-0.9 C
Toronto
Wednesday, February 18, 2026
spot_img
Homeਕੈਨੇਡਾਰੌਬਰਟ ਪੋਸਟ ਸੀਨੀਅਰਜ਼ ਕਲੱਬ ਦੀ ਕਲਚਰਲ ਡਾਇਰੈਕਟਰ ਸ਼ਸ਼ੀ ਖੰਨਾ ਮਿਊਂਸੀਪਲ ਕਾਰਪੋਰੇਸ਼ਨ ਮੋਗਾ...

ਰੌਬਰਟ ਪੋਸਟ ਸੀਨੀਅਰਜ਼ ਕਲੱਬ ਦੀ ਕਲਚਰਲ ਡਾਇਰੈਕਟਰ ਸ਼ਸ਼ੀ ਖੰਨਾ ਮਿਊਂਸੀਪਲ ਕਾਰਪੋਰੇਸ਼ਨ ਮੋਗਾ ਦੇ ਮੇਅਰ ਤੇ ਐੱਮ.ਐੱਲ.ਏ. ਵੱਲੋਂ ਸਨਮਾਨਿਤ

ਬਰੈਂਪਟਨ/ਡਾ. ਝੰਡ : ਬਰੈਂਪਟਨ ਦੀ ਰੌਬਰਟ ਪੋਸਟ ਸੀਨੀਅਰਜ਼ ਕਲੱਬ ਦੇ ਜਨਰਲ ਸਕੱਤਰ ਪ੍ਰੀਤਮ ਸਿੰਘ ਸਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਕਲੱਬ ਦੀ ਕਲਚਰਲ ਡਾਇਰੈੱਕਟਰ ਸ਼ਸ਼ੀ ਖੰਨਾ ਨੂੰ ਪਿਛਲੇ ਦਿਨੀਂ ਪੰਜਾਬ ਦੇ ਸ਼ਹਿਰ ਮੋਗਾ ਦੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਪ੍ਰਵੀਨ ਸ਼ਰਮਾ ਵੱਲੋਂ ਸ਼ਹਿਰ ਵਿੱਚ ਆਯੋਜਿਤ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਉਪਰੰਤ ਸ਼੍ਰੀਮਤੀ ਸ਼ਸ਼ੀ ਖੰਨਾ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੋਗਾ ਦੀ ਐੱਮ.ਐੱਲ.ਏ. ਅਮਨਦੀਪ ਅਰੋੜਾ ਵੱਲੋਂ ਵੀ ਮੋਗਾ ਵਿਖੇ ‘ਗਿੱਧਿਆਂ ਦੀ ਰਾਣੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਸ਼੍ਰੀਮਤੀ ਸ਼ਸ਼ੀ ਖੰਨਾ ਨੂੰ ਪਿਛਲੇ ਸਾਲ ਰੌਬਰਟ ਪੋਸਟ ਸੀਨੀਅਰਜ਼ ਕਲੱਬ ਦੇ ਪਿਛਲੇ ਸਾਲ ਹੋਏ ਕਲਚਰਲ ਪ੍ਰੋਗਰਾਮ ਦੌਰਾਨ ਕੋਰੀਓਗ੍ਰਾਫ਼ੀ, ਜਾਗੋ, ਗਿੱਧਾ, ਆਦਿ ਨੂੰ ਪ੍ਰਮੋਟ ਕਰਨ ਲਈ ਕੈਨੇਡਾ ਦੀ ਫ਼ੈੱਡਰਲ ਸਰਕਾਰ ਦੀ ਸਿਹਤ ਮੰਤਰੀ ਕਮਲ ਖਹਿਰਾ, ਅੰਤਰਰਾਸ਼ਟਰੀ ਵਿਓਪਾਰ ਮੰਤਰੀ ਮਨਿੰਦਰ ਸਿੱਧੂ ਅਤੇ ਪਾਰਲੀਮੈਂਟਰੀ ਸਕੱਤਰ ਰੂਬੀ ਸਹੋਤਾ ਵੱਲੋਂ ਵੀ ‘ਐਪਰੀਸੀਏਸ਼ਨ ਸਰਟੀਫ਼ੀਕੇਟ’ ਜਾਰੀ ਕਰਕੇ ਸਨਮਾਨਿਤ ਕੀਤਾ ਗਿਆ ਸੀ।
ਰੌਬਰਟ ਪੋਸਟ ਸੀਨੀਅਰਜ਼ ਕਲੱਬ ਵੱਲੋਂ ਇਸਦੇ ਪ੍ਰਧਾਨ ਬਲਵਿੰਦਰ ਸਿੰਘ ਸਿੱਧੂ, ਵਾਈਸ-ਪ੍ਰਧਾਨ ਮੋਹਿੰਦਰ ਸਿੰਘ ਮੋਹੀ, ਜਨਰਲ ਸਕੱਤਰ ਪ੍ਰੀਤਮ ਸਿੰਘ ਸਰਾਂ ਅਤੇ ਸਮੂਹ ਕਾਰਜਕਾਰਨੀ ਮੈਂਬਰਾਂ ਵੱਲੋਂ ਸ਼੍ਰੀਮਤੀ ਸ਼ਸ਼ੀ ਖੰਨਾ ਨੂੰ ਇਹ ਸਨਮਾਨ ਪ੍ਰਾਪਤ ਹੋਣ ‘ਤੇ ਹਾਰਦਿਕ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਚੜ੍ਹਦੀ-ਕਲਾ ਲਈ ਅਰਦਾਸ ਕੀਤੀ ਗਈ।

 

RELATED ARTICLES
POPULAR POSTS