6.7 C
Toronto
Thursday, November 6, 2025
spot_img
Homeਭਾਰਤਮਾਂ ਬੋਲੀ ’ਚ ਪੜ੍ਹਾਉਣ ਨਾਲ ਹੁਨਰ ਵਿਕਾਸ ਹੋਰ ਵੀ ਨਿੱਖਰ ਕੇ ਸਾਹਮਣੇ...

ਮਾਂ ਬੋਲੀ ’ਚ ਪੜ੍ਹਾਉਣ ਨਾਲ ਹੁਨਰ ਵਿਕਾਸ ਹੋਰ ਵੀ ਨਿੱਖਰ ਕੇ ਸਾਹਮਣੇ ਆਵੇਗਾ : ਦਰੋਪਦੀ ਮੁਰਮੂ

ਰਾਸ਼ਟਰਪਤੀ ਨੇ ਸਕੂਲ ਸਿੱਖਿਆ ਵਿੱਚ ਵਿਲੱਖਣ ਯੋਗਦਾਨ ਲਈ 46 ਅਧਿਆਪਕਾਂ ਦਾ ‘ਕੌਮੀ ਅਧਿਆਪਕ ਪੁਰਸਕਾਰ’ ਨਾਲ ਸਨਮਾਨ ਕੀਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਧਿਆਪਕ ਦਿਵਸ ਮੌਕੇ ਕਿਹਾ ਕਿ ਜੇਕਰ ਵਿਗਿਆਨ, ਸਾਹਿਤ ਤੇ ਸਮਾਜਿਕ ਵਿਗਿਆਨ ਦੀ ਪੜ੍ਹਾਈ ‘ਮਾਂ ਬੋਲੀ’ ਵਿੱਚ ਕਰਵਾਈ ਜਾਵੇ ਤਾਂ ਇਨ੍ਹਾਂ ਖੇਤਰਾਂ ਵਿੱਚ ਹੁਨਰ ਹੋਰ ਜ਼ਿਆਦਾ ਨਿੱਖਰ ਕੇ ਸਾਹਮਣੇ ਆਵੇਗਾ। ਉਨ੍ਹਾਂ ਨੇ ਕੌਮੀ ਅਧਿਆਪਕ ਦਿਵਸ ਪੁਰਸਕਾਰ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਢੰਗ ‘ਹੁਨਰ ਵਿਕਾਸ’ ਅਸਰਦਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਅਧਿਆਪਕ ਦਿਵਸ ਦੀ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਸਕੂਲੀ ਸਿੱਖਿਆ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਿੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਹੈ। ਸਮਾਗਮ ਮੌਕੇ ਬੋਲਦਿਆਂ ਦਰੋਪਦੀ ਮੁਰਮੂੁ ਨੇ ਆਪਣੇ ਸਕੂਲ ਦੇ ਅਧਿਆਪਕਾਂ ਦੇ ਯੋਗਦਾਨ ਨੂੰ ਯਾਦ ਕੀਤਾ, ਜਿਨ੍ਹਾਂ ਸਦਕਾ ਉਹ ਕਾਲਜ ਜਾਣ ਵਾਲੀ ਆਪਣੇ ਪਿੰਡ ਦੀ ਪਹਿਲੀ ਲੜਕੀ ਬਣੀ। ਉਨ੍ਹਾਂ ਨੇ 46 ਚੁਣੇ ਹੋਏ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ‘ਕੌਮੀ ਅਧਿਆਪਕ ਪੁਰਸਕਾਰ, 2022’ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰਾਲਾ ਹਰ ਸਾਲ 5 ਸਤੰਬਰ ਨੂੰ ਦੇਸ਼ ਦੇ ਉੱਤਮ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕਿ੍ਰਸ਼ਨਨ ਦੇ ਜਨਮ ਵਰ੍ਹੇਗੰਢ ਮੌਕੇ ਅਧਿਆਪਕ ਦਿਵਸ ’ਤੇ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਸਮਾਗਮ ਕਰਵਾਉਂਦਾ ਹੈ। ਸਨਮਾਨਿਤ ਹੋਣ ਵਾਲੇ ਅਧਿਆਪਕਾਂ ਦੀ ਚੋਣ ਪਾਰਦਰਸ਼ੀ ਅਤੇ ਤਿੰਨ-ਪੱਧਰੀ ਆਨਲਾਈਨ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ।

 

RELATED ARTICLES
POPULAR POSTS