ਮਨੋਜ ਸਿਨਹਾ ਜੰਮੂ ਕਸ਼ਮੀਰ ਦੇ ਨਵੇਂ ਉਪ ਰਾਜਪਾਲ ਹੋਣਗੇ
ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨੋਜ ਸਿਨਹਾ ਹੁਣ ਜੰਮੂ-ਕਸ਼ਮੀਰ ਦੇ ਨਵੇਂ ਉਪ ਰਾਜਪਾਲ ਹੋਣਗੇ। ਗਿਰੀਸ਼ ਚੰਦਰ ਮੁਰਮੂ ਨੇ ਲੰਘੇ ਕੱਲ੍ਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵੱਲੋਂ ਮਨੋਜ ਸਿਨਹਾ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਧਿਆਨ ਰਹੇ ਕਿ ਗਿਰੀਸ਼ ਚੰਦ ਮੁਰਮੂ ਕੇਂਦਰ ਸਾਸ਼ਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਪਹਿਲੇ ਰਾਜਪਾਲ ਸਨ ਅਤੇ ਹੁਣ ਉਨ੍ਹਾਂ ਨੂੰ ਕੈਗ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਮੁਰਮੂ ਦੇ ਅਚਾਨਕ ਅਸਤੀਫੇ ‘ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਵਾਲ ਵੀ ਉਠਾਏ।
Check Also
ਅਯੁੱਧਿਆ ਦੇ ਰਾਮ ਮੰਦਿਰ ’ਚ ‘ਰਾਮ ਦਰਬਾਰ’ ਦੀ ਹੋਈ ਪ੍ਰਾਣ ਪ੍ਰਤਿਸ਼ਠਾ
ਸੂਰਤ ਦੇ ਕਾਰੋਬਾਰੀ ਨੇ ‘ਰਾਮ ਦਰਬਾਰ’ ਲਈ ਹੀਰੇ, ਸੋਨੇ ਅਤੇ ਚਾਂਦੀ ਦੇ ਗਹਿਣੇ ਕੀਤੇ ਦਾਨ …