ਨੇ
ਗੁਰਮੇਹਰ ਦੇ ਦਾਦਾ ਕੈਪਟਨ  ਕੰਵਲਜੀਤ ਸਿੰਘ ਨੇ ਕਿਹਾ, ਮੇਰੀ ਪੋਤੀ ਨੇ ਇਹੀ ਕਿਹਾ ਕਿ ਕੈਂਪਸ ਵਿਚ ਹਿੰਸਾ ਨਹੀਂ ਹੋਣੀ ਚਾਹੀਦੀ। ਇਸ ਵਿਚ ਗਲਤ ਕੀ ਹੈ। ਲੋਕ ਕੀ-ਕੀ ਬਹਿਸ ਕਰ ਰਹੇ ਹਨ। ਇਕ ਮੰਤਰੀ ਨੇ ਵੀ ਕਹਿ ਦਿੱਤਾ ਕਿ ਇਹ ਦੇਸ਼ ਧ੍ਰੋਹ ਦਾ ਕੰਮ ਹੈ, ਕੌਣ ਉਸਦੇ ਦਿਮਾਗ ਵਿਚ ਜ਼ਹਿਰ ਘੋਲ ਰਿਹਾ ਹੈ। ਮੈਨੂੰ ਕੋਈ ਚਿੰਤਾ ਨਹੀਂ ਹੈ। ਕੀ ਕਰ ਲੈਣਗੇ ਇਹ? ਮੇਰਾ ਬੇਟਾ ਚਲਾ ਗਿਆ। ਜ਼ਿਆਦਾ ਤੋਂ ਜ਼ਿਆਦਾ ਇਹ ਉਸ ਨੂੰ ਵੀ ਮਾਰ ਦੇਣਗੇ ਨਾ। ਸੁਣੋ ਤਾਂ ਸਹੀ ਮੇਰੀ ਪੋਤੀ ਕੀ ਕਹਿ ਰਹੀ ਹੈ।

RELATED ARTICLES
POPULAR POSTS