-9.8 C
Toronto
Friday, December 5, 2025
spot_img
Homeਦੁਨੀਆਮਿਆਂਮਾਰ ਅਫੀਮ ਦੀ ਖੇਤੀ ਵਿਚ ਸਭ ਤੋਂ ਮੋਹਰੀ

ਮਿਆਂਮਾਰ ਅਫੀਮ ਦੀ ਖੇਤੀ ਵਿਚ ਸਭ ਤੋਂ ਮੋਹਰੀ

ਤਾਲਿਬਾਨ ਨੇ ਸਾਲ 2021 ‘ਚ ਅਫੀਮ ‘ਤੇ ਲਾਈ ਸੀ ਪਾਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਿਆਂਮਾਰ ‘ਚ ਅਫੀਮ ਦੀ ਖੇਤੀ ਬੀਤੇ ਇਕ ਦਹਾਕੇ ‘ਚ ਐਤਕੀਂ ਸਭ ਤੋਂ ਵਧ ਹੋਈ ਹੈ। ਸੰਯੁਕਤ ਰਾਸ਼ਟਰ ਦੇ ਸਰਵੇਖਣ ਮੁਤਾਬਕ ਖਾਨਾਜੰਗੀ ਨਾਲ ਜੂਝ ਰਿਹਾ ਮੁਲਕ ਗੈਰ-ਕਾਨੂੰਨੀ ਨਸ਼ੇ ਦੇ ਮਾਮਲੇ ‘ਚ ਦੁਨੀਆ ਦੇ ਪ੍ਰਮੁੱਖ ਸਪਲਾਇਰਾਂ ‘ਚੋਂ ਇਕ ਬਣ ਗਿਆ ਹੈ। ਤਾਲਿਬਾਨ ਨੇ 2021 ‘ਚ ਅਫਗਾਨਿਸਤਾਨ ਦੀ ਕਮਾਨ ਸੰਭਾਲਣ ਮਗਰੋਂ ਮੁਲਕ ‘ਚ ਅਫੀਮ ‘ਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਮਗਰੋਂ ਮਿਆਂਮਾਰ ਗ਼ੈਰ-ਕਾਨੂੰਨੀ ਨਸ਼ੇ ਦਾ ਵੱਡਾ ਸਰੋਤ ਬਣ ਗਿਆ ਹੈ।
ਸੰਯੁਕਤ ਰਾਸ਼ਟਰ ਦੇ ਨਸ਼ਿਆਂ ਅਤੇ ਅਪਰਾਧਾਂ ਬਾਰੇ ਦਫਤਰ ਵੱਲੋਂ ਜਾਰੀ ਮਿਆਂਮਾਰ ਅਫੀਮ ਸਰਵੇਖਣ-2025 ‘ਚ ਖੁਲਾਸਾ ਹੋਇਆ ਕਿ ਅਫੀਮ ਦੀ ਖੇਤੀ ਦਾ ਰਕਬਾ 2024 ਤੋਂ 17 ਫੀਸਦੀ ਵਧ ਕੇ 53,100 ਹੈਕਟੇਅਰ (131,212 ਏਕੜ) ਹੋ ਗਿਆ ਹੈ ਜੋ 2015 ਮਗਰੋਂ ਸਭ ਤੋਂ ਵੱਡਾ ਰਕਬਾ ਹੈ। ਸਰਵੇਖਣ ‘ਚ ਇਹ ਵੀ ਦੱਸਿਆ ਗਿਆ ਹੈ ਕਿ ਮਿਆਂਮਾਰ ਮੈਥਾਮਫੇਟਾਮਾਈਨ ਦਾ ਦੁਨੀਆ ‘ਚ ਸਭ ਤੋਂ ਵੱਡਾ ਉਤਪਾਦਕ ਵੀ ਹੈ।
ਮਿਆਂਮਾਰ ‘ਚ ਅਫੀਮ ਪੈਦਾਵਾਰ ‘ਚ ਵਾਧੇ ਦਾ ਅਹਿਮ ਕਾਰਨ ਅਫੀਮ ਦੀਆਂ ਵਧ ਰਹੀਆਂ ਕੀਮਤਾਂ ਵੀ ਹਨ। ਤਾਜ਼ੀ ਅਫੀਮ ਹੁਣ ਲਗਭਗ 329 ਡਾਲਰ ਪ੍ਰਤੀ ਕਿਲੋ ਮਿਲ ਰਹੀ ਹੈ ਜੋ 2019 ਦੇ 145 ਡਾਲਰ ਦੇ ਭਾਅ ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ। ਰਿਪੋਰਟ ਮੁਤਾਬਕ ਮਿਆਂਮਾਰ ਦਾ ਅਫੀਮ ‘ਤੇ ਆਧਾਰਿਤ ਅਰਥਚਾਰਾ ਕਰੀਬ 64.1 ਕਰੋੜ ਡਾਲਰ ਤੋਂ 1.05 ਅਰਬ ਡਾਲਰ ਤੱਕ ਦਾ ਹੈ ਜੋ ਦੇਸ਼ ਦੀ 2024 ਦੀ ਜੀਡੀਪੀ ਦਾ ਲਗਭਗ 0.9 ਫ਼ੀਸਦੀ ਤੋਂ 1.4 ਫ਼ੀਸਦ ਹੈ।

RELATED ARTICLES
POPULAR POSTS