6.6 C
Toronto
Thursday, November 6, 2025
spot_img
Homeਦੁਨੀਆਬਿ੍ਰਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ ਲਿਜ਼

ਬਿ੍ਰਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ ਲਿਜ਼

ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ ਹਰਾਇਆ
ਲੰਡਨ/ਬਿਊੁਰੋ ਨਿਊਜ਼
ਬਿ੍ਰਟੇਨ ਦੇ ਪ੍ਰਧਾਨ ਮੰਤਰੀ ਦੀ ਦੌੜ ਵਿਚ ਰਿਸ਼ੀ ਸੂਨਕ ਹਾਰ ਗਏ ਅਤੇ ਯੂਕੇ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਨਵੇਂ ਪ੍ਰਧਾਨ ਮੰਤਰੀ ਵਜੋਂ ਚੁਣ ਲਈ ਗਈ ਹੈ। ਉਹ ਬੋਰਿਸ ਜਾਨਸਨ ਦੀ ਜਗ੍ਹਾ ਲੈਣਗੇ। ਲਿਜ਼ ਟਰਸ ਨੂੰ ਬਿ੍ਰਟੇਨ ਦੀ ਸੱਤਾਧਾਰੀ ਕੰਸਰਵੇਟਿਵ ਪਾਰਟੀ ਦਾ ਨੇਤਾ ਵੀ ਚੁਣ ਲਿਆ ਗਿਆ ਹੈ। ਕੰਸਰਵੇਟਿਵ ਪਾਰਟੀ ਦੀ ਲਿਜ਼ ਟਰਸ ਨੇ ਰਿਸ਼ੀ ਸੂਨਕ ਨੂੰ 20 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਦੋ ਮਹੀਨੇ ਚੱਲੀ ਇਲੈਕਸ਼ਨ ਕੰਪੇਨ ਵਿਚ ਲਿਜ਼ ਦੀ ਅਪਰੋਚ ਕਦੀ ਵੀ ਡਿਫੈਨਸਿਵ ਨਹੀਂ ਰਹੀ। ਜਿੱਤ ਦਾ ਐਲਾਨ ਹੋਣ ਤੋਂ ਬਾਅਦ ਲਿਜ਼ ਨੇ ਸੂਨਕ ਦੇ ਬਾਰੇ ਵਿਚ ਕਿਹਾ ਕਿ ਮੈਂ ਖੁਸ਼ ਕਿਸਮਤ ਹਾਂ ਕਿ ਮੇਰੀ ਪਾਰਟੀ ਵਿਚ ਏਨੀ ਡੂੰਘੀ ਸਮਝ ਵਾਲੇ ਆਗੂ ਹਨ। ਉਨ੍ਹਾਂ ਪਰਿਵਾਰ ਅਤੇ ਦੋਸਤਾਂ ਦਾ ਵੀ ਸ਼ੁਕਰੀਆ ਕੀਤਾ। ਧਿਆਨ ਰਹੇ ਕਿ ਲਿਜ਼ ਬਿ੍ਰਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ। ਉਨ੍ਹਾਂ ਤੋਂ ਪਹਿਲਾਂ ਮਾਰਗਿਟ ਥੈਚਰ ਅਤੇ ਥੈਰੇਸਾ ਮੇਅ ਇਸ ਅਹੁਦੇ ’ਤੇ ਰਹਿ ਚੁੱਕੀ ਹੈ। ਲਿਜ਼, ਮਾਰਗਿਟ ਥੈਚਰ ਨੂੰ ਆਪਣਾ ਆਦਰਸ਼ ਵੀ ਮੰਨਦੀ ਹੈ।

 

RELATED ARTICLES
POPULAR POSTS